ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੰਬਈ ’ਚ ਬਾਬਾ ਬਲਬੀਰ ਸਿੰਘ 96 ਕਰੋਡ਼ੀ ਦੀ ਅਗਵਾਈ ’ਚ ਸਜਾਇਆ ਵਿਸ਼ਾਲ ਨਗਰ ਕੀਰਤਨ
ਕਪੂਰਥਲਾ, 3 ਨਵੰਬਰ (ਅਮਰਜੀਤ ਕੋਮਲ)-ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਕਰੋਡ਼ੀ ਦੀ ਅਗਵਾਈ ਵਿਚ ਮੁੰਬਈ ਦੀ ਧਰਤੀ ਤੋਂ ਖ਼ਾਲਸਾਈ ਜਾਹੋ ਜਲਾਲ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਰਦਾਰ ਤਾਰਾ ਸਿੰਘ ਯਾਦਗਾਰੀ ਹਾਲ ਤੋਂ ਆਰੰਭ ਹੋ ਕੇ ਗੁਰਦੁਆਰਾ ਸਿੰਘ ਸਭਾ ਭਾਂਡੁਪ ਵਿਖੇ ਨਗਰ ਕੀਰਤਨ ਦੇ ਪੁੱਜਣ ’ਤੇ ਸੰਗਤਾਂ ਨੇ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਅਜੀਤ ਡੈਸਕ
04-11-2026