08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਿੰਧ ਦੇ ਸਦੀਆਂ ਪੁਰਾਣੇ ਮਾਤਾ ਜੋਗ ਮਾਇਆ ਮੰਦਰ ’ਚ ਭੰਨ-ਤੋੜ

ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਅਧੀਨ ਪੈਂਦੇ ਜ਼ਿਲ੍ਹਾ ਥਾਰਪਾਰਕਰ ਦੇ ਨਗਰਪਾਰਕਰ ਤਾਲੁਕਾ ਦੇ ਪਿੰਡ ਰਾਠੀ ਵਿਖੇ ਸਦੀਆਂ ਪੁਰਾਣੇ ਮਾਤਾ ਜੋਗ ਮਾਇਆ ਮੰਦਿਰ ’ਚ ਭੰਨ-ਤੋੜ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਰਾਤ ਦੇ ਸਮੇਂ ਮੰਦਿਰ ਅੰਦਰ ਦਾਖ਼ਲ ਹੋ ਕੇ ਮੂਰਤੀਆਂ ਦੀ ਭੰਨ-ਤੋੜ ਕੀਤੀ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ।

ਮਾਤਾ ਜੋਗ ਮਾਇਆ ਮੰਦਰ ’ਚ ਮੂਰਤੀਆਂ ਦੀ ਕੀਤੀ ਭੰਨ-ਤੋੜ ਦੀਆਂ ਤਸਵੀਰਾਂ। ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ 08-10-2026
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਅਧੀਨ ਪੈਂਦੇ ਜ਼ਿਲ੍ਹਾ ਥਾਰਪਾਰਕਰ ਦੇ ਨਗਰਪਾਰਕਰ ਤਾਲੁਕਾ ਦੇ ਪਿੰਡ ਰਾਠੀ ਵਿਖੇ ਸਦੀਆਂ ਪੁਰਾਣੇ ਮਾਤਾ ਜੋਗ ਮਾਇਆ ਮੰਦਿਰ ’ਚ ਭੰਨ-ਤੋੜ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਰਾਤ ਦੇ ਸਮੇਂ ਮੰਦਿਰ ਅੰਦਰ ਦਾਖ਼ਲ ਹੋ ਕੇ ਮੂਰਤੀਆਂ ਦੀ ਭੰਨ-ਤੋੜ ਕੀਤੀ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ । ਇਸ ਘਟਨਾ ਕਾਰਨ ਉੱਥੋਂ ਦੇ ਸਥਾਨਕ ਹਿੰਦੂ ਭਾਈਚਾਰੇ ’ਚ ਡੂੰਘਾ ਰੋਸ ਤੇ ਚਿੰਤਾ ਪਾਈ ਜਾ ਰਹੀ ਹੈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਨਗਰਪਾਰਕਰ ਦੇ ਐੱਸ. ਐੱਚ. ਓ. ਸੁਭਾਨ ਮੇਮਣ ਅਤੇ ਹਾਰਹੋ ਪੁਲਿਸ ਚੌਕੀ ਦੇ ਇੰਚਾਰਜ ਰਹਿਮਤੁੱਲਾ ਦਰਸ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ। ਹਿੰਦੂ ਭਾਈਚਾਰੇ ਦੇ ਆਗੂਆਂ ਅਤੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਪਾਰਦਰਸ਼ੀ ਜਾਂਚ ਕਰਵਾਈ ਜਾਵੇ।
ਪਿਛਲੀ ਖ਼ਬਰ ਤੂਤ ਦੀਆਂ ਛਟੀਆਂ ਦੇ ਟੋਕਰੇ ਬਣਾਉਣ ਦਾ ਦੌਰ ਪੰਜਾਬ ’ਚੋਂ ਲਗਭਗ ਖ਼ਤਮ ਅਗਲੀ ਖ਼ਬਰ ਦੱਖਣੀ ਅਫਰੀਕਾ ਵਿਚ ਹੋਈ 67ਵੀਂ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।