01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਾਕਿ ’ਚ ਤਿੰਨ ਰੋਜ਼ਾ ਐੱਸ. ਸੀ. ਓ. ਬੈਠਕ ਸਮਾਪਤ

ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ.

ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਭਾਰਤ ਸਮੇਤ ਸ਼ਾਮਿਲ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 01-10-2026
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਮੈਂਬਰ ਦੇਸ਼ਾਂ ਦੇ ਕੌਮੀ ਕੋਆਰਡੀਨੇਟਰਾਂ ਅਤੇ ਸੀਨੀਅਰ ਨੁਮਾਇੰਦਿਆਂ ਦੇ ਉੱਚ-ਪੱਧਰੀ ਵਫ਼ਦ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਐੱਨ. ਡੀ. ਐੱਮ. ਏ.) ਦੇ ਹੈੱਡਕੁਆਟਰ ਵਿਖੇ ਸਥਿਤ ਨੈਸ਼ਨਲ ਐਮਰਜੈਂਸੀਜ਼ ਆਪ੍ਰੇਸ਼ਨ ਸੈਂਟਰ (ਐੱਨ. ਈ. ਓ. ਸੀ.) ਦਾ ਦੌਰਾ ਕੀਤਾ। ਇਸ ਦੌਰੇ ’ਤੇ ਪਹੁੰਚੇ ਵਫ਼ਦ ’ਚ ਭਾਰਤੀ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਭਾਰਤ ਦੇ ਐੱਸ. ਸੀ. ਓ. ਕੋਆਰਡੀਨੇਟਰ ਆਲੋਕ ਅਮਿਤਾਭ ਡਿਮਰੀ ਸਮੇਤ ਚੀਨ, ਰੂਸ, ਬੇਲਾਰੂਸ, ਈਰਾਨ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਪ੍ਰਤੀਨਿਧ ਸ਼ਾਮਿਲ ਸਨ। ਐੱਸ. ਸੀ. ਓ. ਦੀ ਤਿੰਨ ਰੋਜ਼ਾ ਬੈਠਕ ਅੱਜ ਸਮਾਪਤ ਹੋਈ। ਬੈਠਕ ਦੇ ਆਖ਼ਰੀ ਦੌਰ ਦੌਰਾਨ ਐੱਨ. ਡੀ. ਐੱਮ. ਏ. ਦੇ ਚੇਅਰਮੈਨ ਲੈਫ਼ਟੀਨੈਂਟ ਜਨਰਲ ਇਨਾਮ ਹੈਦਰ ਮਲਿਕ ਨੇ ਵਫ਼ਦ ਨੂੰ ਖੇਤਰੀ ਤਾਲਮੇਲ ਅਤੇ ਗਲੋਬਲ ਡਿਜ਼ਾਸਟਰ ਰਿਸਕ ਰਿਡਕਸ਼ਨ (ਡੀ. ਆਰ. ਆਰ.) ਫਰੇਮਵਰਕ ਨੂੰ ਹੁਲਾਰਾ ਦੇਣ ਲਈ ਚੁੱਕੇ ਗਏ ਕਦਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਪਿਛਲੀ ਖ਼ਬਰ ਪੰਜਾਬ ਦੀ ਜਰਖੇਜ਼ ਜ਼ਮੀਨ ਕੰਕਰੀਟ ਦੇ ਜੰਗਲਾਂ ਨੂੰ ਨਹੀਂ, ਆਧੁਨਿਕ ਬਾਗ਼ਬਾਨੀ ਨੂੰ ਦੇਣੀ ਪਵੇਗੀ-ਡਾ. ਕੂਕਲ ਅਗਲੀ ਖ਼ਬਰ ਆਰੀਆ ਕਾਲਜ ਵਿਖੇ ‘ਅਭਿਨੰਦਨ 2026’ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।