09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸੰਤਾਂ ਨਾਲ ਹੋਈ ਵਿਸ਼ੇਸ਼ ਮੀਟਿੰਗ

ਚੰਡੀਗੜ੍ਹ, 8 ਅਕਤੂਬਰ (ਅਜੀਤ ਬਿਊਰੋ) - ਪੰਜਾਬ ਸਰਕਾਰ ਦੇ ਸੱਭਿਆਚਾਰ ਵਿਭਾਗ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਮੀਟਿੰਗ ਅੱਜ ਸੱਭਿਆਚਾਰ ਵਿਭਾਗ ਦੇ ਦਫ਼ਤਰ ਵਿਖੇ ਸੰਤ ਮਹਾਂਪੁਰਖਾਂ ਦੀ ਹਾਜ਼ਰੀ ਵਿਚ ਕੀਤੀ ਗਈ । ਇਹ ਜਾਣਕਾਰੀ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਲਾਹਕਾਰ ਦੀਪਕ ਬਾਲੀ ਵਲੋਂ ਦਿੱਤੀ ਗਈ।

ਅਜੀਤ ਡੈਸਕ 09-10-2026
ਚੰਡੀਗੜ੍ਹ, 8 ਅਕਤੂਬਰ (ਅਜੀਤ ਬਿਊਰੋ) - ਪੰਜਾਬ ਸਰਕਾਰ ਦੇ ਸੱਭਿਆਚਾਰ ਵਿਭਾਗ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਮੀਟਿੰਗ ਅੱਜ ਸੱਭਿਆਚਾਰ ਵਿਭਾਗ ਦੇ ਦਫ਼ਤਰ ਵਿਖੇ ਸੰਤ ਮਹਾਂਪੁਰਖਾਂ ਦੀ ਹਾਜ਼ਰੀ ਵਿਚ ਕੀਤੀ ਗਈ । ਇਹ ਜਾਣਕਾਰੀ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਲਾਹਕਾਰ ਦੀਪਕ ਬਾਲੀ ਵਲੋਂ ਦਿੱਤੀ ਗਈ। ਮੀਟਿੰਗ ਵਿਚ ਸੰਤ ਮਹਾਂਪੁਰਖ ਸੰਤ ਗੁਰਦੀਪ ਗਿਰੀ (ਪਠਾਨਕੋਟ), ਸੰਤ ਪ੍ਰਦੀਪ ਦਾਸ (ਡੇਰਾ ਕਠਾਰ), ਸੰਤ ਕੇਵਲ (ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ) ਅਤੇ ਸੰਤ ਸਤਵਿੰਦਰ ਸਿੰਘ ਹੀਰਾ (ਖੁਰਾਲਗੜ੍ਹ ਸਾਹਿਬ) ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਦੀਪਕ ਬਾਲੀ ਨੇ ਸਾਰੇ ਸੰਤ ਮਹਾਂਪੁਰਖਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਲੀਕੇ ਗਏ 92 ਡਰੋਨ ਸ਼ੋਆਂ ਵਿਚੋਂ ਲਗਭਗ 80 ਡਰੋਨ ਸ਼ੋਅ ਤੇ 12 ਕੀਰਤਨ ਸਮਾਗਮਾਂ ਵਿੱਚੋਂ ਲਗਭਗ 9 ਕੀਰਤਨ ਸਮਾਗਮ ਹੁਣ ਤੱਕ ਸਫਲਤਾਪੂਰਵਕ ਸੰਪੰਨ ਹੋ ਚੁੱਕੇ ਹਨ, ਜਦਕਿ ਬਾਕੀ ਸਮਾਗਮ ਵੀ ਲੜੀਵਾਰ ਤਰੀਕੇ ਨਾਲ ਜਾਰੀ ਹਨ । ਆਉਣ ਵਾਲੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਨੇ ਦੱਸਿਆ ਕਿ ਚਾਰ ਸ਼ੋਭਾ ਯਾਤਰਾਵਾਂ ਵੱਖ-ਵੱਖ ਸਥਾਨਾਂ ਤੋਂ ਚੱਲ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣਗੀਆਂ । ਪਹਿਲੀ ਸ਼ੋਭਾ ਯਾਤਰਾ 29 ਨਵੰਬਰ ਨੂੰ ਗੁਰੂ ਸਾਹਿਬ ਦੇ ਜਨਮ ਸਥਾਨ ਬਨਾਰਸ ਕਾਸ਼ੀ ਵਿਖੇ ਇੱਕ ਵਿਸ਼ੇਸ਼ ਸਮਾਗਮ ਮਗਰੋਂ 30 ਨਵੰਬਰ ਨੂੰ ਆਰੰਭ ਹੋ ਕੇ 3 ਦਸੰਬਰ ਦੀ ਸ਼ਾਮ ਤੱਕ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗੀ। ਦੂਜੀ ਸ਼ੋਭਾ ਯਾਤਰਾ 2 ਦਸੰਬਰ ਨੂੰ ਬਠਿੰਡਾ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ ਵਿੱਚ ਰੁਕਦੀ ਹੋਈ 3 ਦਸੰਬਰ ਦੀ ਰਾਤ ਨੂੰ ਪੁੱਜੇਗੀ। ਤੀਜੀ ਸ਼ੋਭਾ ਯਾਤਰਾ 1 ਦਸੰਬਰ ਨੂੰ ਫ਼ਰੀਦਕੋਟ ਤੋਂ ਚੱਲ ਕੇ ਲੁਧਿਆਣਾ ਤੇ ਫਗਵਾੜਾ ਹੁੰਦੀ ਹੋਈ 3 ਦਸੰਬਰ ਦੀ ਰਾਤ ਨੂੰ ਪਹੁੰਚੇਗੀ। ਚੌਥੀ ਸ਼ੋਭਾ ਯਾਤਰਾ ਜੰਮੂ ਤੋਂ ਚੱਲ ਕੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਤੇ ਹੁਸ਼ਿਆਰਪੁਰ ਹੁੰਦੀ ਹੋਈ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗੀ। ਉਨ੍ਹਾਂ ਦੱਸਿਆ ਕਿ 4, 5 ਤੇ 6 ਦਸੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਉੱਚ ਪੱਧਰੀ ਸਮਾਗਮ ਰੱਖੇ ਗਏ ਹਨ। ਮੀਟਿੰਗ ਦੌਰਾਨ ਸੰਤ ਮਹਾਂਪੁਰਖਾਂ ਨੇ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ’ਤੇ ਡੂੰਘੀ ਤਸੱਲੀ ਪ੍ਰਗਟਾਈ। ਦੀਪਕ ਬਾਲੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵਲੋਂ 650ਵੇਂ ਪ੍ਰਕਾਸ਼ ਦਿਵਸ ਦੇ ਸਮਾਗਮ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਲਈ ਹਰ ਸੰਭਵ ਪ੍ਰਬੰਧ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਅਕਾਲੀ ਦਲ ( ਬ ) ਨੇ ਸੁਨਾਮ ’ ਚ ਵਜਾਇਆ ਚੋਣ ਬਿਗਲ - ਖਡਿਆਲ ਨਵਨਿਯੁਕਤ ਸਰਕਲ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ , ਖਡਿਆਲ... ਅਗਲੀ ਖ਼ਬਰ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ 15 ਗ਼ੈਰ-ਸਰਕਾਰੀ ਮੈਂਬਰਾਂ ਦੀ ਨਵੀਂ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।