24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਹਵਾਲਾ ਰਾਸ਼ੀ ਮਾਮਲੇ ’ਚ ਚੰਡੀਗੜ੍ਹ ’ਚ ਈ.ਡੀ. ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ

ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)- ਤਿਰੂਪਤੀ ਇਨਫਰਾਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਨਾਲ ਸਬੰਧਿਤ ਲੈਂਡ ਐਕੁਜ਼ੀਸ਼ਨ ਘੁਟਾਲੇ ਅਤੇ ਹਵਾਲਾ ਰਾਸ਼ੀ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)- ਤਿਰੂਪਤੀ ਇਨਫਰਾਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਨਾਲ ਸਬੰਧਿਤ ਲੈਂਡ ਐਕੁਜ਼ੀਸ਼ਨ ਘੁਟਾਲੇ ਅਤੇ ਹਵਾਲਾ ਰਾਸ਼ੀ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਿੱਲੀ, ਚੰਡੀਗੜ੍ਹ, ਮੁਹਾਲੀ, ਪੰਚਕੂਲਾ ਅਤੇ ਲੁਧਿਆਣਾ ਸਮੇਤ ਕਰੀਬ 26 ਟਿਕਾਣਿਆਂ ’ਤੇ ਸ਼ੁਰੂ ਕੀਤੀ ਗਈ ਛਾਪੇਮਾਰੀ ਕਾਰਵਾਈ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ । ਸੂਤਰਾਂ ਅਨੁਸਾਰ ਈ.ਡੀ. ਦੀਆਂ ਟੀਮਾਂ ਵਲੋਂ ਵੱਖ-ਵੱਖ ਟਿਕਾਣਿਆਂ ’ਤੇ ਦਸਤਾਵੇਜ਼ਾਂ, ਵਿੱਤੀ ਰਿਕਾਰਡ ਅਤੇ ਹੋਰ ਅਹਿਮ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ । ਚੰਡੀਗੜ੍ਹ ਦੇ ਸੈਕਟਰ-19 ਸਥਿਤ ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਤੇ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਚੀਫ਼ ਐਡਮਿਨਿਸਟਰੇਟਰ ਰਹਿ ਚੁੱਕੇ ਆਈ. ਏ. ਐੱਸ. ਅਧਿਕਾਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਵੀ ਈ.ਡੀ. ਦੇ ਅਧਿਕਾਰੀ ਦੂਜੇ ਦਿਨ ਵੀ ਮੌਜੂਦ ਰਹੇ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਵਲੋਂ ਇਹ ਕਾਰਵਾਈ ਲੈਂਡ ਐਕੁਜ਼ੀਸ਼ਨ ਨਾਲ ਸਬੰਧਿਤ ਕਥਿਤ 100 ਕਰੋੜ ਰੁਪਏ ਦੇ ਘੁਟਾਲੇ ਤੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਦੇ ਸਬੰਧ ’ਚ ਕੀਤੀ ਜਾ ਰਹੀ ਹੈ । ਖ਼ਬਰ ਲਿਖੇ ਜਾਣ ਤੱਕ ਈ. ਡੀ. ਦੀ ਕਾਰਵਾਈ ਜਾਰੀ ਸੀ ।
ਪਿਛਲੀ ਖ਼ਬਰ ਪੋਟਾਸ਼ ਖਾਦ ਦੇ ਭਾਅ ’ਚ 800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ 1800 ਰੁਪਏ ਵਾਲਾ ਗੱਟਾ ਹੁਣ 2200 ਰੁਪਏ ਦਾ ਮਿਲੇਗਾ ਅਗਲੀ ਖ਼ਬਰ ਪੰਜਾਬ ਦਾ ਪਹਿਲਾ ਪਲਾਂਟ ਹੈਲਥ ਕਲੀਨਿਕ ਫ਼ਰੀਦਕੋਟ ’ਚ ਸਥਾਪਤ : ਗੁਰਮੀਤ ਸਿੰਘ ਖੁੱਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।