18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਰਸੀਮ ਬੀ.ਐਲ. 42, ਬੀ.ਐਲ. 10 ਹਰੇ ਚਾਰੇ ਦੀਆਂ ਕਿਸਮਾਂ ਵਧੇਰੇ ਲਾਹੇਵੰਦ-ਬਰਾੜ

ਲੁਧਿਆਣਾ, 17 ਅਕਤੂਬਰ (ਅਜੀਤ ਬਿਉਰੋ)-ਪੰਜਾਬ ਵਿਚ ਹਰੇ ਚਾਰੇ ਦੀ ਕਾਸ਼ਤ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਹਰੇ ਚਾਰੇ ਦੀ ਮੌਜੂਦਾ ਪੈਦਾਵਾਰ ਅਨੁਸਾਰ ਇਕ ਪਸ਼ੂ ਨੂੰ ਪ੍ਰਤੀ ਦਿਨ ਤਕਰੀਬਨ 30 ਕਿੱਲੋ ਚਾਰਾ ਮਿਲਦਾ ਹੈ, ਜਦਕਿ ਮਾਹਿਰਾਂ ਅਨੁਸਾਰ ਪਸ਼ੂਆਂ ਨੂੰ 40 ਕਿੱਲੋ ਹਰਾ ਚਾਰਾ ਰੋਜ਼ਾਨਾ ਮਿਲਣਾ ਚਾਹੀਦਾ ਹੈ।

ਅਜੀਤ ਡੈਸਕ 18-10-2026
ਲੁਧਿਆਣਾ, 17 ਅਕਤੂਬਰ (ਅਜੀਤ ਬਿਉਰੋ)-ਪੰਜਾਬ ਵਿਚ ਹਰੇ ਚਾਰੇ ਦੀ ਕਾਸ਼ਤ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਹਰੇ ਚਾਰੇ ਦੀ ਮੌਜੂਦਾ ਪੈਦਾਵਾਰ ਅਨੁਸਾਰ ਇਕ ਪਸ਼ੂ ਨੂੰ ਪ੍ਰਤੀ ਦਿਨ ਤਕਰੀਬਨ 30 ਕਿੱਲੋ ਚਾਰਾ ਮਿਲਦਾ ਹੈ, ਜਦਕਿ ਮਾਹਿਰਾਂ ਅਨੁਸਾਰ ਪਸ਼ੂਆਂ ਨੂੰ 40 ਕਿੱਲੋ ਹਰਾ ਚਾਰਾ ਰੋਜ਼ਾਨਾ ਮਿਲਣਾ ਚਾਹੀਦਾ ਹੈ। ਇਸ ਲਈ ਪੰਜਾਬ ਵਿਚ ਸਾਲਾਨਾ 956 ਲੱਖ ਟਨ ਹਰੇ ਚਾਰੇ ਦੀ ਲੋੜ ਹੈ, ਜਿਸ ਲਈ ਉਨਤ ਢੰਗ ਅਪਣਾ ਹਰੇ ਚਾਰੇ ਦਾ ਉਤਪਾਦਨ ਵਧਾਇਆ ਜਾਣਾ ਚਾਹੀਦਾ ਹੈ। ਫ਼ਿਰੋਜਪੁਰ ਰੋਡ ਸਥਿਤ ਬਰਾੜ ਸੀਡਜ਼ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਰਸੀਮ ਬੀ.ਐਲ. 42 ਬਹੁਤ ਜਲਦੀ ਵਧਣ ਵਾਲੀ ਕਿਸਮ ਹੈ ਅਤੇ ਇਸ ਦੇ ਪੜਸੂਏ ਵੀ ਜ਼ਿਆਦਾ ਹੁੰਦੇ ਹਨ। ਇਹ ਕਿਸਮ ਤਣਾ ਗਲਨ ਦੇ ਰੋਗ ਨੂੰ ਸਹਾਰਨ ਦੀ ਸਮਰੱਥਾ ਰੱਖਦੀ ਹੈ ਅਤੇ ਇਸ ਵਿਚ ਖੁਰਾਕੀ ਤੱਤ ਬਹੁਤ ਜ਼ਿਆਦਾ ਹੁੰਦੇ ਹਨ। ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਨਿਕਲ ਸਕਦਾ ਹੈ ਅਤੇ ਇਸ ਤੋਂ ਇਲਾਵਾ ਬੀ.ਐਲ. 10 ਇਹ ਇਕ ਲੰਮਾ ਸਮਾਂ ਰਹਿਣ ਵਾਲੀ ਕਿਸਮ ਹੈ। ਇਸ ਦੇ ਹਰੇ ਚਾਰੇ ਦਾ ਔਸਤ ਝਾੜ 410 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬੀਜਣ ਨਾਲ ਬਰਸੀਮ ਦਾ ਵੱਧ ਚਾਰਾ ਲਿਆ ਜਾ ਸਕਦਾ ਹੈ। ਬਰਸੀਮ ਦਾ ਬੀਜ ਇਕ ਏਕੜ ਲਈ ਅੱਠ ਕਿੱਲੋ ਬੀਜ ਪਾਉਣਾ ਚਾਹੀਦਾ ਹੈ। ਬਿਜਾਈ ਖੜੇ ਪਾਣੀ ਵਿਚ ਛਿੱਟੇ ਨਾਲ ਕੀਤੀ ਜਾ ਸਕਦੀ ਹੈ। ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਪੂਰੇ ਬੀਜ ਵਿਚ 750 ਗਰਾਮ ਸਰ੍ਹੋਂ ਦਾ ਬੀਜ ਮਿਲਾ ਕੇ ਬੀਜੋ। ਇਸ ਤਰ੍ਹਾਂ ਕਰਨ ਸਮੇਂ ਬਰਸੀਮ ਦਾ ਪੂਰਾ ਬੀਜ ਅਤੇ ਜੰਮੀ ਦਾ 12 ਕਿੱਲੋ ਬੀਜ ਵਰਤੋ ਅਜਿਹਾ ਚਾਰਾ ਬੀਜਣ ਸਮੇਂ ਪਹਿਲਾਂ ਜੰਮੀ ਦਾ ਬੀਜ ਖਲਾਰ ਕੇ ਹੱਲ ਨਾਲ ਜ਼ਮੀਨ ਵਿਚ ਮਿਲਾ ਦਿੱਤਾ ਜਾਂਦਾ ਹੈ। ਇਸ ਦਾ ਬਹੁਤਾ ਝਾੜ ਲੈਣ ਲਈ ਰਾਹੀ ਘਾਹ ਦਾ 2 ਤੋਂ 3 ਕਿੱਲੋ ਅਤੇ ਬਰਸੀਮ ਦਾ 8 ਤੋਂ 10 ਕਿੱਲੋ ਬੀਜ ਪ੍ਰਤੀ ਏਕੜ ਪਾਓ ਜਾਂ ਰਾਈ 1.0 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਬਰਸੀਮ, ਜੰਮੀ ਜਾਂ ਬਰਸੀਮ, ਸਰ੍ਹੋਂ ਦੇ ਬੀਜ ਦੀ ਸਿਫ਼ਾਰਿਸ਼ ਕੀਤੀ ਮਾਤਰਾ ਵਿਚ ਰਲਾਓ ਰਾਈ ਘਾਹ ਦੇ ਬੀਜ ਨੂੰ ਵੱਤਰ ਵਾਲੀ ਮਿੱਟੀ ਵਿਚ ਮਿਲਾ ਕੇ ਇਕਸਾਰ ਛੱਟਾ ਦਿਓ ਤੇ ਬਾਅਦ ਵਿਚ ਬਰਸੀਮ ਦਾ ਛੱਟਾ ਦੇ ਕੇ ਰੇਕ ਫੇਰ ਕੇ ਖੇਤ ਨੂੰ ਪਾਣੀ ਲਾ ਦਿਓ।
ਪਿਛਲੀ ਖ਼ਬਰ ਪੰਜਾਬ ਭਾਜਪਾ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਖਿੱਚੀ ਤਿਆਰੀ ਨਸ਼ੇ, ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸ... ਅਗਲੀ ਖ਼ਬਰ ਗੁਰਬੀਰ ਸਿੰਘ ਬਰਾੜ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।