28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬਲੋਚਿਸਤਾਨ ’ਚ 71 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ

ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਪੀ.

ਅਜੀਤ ਡੈਸਕ 28-09-2026
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਪੀ. ਐੱਸ. ਆਰ.) ਨੇ ਅੱਜ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਬਲੋਚਿਸਤਾਨ ਸੂਬੇ ’ਚ ਪਿਛਲੇ 96 ਘੰਟਿਆਂ ਦੌਰਾਨ ਚਲਾਈਆਂ ਗਈਆਂ ਵੱਖ-ਵੱਖ ਸੁਰੱਖਿਆ ਕਾਰਵਾਈਆਂ ’ਚ 71 ਤੋਂ ਵੱਧ ਦਹਿਸ਼ਤਗਰਦ ਮਾਰੇ ਗਏ ਹਨ। ਫ਼ੌਜ ਅਨੁਸਾਰ ਇਹ ਕਾਰਵਾਈਆਂ ਸਰਕਾਰ ਵਲੋਂ ਚਲਾਈ ਜਾ ਰਹੀ ਅੱਤਵਾਦ ਵਿਰੋਧੀ ਮੁਹਿੰਮ ‘ਅਜ਼ਮ-ਏ-ਇਸਤੇਹਕਾਮ’ ਦੇ ਤਹਿਤ ਕੀਤੀਆਂ ਗਈਆਂ ਹਨ। ਆਈ. ਪੀ. ਐੱਸ. ਆਰ. ਮੁਤਾਬਿਕ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਵਲੋਂ ਸੂਬਾਈ ਰਾਜਧਾਨੀ ਕੋਇਟਾ ਦੇ ਸ਼ਾਬਾਨ ਇਲਾਕੇ ’ਚ ਸ਼ੁਰੂ ਕੀਤੇ ਆਪ੍ਰੇਸ਼ਨ ਦੌਰਾਨ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਦੌਰਾਨ ਕਈ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਗਿਆ, ਜਿੱਥੇ ਸ਼ੁਰੂਆਤ ’ਚ 33 ਦਹਿਸ਼ਤਗਰਦ ਮਾਰੇ ਗਏ। ਅਗਲੇ 72 ਘੰਟਿਆਂ ’ਚ ਕਾਰਵਾਈ ਨੂੰ ਤੇਜ਼ ਕਰਦਿਆਂ 23 ਹੋਰ ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਰਾਣਾ ਸ਼ੂਗਰ ਮਿਲ ਬੁੱਟਰ ਸਿਵੀਆਂ ਵਲੋਂ ਗੰਨਾ ਲਾਉਣ ਦੀਆਂ ਨਵੀਆਂ ਵਿਧੀਆਂ ਬਾਰੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਨੇਵਲ ਚੀਫ਼ ਦੀ ਮੌਜੂਦਗੀ ’ਚ ਪਾਕਿਸਤਾਨੀ ਪਣਡੁੱਬੀ ‘ਪੀ. ਐੱਨ. ਐੱਸ. ਐੱਮ. ਹੰਗੋਰ’ ਵਲੋਂ ਪਹਿਲੀ ਵਾਰ ਲਾਈਵ ਮਿਜ਼ਾਈਲ ਦਾ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।