04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਲਾਹੌਰ ’ਚ 15 ਵਰ੍ਹੇ ਪਹਿਲਾਂ ਢਾਹੇ ਗੁਰਦੁਆਰਾ ਦੀਵਾਨਖਾਨਾ ਦੀ ਮੁੜ ਉਸਾਰੀ ਆਰੰਭੇ ਜਾਣ ਦੇ ਦਾਅਵੇ

ਅੰਮ੍ਰਿਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਚੂਨਾ ਮੰਡੀ ’ਚ ਮੌਜੂਦ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਨਾਲ ਮਾਰਚ 2011 ਤੱਕ ਸੁਭਾਇਮਾਨ ਰਹੀ ਗੁਰਦੁਆਰਾ ਦੀਵਾਨਖਾਨਾ ਦੀ ਮੁਕੱਦਸ ਇਮਾਰਤ ਕਮਰਸ਼ੀਅਲ ਪਲਾਜ਼ਾ ਬਣਾਉਣ ਹਿਤ ਵੇਚੇ ਜਾਣ ਤੋਂ ਬਾਅਦ ਨੀਂਹਾਂ ਤੋਂ ਖ਼ਤਮ ਕਰ ਦਿੱਤੀ ਗਈ ਅਤੇ ਹੁਣ ਇਸ ’ਤੇ ਵੱਖ-ਵੱਖ ਲੋਕਾਂ ਦਾ ਕਬਜ਼ਾ ਕਾਇਮ ਹੈ। ਅਦਾਲਤ ਵਲੋਂ ਪਲਾਜ਼ਾ ਬਣਾਏ ਜਾਣ ’ਤੇ ਲਗਾਈ ਰੋਕ ਦੇ ਚੱਲਦਿਆਂ ਇਸ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਦਾ ਕਹਿਣਾ ਹੈ ਕਿ ਜਲਦੀ ਵਿਦੇਸ਼ੀ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਦੀਵਾਨਖਾਨਾ ਦੀ ਮੁੜ ਉਸਾਰੀ ਕਰਵਾਈ ਜਾਵੇਗੀ।

ਅਜੀਤ ਡੈਸਕ 04-11-2026
ਅੰਮ੍ਰਿਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਚੂਨਾ ਮੰਡੀ ’ਚ ਮੌਜੂਦ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਨਾਲ ਮਾਰਚ 2011 ਤੱਕ ਸੁਭਾਇਮਾਨ ਰਹੀ ਗੁਰਦੁਆਰਾ ਦੀਵਾਨਖਾਨਾ ਦੀ ਮੁਕੱਦਸ ਇਮਾਰਤ ਕਮਰਸ਼ੀਅਲ ਪਲਾਜ਼ਾ ਬਣਾਉਣ ਹਿਤ ਵੇਚੇ ਜਾਣ ਤੋਂ ਬਾਅਦ ਨੀਂਹਾਂ ਤੋਂ ਖ਼ਤਮ ਕਰ ਦਿੱਤੀ ਗਈ ਅਤੇ ਹੁਣ ਇਸ ’ਤੇ ਵੱਖ-ਵੱਖ ਲੋਕਾਂ ਦਾ ਕਬਜ਼ਾ ਕਾਇਮ ਹੈ। ਅਦਾਲਤ ਵਲੋਂ ਪਲਾਜ਼ਾ ਬਣਾਏ ਜਾਣ ’ਤੇ ਲਗਾਈ ਰੋਕ ਦੇ ਚੱਲਦਿਆਂ ਇਸ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਦਾ ਕਹਿਣਾ ਹੈ ਕਿ ਜਲਦੀ ਵਿਦੇਸ਼ੀ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਦੀਵਾਨਖਾਨਾ ਦੀ ਮੁੜ ਉਸਾਰੀ ਕਰਵਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਯਾ ਦਗਾਰੀ ਦੀਵਾਨਖਾਨਾ ਦੇ ਪਾਵਨ ਅਸਥਾਨ ’ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ। ਇਸ ਅਸਥਾਨ ਦੇ ਨਾਂਅ 4 ਦੁਕਾਨਾਂ ਅਤੇ 18 ਘੁਮਾਊ ਜ਼ਮੀਨ ਪਿੰਡ ਰਾਣਾ ਭੱਟੀ, ਤਹਿਸੀਲ ਸ਼ਾਹਦਰਾ, ਜ਼ਿਲ੍ਹਾ ਸ਼ੇਖ਼ੂਪੁਰਾ ’ਚ ਵੀ ਹੈ। ਗੁਰਦੁਆਰਾ ਦੀਵਾਨਖਾਨਾ ਦੀ ਇਮਾਰਤ ਅੱਜ ਵੀ ਲਾਹੌਰ ਦੀ ਕਾਰਪੋਰੇਸ਼ਨ ਦੇ ਰਿਕਾਰਡ ਨੰਬਰ ਐੱਨ-2145 ਅਧੀਨ ਦਰਜ ਹੈ।
ਪਿਛਲੀ ਖ਼ਬਰ ਕਾਂਗਰਸ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਲਈ ਇਨਸਾਫ਼ ਮੰਗਣ ’ਚ ਨਾਕਾਮ ਰਹੀ-ਗੜ੍ਹੀ ਅਗਲੀ ਖ਼ਬਰ ਹੁਣ ਗੈਂਟਰੀ ਪੋਲ ਅਤੇ ਸੈਂਸਰਾਂ ਰਾਹੀਂ ਵਸੂਲਿਆ ਜਾਵੇਗਾ ਟੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।