11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਆਰੰਭੀ ਅਰਦਾਸ ਮੁਹਿੰਮ ਤਹਿਤ ਜਥੇ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ

ਅਨੰਦਪੁਰ ਸਾਹਿਬ ਵਾਲੇ ਮਸਲੇ ’ਚ ਸੱਚ ਲੋਕਾਂ ਸਾਹਮਣੇ ਆ ਚੁੱਕਾ ਹੈ-ਪਰਮਿੰਦਰ ਸਿੰਘ ਢੀਂਡਸਾ ਤਲਵੰਡੀ ਸਾਬੋ (ਬਠਿੰਡਾ), 10 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪਿਛਲੇ ਦਿਨਾਂ ਤੋਂ ਆਰੰਭੀ ਅਰਦਾਸ ਮੁਹਿੰਮ ਦੀ ਲੜੀ ‘ਚ ਅੱਜ ਪਾਰਟੀ ਦੇ ਬਰਨਾਲਾ, ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਆਗੂਆਂ ਨੇ ਪਾਰਟੀ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਸੰਗਤੀ ਰੂਪ ’ਚ ਅਰਦਾਸ ਕੀਤੀ। ਉਪਰੰਤ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਿਸ ਸ਼੍ਰੋਮਣੀ ਕਮੇਟੀ ਨੂੰ ਬਣਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਲਾਸਾਨੀ ਸ਼ਹਾਦਤਾਂ ਦਿੱਤੀਆਂ, ਉਸ ਸੰਸਥਾ ਦੇ ਮੌਜੂਦਾ ਨਿਜ਼ਾਮ ਦੇ ਕਾਰਿਆਂ ਨੇ ਸਭ ਨੂੰ ਨਮੋਸ਼ ਕੀਤਾ ਹੈ ਇਸ ਲਈ ਅੱਜ ਅਸੀਂ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਪ੍ਰਬੰਧਕਾਂ ਨੂੰ ਸਮੁੱਤ ਬਖ਼ਸ਼ੇ।

ਅਜੀਤ ਡੈਸਕ 11-10-2026
ਅਨੰਦਪੁਰ ਸਾਹਿਬ ਵਾਲੇ ਮਸਲੇ ’ਚ ਸੱਚ ਲੋਕਾਂ ਸਾਹਮਣੇ ਆ ਚੁੱਕਾ ਹੈ-ਪਰਮਿੰਦਰ ਸਿੰਘ ਢੀਂਡਸਾ
ਤਲਵੰਡੀ ਸਾਬੋ (ਬਠਿੰਡਾ), 10 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪਿਛਲੇ ਦਿਨਾਂ ਤੋਂ ਆਰੰਭੀ ਅਰਦਾਸ ਮੁਹਿੰਮ ਦੀ ਲੜੀ ‘ਚ ਅੱਜ ਪਾਰਟੀ ਦੇ ਬਰਨਾਲਾ, ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਆਗੂਆਂ ਨੇ ਪਾਰਟੀ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਸੰਗਤੀ ਰੂਪ ’ਚ ਅਰਦਾਸ ਕੀਤੀ। ਉਪਰੰਤ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਿਸ ਸ਼੍ਰੋਮਣੀ ਕਮੇਟੀ ਨੂੰ ਬਣਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਲਾਸਾਨੀ ਸ਼ਹਾਦਤਾਂ ਦਿੱਤੀਆਂ, ਉਸ ਸੰਸਥਾ ਦੇ ਮੌਜੂਦਾ ਨਿਜ਼ਾਮ ਦੇ ਕਾਰਿਆਂ ਨੇ ਸਭ ਨੂੰ ਨਮੋਸ਼ ਕੀਤਾ ਹੈ ਇਸ ਲਈ ਅੱਜ ਅਸੀਂ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਪ੍ਰਬੰਧਕਾਂ ਨੂੰ ਸਮੁੱਤ ਬਖ਼ਸ਼ੇ। ਇਕ ਸਵਾਲ ਦੇ ਜਵਾਬ ’ਚ ਢੀਂਡਸਾ ਨੇ ਕਿਹਾ ਕਿ ਆਨੰਦਪੁਰ ਸਾਹਿਬ ਮਾਮਲੇ ’ਚ ਰਾਜਨੀਤੀ ਕਰਨ ਦੇ ਲਾਏ ਜਾ ਰਹੇ ਦੋਸ਼ ਸੱਚਾਈ ਤੋਂ ਕੋਹਾਂ ਦੂਰ ਹਨ ਕਿਉਂਕਿ ਖ਼ੁਦ ਉਸ ਬੀਬੀ ਨੇ ਸਾਰਾ ਕੁਝ ਪਿਛਲੇ ਦਿਨਾਂ ’ਚ ਸਪੱਸ਼ਟ ਕਰ ਦਿੱਤਾ ਜਿਸ ਨਾਲ ਸੱਚ ਲੋਕਾਂ ਸਾਹਮਣੇ ਆਇਆ। ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਰਾਜਸਥਾਨ ਦੇ ਗੰਗਾਨਗਰ ਦੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਤੇ ਲੁਧਿਆਣਾ ਦੇ ਆਲਮਗੀਰ ਗੁਰਦੁਆਰਾ ਸਾਹਿਬਾਨ ’ਤੇ ਹਮਲੇ ਸਾਬਿਤ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਬਹੁਤ ਕਮਜ਼ੋਰ ਸਾਬਿਤ ਹੋ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਵਾਈਆਂ ਜਾਣ ਤਾਂਕਿ ਸੰਗਤ ਗੁਰਦੁਆਰਾ ਪ੍ਰਬੰਧ ਲਈ ਯੋਗ ਉਮੀਦਵਾਰਾਂ ਨੂੰ ਚੁਣ ਕੇ ਭੇਜ ਸਕੇ। ਉੱਧਰ ਅਰਦਾਸ ਸਮਾਗਮ ’ਚ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਰਾਮਪਾਲ ਸਿੰਘ ਬਹਿਣੀਵਾਲ, ਭੋਲਾ ਸਿੰਘ ਗਿੱਲਪੱਤੀ, ਤੇਜਾ ਸਿੰਘ ਕਮਾਲਪੁਰ, ਹਰਦੇਵ ਸਿੰਘ ਰੋਗਲਾ, ਸੁਖਮਨਦੀਪ ਸਿੰਘ ਸਿੱਧੂ, ਰਿਪਦਮਲ ਸਿੰਘ ਢਿੱਲੋਂ, ਅਮਨਵੀਰ ਸਿੰਘ ਚੈਰੀ, ਸਤਗੁਰ ਸਿੰਘ ਨਮੋਲ, ਰਵਿੰਦਰ ਸਿੰਘ ਰੰਮੀ ਢਿੱਲੋਂ, ਤਰਨਜੀਤ ਸਿੰਘ ਦੁੱਗਲ, ਯੂਨਿਸ ਮਲਿਕ, ਅਮਨਦੀਪ ਸਿੰਘ ਭਲਾਈਕੇ, ਪਾਲ ਸਿੰਘ ਗੇਹਲਾ, ਵਿਸਾਖਾ ਸਿੰਘ ਮਕੋਰੜ, ਜਗਦੀਸ਼ ਸਿੰਘ ਬਲਿਆਲ, ਸਤਨਾਮ ਸਿੰਘ ਭਲਾਈਕੇ, ਚਮਕੌਰ ਸਿੰਘ ਬਾਦਲਗੜ੍ਹ, ਗੁਰਪ੍ਰੀਤ ਸਿੰਘ ਸਾਹੋਕੇ, ਵਿਜੈ ਲੰਕੇਸ਼, ਕਸ਼ਿਸ ਅਰੋੜਾ, ਰਾਵਜਿੰਦਰ ਸਿੰਘ ਕਾਕੜਾ, ਰਣਧੀਰ ਸਿੰਘ ਸਮੂਰਾ, ਗੁਰਜੀਤ ਸਿੰਘ ਖੁੱਡੀ, ਅਜੈਬ ਸਿੰਘ ਸਿੱਧੂ, ਜਗਸੀਰ ਸਿੰਘ ਭੋਲਾ ਛੀਨੀਵਾਲ, ਗੁਰਜੰਟ ਸਿੰਘ ਉੱਭਾਵਾਲ, ਕੁਲਵੰਤ ਸਿੰਘ ਜੌਲੀਆ, ਰਣਜੀਤ ਸਿੰਘ ਛਾਜਲਾ, ਵਿੱਕੀ ਛਾਜਲੀ, ਰਾਣਾ ਸ਼ੇਰਗਿੱਲ, ਭਰਪੂਰ ਸਿੰਘ ਭੁਟਾਲ ਕਲਾਂ, ਗੁਰਮੀਤ ਸਿੰਘ ਲੌਂਗੋਵਾਲ, ਸੁਖਵਿੰਦਰ ਸਿੰਘ ਲੇਹਲ, ਗੁਰਨਾਮ ਸਿੰਘ ਮੰਡਵੀਂ, ਬਲਵਿੰਦਰ ਸਿੰਘ ਬਾਦਲ, ਬਲਜੀਤ ਕੌਹਰੀਆਂ ਸ਼ਾਮਿਲ ਸਨ। ਇਸ ਮੌਕੇ ਪਾਰਟੀ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਤੇ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ 11 ਅਕਤੂਬਰ ਨੂੰ ਅਖੀਰਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤੀ ਰੂਪ ’ਚ ਅਰਦਾਸ ਹੋਵੇਗੀ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਗਰੁੱਪ-ਡੀ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀਂ ਐਡਵਾਂਸ ਦੇਵੇਗੀ-... ਅਗਲੀ ਖ਼ਬਰ ਖ਼ਾਲਸਾਈ ਜਾਹੋ ਜਲਾਲ ਨਾਲ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।