27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਬਠਿੰਡਾ, 26 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਨੂੰ ਬੀਤੀ ਰਾਤ ਸੂਚਨਾ ਮਿਲੀ ਕਿ ਪਰਸਰਾਮ ਨਗਰ ਵਿਚ ਇਕ ਨੌਜਵਾਨ ਸੜਕ ’ਤੇ ਬੇਹੋਸ਼ ਪਿਆ ਹੈ। ਸੰਸਥਾ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ, ਵਿਸ਼ਾਲ ਚੌਹਾਨ, ਸਕਸ਼ਮ ਮਹੇਸ਼ਵਰੀ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ।

ਅਜੀਤ ਡੈਸਕ 27-10-2026
ਬਠਿੰਡਾ, 26 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਨੂੰ ਬੀਤੀ ਰਾਤ ਸੂਚਨਾ ਮਿਲੀ ਕਿ ਪਰਸਰਾਮ ਨਗਰ ਵਿਚ ਇਕ ਨੌਜਵਾਨ ਸੜਕ ’ਤੇ ਬੇਹੋਸ਼ ਪਿਆ ਹੈ। ਸੰਸਥਾ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ, ਵਿਸ਼ਾਲ ਚੌਹਾਨ, ਸਕਸ਼ਮ ਮਹੇਸ਼ਵਰੀ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ। ਨੌਜਵਾਨ ਦੀ ਬਾਂਹ ਵਿਚ ਟੀਕਾ ਲੱਗਿਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦਾ ਸਾਈਕਲ ਵੀ ਲਾਸ਼ ਦੇ ਕੋਲ ਹੀ ਖੜਾ ਸੀ। ਸੰਸਥਾ ਦੇ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਪਹਿਚਾਣ ਰਮੇਸ਼ ਕੁਮਾਰ (32 ਸਾਲ) ਵਾਸੀ ਪਰਸਰਾਮ ਨਗਰ, ਬਠਿੰਡਾ ਵਜੋਂ ਹੋਈ ਹੈ। ਪੁਲਿਸ ਕਾਰਵਾਈ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਪਿਛਲੀ ਖ਼ਬਰ ਜ਼ਿਲ੍ਹਾ ਅਦਾਲਤਾਂ ’ਚ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਹਾਈ ਕੋਰਟ ਸਖ਼ਤ, ਛੁੱਟੀਆਂ ਦੌਰਾਨ ਵੀ ਹੋਵੇਗੀ ਨਿਗਰਾਨੀ ਅਗਲੀ ਖ਼ਬਰ ਰਮਿੰਦਰ ਆਵਲਾ ਦੀ ਅਕਾਲੀ ਦਲ ’ਚ ਸ਼ਮੂਲੀਅਤ ਕਰਨ ਤੇ ਅਕਾਲੀ ਆਗੂਆਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।