20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੱਧ ਪੂਰਬ ’ਚ ਗੱਲਬਾਤ ਅਸਫਲ ਰਹਿਣ ’ਤੇ ਸਰਗਰਮ ਹੋਵੇਗਾ ਸਮੂਹਿਕ ਸੁਰੱਖਿਆ ਤੰਤਰ-ਪਾਕਿਸਤਾਨੀ ਫ਼ੌਜ

ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈ. ਐੱਸ.

ਗੱਲਬਾਤ ਕਰਦੇ ਹੋਏ ਅਹਿਮਦ ਸ਼ਰੀਫ਼ ਚੌਧਰੀ। 20-10-2026
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈ.ਐੱਸ.ਪੀ.ਆਰ. ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਕਿਹਾ ਹੈ ਕਿ ਮੱਧ ਪੂਰਬ ਵਿਚ ਗੱਲਬਾਤ ਅਸਫ਼ਲ ਰਹਿਣ ਤੇ ਫ਼ੌਜੀ ਟਕਰਾਅ ਵਧਣ ਦੀ ਸਥਿਤੀ ਵਿਚ ਪਾਕਿਸਤਾਨ ਮੱਕਾ ਸੁਰੱਖਿਆ ਸਮਝੌਤੇ ਤਹਿਤ ਸਮੂਹਿਕ ਸੁਰੱਖਿਆ ਤੰਤਰ ਸਰਗਰਮ ਕਰ ਸਕਦਾ ਹੈ। ਉਨ੍ਹਾਂ ਮੁਤਾਬਕ, ਯਮਨ ਦੀ ਮਾਨਤਾ ਪ੍ਰਾਪਤ ਸਰਕਾਰ ਵਲੋਂ ਫ਼ੌਜੀ ਸਹਾਇਤਾ ਦੀ ਰਸਮੀ ਮੰਗ ਆਉਣ ’ਤੇ ਪਾਕਿਸਤਾਨ ਸਰਕਾਰ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਅਜੇ ਤੱਕ ਅਜਿਹੀ ਕੋਈ ਬੇਨਤੀ ਨਹੀਂ ਮਿਲੀ। ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਏ ਸਮਝੌਤੇ ਤਹਿਤ ਕਿਸੇ ਇੱਕ ਦੇਸ਼ ’ਤੇ ਹਮਲੇ ਨੂੰ ਤਿੰਨਾਂ ’ਤੇ ਹਮਲਾ ਮੰਨਿਆ ਜਾਵੇਗਾ।
ਪਿਛਲੀ ਖ਼ਬਰ ਪਾਕਿ ਨੇ ਈਰਾਨ ਨਾਲ ਲੱਗਦੀਆਂ ਪ੍ਰਮੁੱਖ ਸਰਹੱਦੀ ਚੌਕੀਆਂ ’ਤੇ ਵਪਾਰ ਰੋਕਿਆ ਅਗਲੀ ਖ਼ਬਰ ਸਾਊਥਾਲ ’ਚ ਪੰਜਾਬੀ ਵਲੋਂ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।