22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਿਹਾਰ ਦੇ ਭਾਗਲਪੁਰ ’ਚ ਤਲਾਬ ਵਿਚ ਨਹਾਉਂਦੇ 6 ਬੱਚੇ ਡੁੱਬੇ

ਭਾਗਲਪੁਰ, 21 ਸਤੰਬਰ (ਪੀ. ਟੀ.

ਅਜੀਤ ਡੈਸਕ 22-09-2026
ਭਾਗਲਪੁਰ, 21 ਸਤੰਬਰ (ਪੀ.ਟੀ.ਆਈ.)-ਸੋਮਵਾਰ ਨੂੰ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ’ਚ ਇਕ ਤਲਾਬ ’ਚ ਨਹਾਉਂਦੇ ਸਮੇਂ ਛੇ ਬੱਚੇ ਡੁੱਬ ਗਏ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ, ਮੁੱਖ ਮੰਤਰੀ ਸਮਰਾਟ ਚੌਧਰੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 10:30 ਵਜੇ ਸੁਲਤਾਨਗੰਜ ਥਾਣਾ ਖੇਤਰ ਦੇ ਤਰੈਤਾ ਬਹੀਯਾਰ ਇਲਾਕੇ ’ਚ ਵਾਪਰੀ, ਜਦੋਂ ਬੱਚੇ ‘ਕਰਮਾ-ਧਰਮਾ’ ਤਿਉਹਾਰ ਮੌਕੇ ਰਸਮੀ ਇਸ਼ਨਾਨ ਕਰਨ ਲਈ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪੂਜਾ ਕੁਮਾਰੀ (13), ਰਾਹੁਲ ਕੁਮਾਰ (14), ਵਿਕਾਸ ਕੁਮਾਰ (13), ਆਯੁਸ਼ ਕੁਮਾਰ (12), ਮੀਨਾਕਸ਼ੀ ਕੁਮਾਰੀ ਉਰਫ਼ ਮਿੰਕੀ (12) ਤੇ ਜੋਤੀ ਕੁਮਾਰੀ (14) ਵਜੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਬੱਚਿਆਂ ’ਚੋਂ ਇਕ ਡੂੰਘੇ ਪਾਣੀ ’ਚ ਚਲਾ ਗਿਆ ਤੇ ਬਾਕੀਆਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਛੇ ਦੇ ਛੇ ਬੱਚੇ ਡੁੱਬ ਗਏ। ਦਿੱਲੀ ’ਚ 125 ਸਾਲਾ ਵੋਟਰ ਨੂੰ ਵੀ ਐਸ.ਆਈ.ਆਰ. ਨੋਟਿਸ ਨਵੀਂ ਦਿੱਲੀ, 21 ਸਤੰਬਰ (ਪੀ.ਟੀ.ਆਈ)-ਦਿੱਲੀ ’ਚ ਚੱਲ ਰਹੀ ਐਸ.ਆਈ.ਆਰ. ਦੌਰਾਨ 125 ਸਾਲਾ ਵੋਟਰ ਸ਼ਿਆਮ ਮੁਖੀਜਾ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਪੁਰਾਣੀ ਦਿੱਲੀ ਦੇ ਇਸ ਸਭ ਤੋਂ ਵੱਧ ਉਮਰ ਵਾਲੇ ਵੋਟਰ ਨੂੰ ਆਪਣੇ ਨਾਂਅ ਵਿਚ ਅੰਤਰ ਦੀ ਨਿਸ਼ਾਨਦੇਹੀ ਕਾਰਨ ਨੋਟਿਸ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰਾਂ ਦੀ ਸੂਚੀ ਵਿਚ ਉਨ੍ਹਾਂ ਦਾ ਨਾਂਅ ਸਦਰ ਬਾਜ਼ਾਰ ਵਿਧਾਨ ਸਭਾ ਹਲਕੇ ਦੇ ਵੋਟਰ ਵਜੋਂ ਦਰਜ ਹੈ। ਐਸ.ਆਈ.ਆਰ. ਤਹਿਤ ਦਿੱਲੀ ਦੇ 97 ਲੱਖ ਤੋਂ ਵੱਧ ਵੋਟਰਾਂ ਦੀ ਖਰੜਾ ਸੂਚੀ ਜਾਰੀ ਹੋਣ ਤੋਂ ਬਾਅਦ ਲਗਭਗ 33.13 ਲੱਖ ਵੋਟਰਾਂ ਨੂੰ ਵੇਰਵਿਆਂ ਵਿਚ ਅੰਤਰ ਸਬੰਧੀ ਨੋਟਿਸ ਭੇਜੇ ਗਏ ਹਨ। ਜ਼ਿਆਦਾਤਰ ਮਾਮਲਿਆਂ ’ਚ ਵੋਟਰਾਂ ਵਲੋਂ ਗਣਨਾ ਫਾਰਮ ਵਿਚ ਦਿੱਤੀ ਜਾਣਕਾਰੀ ਦਾ ਪਿਛਲੀ ਐਸ.ਆਈ.ਆਰ. ਦੌਰਾਨ ਦਰਜ ਵੇਰਵਿਆਂ ਨਾਲ ਮੇਲ ਨਾ ਹੋਣਾ ਕਾਰਨ ਦੱਸਿਆ ਗਿਆ ਹੈ।
ਪਿਛਲੀ ਖ਼ਬਰ ਜੇਕਰ ਤੁਸੀਂ ਪੂਰਾ ਨਹੀਂ ਬੋਲ ਸਕੇ ਤਾਂ ਵਿਰੋਧੀ ਤੁਹਾਡੀ ਦੇਸ਼ ਭਗਤੀ ’ਤੇ ਸਵਾਲ ਕਰਨਗੇ। ਅਗਲੀ ਖ਼ਬਰ ਸਤਿਆਪਾਲ ਜੈਨ ਲਗਾਤਾਰ 6ਵੀਂ ਵਾਰ ਵਧੀਕ ਸਾਲਿਸਟਰ ਜਨਰਲ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।