ਪਾਕਿ ’ਚ 5000 ਤੋਂ ਵੱਧ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ ਕਰਵਾ ਚੁੱਕੇ ਵਿਵਾਦਿਤ ਮੌਲਵੀ ਦਾ ਵਕੀਲਾਂ ਵਲੋਂ ਸਮਰਥਨ ਹਿੰਦੂ ਸੈਨੇਟਰ ਦਾਨੇਸ਼ ਕੁਮਾਰ ਨੇ ਹਿੰਦੂ ਕੁੜੀਆਂ ਨੂੰ ਜਬਰੀ ਮੁਸਲਮਾਨ ਬਣਾਉਣ ਦੇ ਲਗਾਏ ਦੋਸ਼
ਅੰਮ੍ਰਿਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸਿਆਸੀ ਅਤੇ ਕਾਨੂੰਨੀ ਹਲਕਿਆਂ ’ਚ ਉਸ ਵੇਲੇ ਵੱਡਾ ਭੂਚਾਲ ਆ ਗਿਆ ਜਦੋਂ ਉਬਾਵਰੋ ਬਾਰ ਐਸੋਸੀਏਸ਼ਨ ਦੇ ਵਕੀਲ ਦਰਗਾਹ ਭਰਚੂੰਡੀ ਸ਼ਰੀਫ਼ ਦੇ ਮੁਖੀ ਮੀਆਂ ਅਬਦੁਲ ਹੱਕ ਉਰਫ਼ ਮੀਆਂ ਮਿੱਠੂ ਦੇ ਸਮਰਥਨ ’ਚ ਖੁੱਲ੍ਹ ਕੇ ਸਾਹਮਣੇ ਆ ਗਏ। ਵਕੀਲਾਂ ਨੇ ਪਾਕਿ ਦੇ ਹਿੰਦੂ ਸੈਨੇਟਰ ਦਾਨੇਸ਼ ਕੁਮਾਰ ਵਲੋਂ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਬਾਰੇ ਦਿੱਤੇ ਬਿਆਨਾਂ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਤੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ ਹੈ।
ਸੈਨੇਟਰ ਦਾਨੇਸ਼ ਕੁਮਾਰ ਤੇ ਵਿਵਾਦਿਤ ਪੀਰ ਮੌਲਵੀ ਅਬਦੁਲ ਹੱਕ ਉਰਫ਼ ਮੀਆਂ ਮਿੱਠੂ। ਤਸਵੀਰ ਰਾਹੀਂ : ਸੁਰਿੰਦਰ ਕੋਛੜ
04-11-2026