21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਤਿਉਹਾਰੀ ਸੀਜ਼ਨ ’ ਚ ਜੀ . ਐੱਸ . ਟੀ . ਵਸੂਲੀ ਨੂੰ ਲੱਗਣਗੇ ਖੰਭ ਬਾਜ਼ਾਰਾਂ ’ਚ ਵਧੇਗੀ ਖਰੀਦਦਾਰੀ, ਜੀ.ਐਸ.ਟੀ. ਵਿਭਾਗ ਵੀ ਰਹੇਗਾ ਸਰਗਰਮ ਸ਼ਿਵ ਸ਼ਰਮਾ

ਜਲੰਧਰ, 20 ਸਤੰਬਰ- ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਬਾਜ਼ਾਰਾਂ ਵਿਚ ਰੌਣਕ ਵਧਣ ਤੇ ਵਪਾਰਕ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦੋ ਮਹੀਨੇ ਕਾਰੋਬਾਰੀਆਂ ਦੇ ਨਾਲ-ਨਾਲ ਸਰਕਾਰ ਲਈ ਵੀ ਆਮਦਨ ਦੇ ਪੱਖੋਂ ਮਹੱਤਵਪੂਰਨ ਰਹਿਣ ਦੀ ਉਮੀਦ ਹੈ।

ਅਜੀਤ ਡੈਸਕ 21-09-2026
ਜਲੰਧਰ, 20 ਸਤੰਬਰ- ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਬਾਜ਼ਾਰਾਂ ਵਿਚ ਰੌਣਕ ਵਧਣ ਤੇ ਵਪਾਰਕ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦੋ ਮਹੀਨੇ ਕਾਰੋਬਾਰੀਆਂ ਦੇ ਨਾਲ-ਨਾਲ ਸਰਕਾਰ ਲਈ ਵੀ ਆਮਦਨ ਦੇ ਪੱਖੋਂ ਮਹੱਤਵਪੂਰਨ ਰਹਿਣ ਦੀ ਉਮੀਦ ਹੈ। ਤਿਉਹਾਰੀ ਦਿਨਾਂ ਦੌਰਾਨ ਆਮ ਮਹੀਨਿਆਂ ਦੇ ਮੁਕਾਬਲੇ ਸਮਾਨ ਦੀ ਵਿਕਰੀ ਵਿਚ ਕਾਫ਼ੀ ਵਾਧਾ ਹੁੰਦਾ ਹੈ, ਜਿਸ ਦਾ ਸਿੱਧਾ ਅਸਰ ਜੀ.ਐਸ.ਟੀ. ਵਸੂਲੀ ’ਤੇ ਵੀ ਪੈਂਦਾ ਹੈ। ਤਿਉਹਾਰੀ ਸੀਜ਼ਨ ਦੇ ਮਹੀਨੇ ਕਈ ਕਾਰੋਬਾਰੀਆਂ ਲਈ ਸਾਰੇ ਸਾਲ ਦੀ ਕਮਾਈ ਵਾਲੇ ਸਾਬਤ ਹੁੰਦੇ ਹਨ। ਦੀਵਾਲੀ ਸਮੇਤ ਹੋਰ ਤਿਉਹਾਰਾਂ ਮੌਕੇ ਲੋਕ ਕੱਪੜੇ, ਇਲੈਕਟ੍ਰਾਨਿਕ ਸਮਾਨ, ਘਰੇਲੂ ਸਾਮਾਨ, ਵਾਹਨ, ਸਜਾਵਟੀ ਸਮਾਨ ਤੇ ਹੋਰ ਵਸਤਾਂ ਦੀ ਵੱਡੀ ਪੱਧਰ ’ਤੇ ਖਰੀਦਦਾਰੀ ਕਰਦੇ ਹਨ। ਪੰਜਾਬ ਵਿਚ ਵੱਖ-ਵੱਖ ਸੂਬਿਆਂ ਤੋਂ ਟਰਾਂਸਪੋਰਟ ਅਤੇ ਹੋਰ ਸਾਧਨਾਂ ਰਾਹੀਂ ਵੱਡੀ ਮਾਤਰਾ ਵਿਚ ਸਮਾਨ ਪਹੁੰਚਦਾ ਹੈ। ਤਿਉਹਾਰੀ ਸੀਜ਼ਨ ਦੌਰਾਨ ਸਮਾਨ ਦੀ ਆਵਾਜਾਈ ਵਧਣ ਕਾਰਨ ਜੀ.ਐਸ.ਟੀ. ਵਿਭਾਗ ਵਲੋਂ ਵੀ ਨਿਗਰਾਨੀ ਵਧਾਈ ਜਾਂਦੀ ਹੈ। ਇਸ ਦੌਰਾਨ ਸਮਾਨ ਨਾਲ ਸਬੰਧਿਤ ਬਿੱਲ, ਈ-ਵੇਅ ਬਿੱਲ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ। ਤਿਉਹਾਰੀ ਸੀਜ਼ਨ ਦੌਰਾਨ ਜੀ.ਐਸ.ਟੀ. ਵਿਭਾਗ ਵਲੋਂ ਟੈਕਸ ਚੋਰੀ ਨੂੰ ਰੋਕਣ ਲਈ ਸਰਗਰਮੀ ਵਧਾਏ ਜਾਣ ਦੀ ਸੰਭਾਵਨਾ ਰਹਿੰਦੀ ਹੈ । ਜੁਲਾਈ 2026 ਦੌਰਾਨ ਪੰਜਾਬ ਦੀ ਸਕਲ ਜੀ.ਐਸ.ਟੀ. ਵਸੂਲੀ 2614.45 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 8.31 ਫੀਸਦੀ ਵੱਧ ਦੱਸੀ ਗਈ ਹੈ। ਇਸੇ ਤਰ੍ਹਾਂ ਅਪ੍ਰੈਲ ਤੋਂ ਅਗਸਤ 2026 ਤੱਕ ਪੰਜਾਬ ਦੀ ਜੀ.ਐਸ.ਟੀ. ਵਸੂਲੀ 12,861.42 ਕਰੋੜ ਰੁਪਏ ਰਹੀ। ਤਿਉਹਾਰੀ ਸੀਜ਼ਨ ਵਿਚ ਬਾਜ਼ਾਰਾਂ ਵਿਚ ਖਰੀਦਦਾਰੀ ਵਧਣ ਦੇ ਨਾਲ ਸਰਕਾਰ ਦੀ ਟੈਕਸ ਆਮਦਨ ਵਿਚ ਵੀ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦੋ ਮਹੀਨਿਆਂ ਦੌਰਾਨ ਵਧੇ ਹੋਏ ਵਪਾਰਕ ਲੈਣ-ਦੇਣ ਦਾ ਪੰਜਾਬ ਦੀ ਜੀ.ਐਸ.ਟੀ. ਵਸੂਲੀ ’ਤੇ ਕਿੰਨਾ ਅਸਰ ਪੈਂਦਾ ਹੈ।
ਪਿਛਲੀ ਖ਼ਬਰ ਸਰਹੱਦੀ ਪਿੰਡ ਸੈਦਪੁਰ ਖੁਰਦ ’ਚ ਨੌਜਵਾਨ ਦੀ ਕੁੱਟਮਾਰ ਉਪਰੰਤ ਹੱਤਿਆ ਅਗਲੀ ਖ਼ਬਰ ਕੋਇਟਾ ’ਚ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਢਾਹੁਣ ਖ਼ਿਲਾਫ਼ ਸਿੱਖ ਭਾਈਚਾਰੇ ਵਲੋਂ ਪ੍ਰੈੱਸ ਕਾਨਫ਼ਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।