06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਜਪਾ ਧਮਕੀਆਂ ਜਾਂ ਲਾਲਚ ਨਾਲ ਕੇਜਰੀਵਾਲ ਤੇ ਭਗਵੰਤ ਮਾਨ ਦੇ ਸਿਪਾਹੀਆਂ ਨੂੰ ਡਰਾ ਨਹੀਂ ਸਕਦੀ-ਬਲਤੇਜ ਪੰਨੂ

ਚੰਡੀਗੜ੍ਹ, 5 ਨਵੰਬਰ (ਅਜੀਤ ਬਿਊਰੋ)- ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ 42 ਘੰਟੇ ਚੱਲੀ ਛਾਪੇਮਾਰੀ ਭਾਜਪਾ ਦੀ ਗੰਦੀ ਰਾਜਨੀਤੀ ਅਤੇ ਸਿਆਸੀ ਬੌਖਲਾਹਟ ਦਾ ਸਬੂਤ ਹੈ।

ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਅਜੀਤ ਬਿਊਰੋ)- ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ 42 ਘੰਟੇ ਚੱਲੀ ਛਾਪੇਮਾਰੀ ਭਾਜਪਾ ਦੀ ਗੰਦੀ ਰਾਜਨੀਤੀ ਅਤੇ ਸਿਆਸੀ ਬੌਖਲਾਹਟ ਦਾ ਸਬੂਤ ਹੈ। ਈ.ਡੀ. ਵਲੋਂ ਲਗਾਤਾਰ ਤਲਾਸ਼ੀ ਤੋਂ ਬਾਅਦ ਵੀ ਉਨ੍ਹਾਂ ਦੇ ਘਰੋਂ ਧੇਲਾ ਵੀ ਹਾਸਲ ਨਹੀਂ ਹੋਇਆ ਅਤੇ ਏਜੰਸੀ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ। ਪੰਨੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ “ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਅਤੇ ਅਗਲੀ ਚੋਣ ਲਈ ਉਮੀਦਵਾਰ ਮੋਗਾ ਦੇ ਮੌਜੂਦਾ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ 42 ਘੰਟੇ ਚੱਲੀ ਈ.ਡੀ. ਦੀ ਰੇਡ ਵਿੱਚੋਂ ਕੁਝ ਵੀ ਨਹੀਂ ਨਿਕਲਿਆ। ਵਾਰ-ਵਾਰ ਇਕੋ ਗੱਲ ਆਖੀ ਗਈ ਕਿ ਮੈਡਮ ਭਾਜਪਾ ਜੁਆਇਨ ਕਰ ਲਵੋ ਵੱਡੇ ਅਹੁੱਦੇ ਮਿਲਣਗੇ ਪਰ ਸਾਡੇ ਐਮ.ਐਲ.ਏ ਟੱਸ ਤੋਂ ਮੱਸ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਵਿਰੋਧੀ ਧਿਰ ਨੂੰ ਝੁਕਾਉਣ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਪਰ ਭਾਜਪਾ ਇਹ ਭਰਮ ਦਿਮਾਗ਼ ‘ਚੋਂ ਕੱਢ ਦੇਵੇ ਕਿ ਉਹ ਧਮਕੀਆਂ ਜਾਂ ਲਾਲਚ ਦੇ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸਿਪਾਹੀਆਂ ਨੂੰ ਖਰੀਦ ਸਕਦੀ ਹੈ।
ਪਿਛਲੀ ਖ਼ਬਰ ਫਗਵਾਡ਼ਾ ਦੀ ਮਹਿਲਾ ਡਾਕਟਰ ਦੀ ਇੰਗਲੈਂਡ ’ਚ ਘਰ ਨੂੰ ਅੱਗ ਲੱਗਣ ਕਾਰਨ ਹੋਈ ਮੌਤ ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ ਅਗਲੀ ਖ਼ਬਰ ਰਾਜ ਮੋਟੋ ਸਟਾਰ ਦੇ ਨਵੇਂ ਸ਼ੋਅਰੂਮ ਦਾ ਉਦਘਾਟਨ, ਕੈਬਨਿਟ ਮੰਤਰੀ ਸੌਂਦ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।