04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮਾਤਾ ਰਮਾ ਰਾਣੀ ਕੌੜਾ ਨੂੰ ਸ਼ਰਧਾਂਜਲੀਆਂ ਭੇਟ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧ ਹੋਏ ਸ਼ਾਮਿਲ

ਲੁਧਿਆਣਾ, 3 ਨਵੰਬਰ (ਜਤਿੰਦਰ ਭੰਬੀ)- ਉੱਘੇ ਕਾਰੋਬਾਰੀ ਮੁਕੇਸ਼ ਮਿੰਟੂ ਕੌੜਾ ਦੇ ਸਤਿਕਾਰਯੋਗ ਮਾਤਾ ਤੇ ਨਿਸਚੇ ਕੌੜਾ ਦੇ ਦਾਦੀ ਰਮਾ ਰਾਣੀ ਕੌੜਾ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਸਵਰਗ ਸਿਧਾਰ ਗਏ ਸਨ, ਮਾਤਾ ਰਮਾ ਰਾਣੀ ਨਮਿੱਤ ਰੱਖੀ ਪ੍ਰਾਰਥਨਾ ਸਭਾ ਤੇ ਅੰਤਿਮ ਅਰਦਾਸ ਇਸਕੋਨ ਟੈਂਪਲ, ਸਾਊਥ ਸਿਟੀ ਲੁਧਿਆਣਾ ਵਿਖੇ ਹੋਈ, ਜਿਸ ਵਿਚ ਬ੍ਰਹਮ ਕੁਮਾਰੀ ਬੀ. ਕੇ.

ਅਜੀਤ ਡੈਸਕ 04-11-2026
ਲੁਧਿਆਣਾ, 3 ਨਵੰਬਰ (ਜਤਿੰਦਰ ਭੰਬੀ)- ਉੱਘੇ ਕਾਰੋਬਾਰੀ ਮੁਕੇਸ਼ ਮਿੰਟੂ ਕੌੜਾ ਦੇ ਸਤਿਕਾਰਯੋਗ ਮਾਤਾ ਤੇ ਨਿਸਚੇ ਕੌੜਾ ਦੇ ਦਾਦੀ ਰਮਾ ਰਾਣੀ ਕੌੜਾ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਸਵਰਗ ਸਿਧਾਰ ਗਏ ਸਨ, ਮਾਤਾ ਰਮਾ ਰਾਣੀ ਨਮਿੱਤ ਰੱਖੀ ਪ੍ਰਾਰਥਨਾ ਸਭਾ ਤੇ ਅੰਤਿਮ ਅਰਦਾਸ ਇਸਕੋਨ ਟੈਂਪਲ, ਸਾਊਥ ਸਿਟੀ ਲੁਧਿਆਣਾ ਵਿਖੇ ਹੋਈ, ਜਿਸ ਵਿਚ ਬ੍ਰਹਮ ਕੁਮਾਰੀ ਬੀ. ਕੇ. ਸਰਸਵਤੀ ਨੇ ਮੌਤ ਅਤੇ ਜੀਵਨ ਦੇ ਫਲਸਫ਼ੇ ਬਾਰੇ ਬੋਲਦਿਆਂ ਕਿਹਾ ਕਿ ਇਸ ਦੁਨੀਆਂ ਤੇ ਜੋ ਵੀ ਇਨਸਾਨ ਆਇਆ ਹੈ, ਉਸਨੇ ਇਕ ਨਾ ਇਕ ਦਿਨ ਇੱਥੋਂ ਕੂਚ ਕਰ ਜਾਣਾ ਹੈ, ਜੋ ਕਿ ਇਕ ਅਟੱਲ ਸੱਚਾਈ ਹੈ, ਇਸ ਕਰਕੇ ਹਰ ਇਕ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਉਸ ਪਰਮਾਤਮਾ ਨੂੰ ਹਮੇਸ਼ਾਂ ਯਾਦ ਰੱਖੇ, ਜਿਸਨੇ ਸਾਨੂੰ ਇਸ ਦੁਨੀਆਂ ਤੇ ਭੇਜਿਆ ਹੈ। ਇਸ ਮੌਕੇ ਅਕਾਲੀ ਆਗੂ ਕਮਲ ਚੇਤਲੀ ਨੇ ਵੀ ਮਾਤਾ ਰਮਾ ਰਾਣੀ ਕੌੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੁੱਖ ਦੀ ਘੜੀ ਵਿਚ ਆਰੀਆ ਕਾਲਜ ਅਤੇ ਆਰੀਆ ਪ੍ਰਤੀਨਿਧੀ ਸਭਾ ਦੇ ਮੁੱਖੀ ਵੀ ਦੁੱਖ ਦੀ ਘੜੀ ਵਿਚ ਸ਼ਾਮਲ ਹੋਏ। ਸ ਮੌਕੇ ਸਾਬਕਾ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਰਾਏਕੋਟ ਤੋਂ ਕਾਂਗਰਸ ਦੇ ਇੰਚਾਰਜ਼ ਕਾਮਿਲ ਬੋਪਾਰਾਏ ਅਤੇ ਅਸਾਮ ਦੇ ਉਘੇ ਕਾਰੋਬਾਰੀ ਜੇ.ਡੀ. ਗਰੁੱਪ ਦੇ ਚੇਅਰਮੈਨ ਸਿਵਾ ਜੈਸਵਾਲ ਨੇ ਵੀ ਕੌੜਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਘੇ ਕਾਰੋਬਾਰੀ ਨਿਸਚੇ ਕੌੜਾ ਨੇ ਪਰਿਵਾਰ ਵਲੋਂ ਆਈਆਂ ਸ਼ਖਸੀਅਤਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਾਹ ਲੈਂਦੀ ਧਰਤੀ ’ਤੇ ਜ਼ਹਿਰੀਲੀ ਧੁੰਦ ਦਾ ਪਸਾਰਾ ਅਜੇ ਵੀ ਗੰਭੀਰ ਚੁਣੌਤੀ ਨਰਪਿੰਦਰ ਸਿੰਘ ਧਾਲੀਵਾਲ ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਹੱਕ ’ਚ ਗੁਰਸ਼ਰਨ ਸਿੰਘ ਛੀਨਾ ਦੀ ਅਗਵਾਈ ਹੇਠ ਵਿਸ਼ਾਲ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।