07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪ੍ਰਕਾਸ਼ ਪੁਰਬ ਸਮਾਗਮਾਂ ਲਈ ਪਾਕਿ ਰੇਲਵੇ ਵਲੋਂ ਵਿਸ਼ੇਸ਼ ਰੇਲ ਗੱਡੀਆਂ ਦਾ ਐਲਾਨ

ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਰੇਲਵੇ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਧਾਰਮਿਕ ਸਮਾਗਮਾਂ ’ਚ ਸ਼ਾਮਿਲ ਹੋਣ ਵਾਲੇ ਪਾਕਿਸਤਾਨੀ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਦੀ ਸਹੂਲਤ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੇ ਸ਼ਡਿਊਲ ਦਾ ਐਲਾਨ ਕੀਤਾ ਹੈ। ਪਾਕਿ ਰੇਲਵੇ ਦੇ ਬੁਲਾਰੇ ਅਨੁਸਾਰ ਪਹਿਲੀ ਵਿਸ਼ੇਸ਼ ਰੇਲ ਗੱਡੀ 20 ਨਵੰਬਰ ਨੂੰ ਹੈਦਰਾਬਾਦ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗੀ, ਜਦਕਿ ਦੂਜੀ ਵਿਸ਼ੇਸ਼ ਰੇਲ ਗੱਡੀ 25 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਵਾਪਸ ਹੈਦਰਾਬਾਦ ਲਈ ਚੱਲੇਗੀ।

ਅਜੀਤ ਡੈਸਕ 07-11-2026
ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਰੇਲਵੇ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਧਾਰਮਿਕ ਸਮਾਗਮਾਂ ’ਚ ਸ਼ਾਮਿਲ ਹੋਣ ਵਾਲੇ ਪਾਕਿਸਤਾਨੀ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਦੀ ਸਹੂਲਤ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੇ ਸ਼ਡਿਊਲ ਦਾ ਐਲਾਨ ਕੀਤਾ ਹੈ। ਪਾਕਿ ਰੇਲਵੇ ਦੇ ਬੁਲਾਰੇ ਅਨੁਸਾਰ ਪਹਿਲੀ ਵਿਸ਼ੇਸ਼ ਰੇਲ ਗੱਡੀ 20 ਨਵੰਬਰ ਨੂੰ ਹੈਦਰਾਬਾਦ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗੀ, ਜਦਕਿ ਦੂਜੀ ਵਿਸ਼ੇਸ਼ ਰੇਲ ਗੱਡੀ 25 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਵਾਪਸ ਹੈਦਰਾਬਾਦ ਲਈ ਚੱਲੇਗੀ। ਇਹ ਵਿਸ਼ੇਸ਼ ਰੇਲ ਗੱਡੀ ਟੰਡੋ ਆਦਮ, ਸ਼ਾਹਦਾਦਪੁਰ, ਨਵਾਬਸ਼ਾਹ, ਰੋਹੜੀ, ਘੋਟਕੀ, ਖਾਨੇਵਾਲ, ਫੈਸਲਾਬਾਦ ਅਤੇ ਸ਼ੇਖੂਪੁਰਾ ਸਮੇਤ ਕਈ ਅਹਿਮ ਸਟੇਸ਼ਨਾਂ ਤੋਂ ਹੋ ਕੇ ਲੰਘੇਗੀ। ਇਸ ਤੋਂ ਇਲਾਵਾ ਪਾਕਿ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਲਈ 20 ਅਤੇ 26 ਨਵੰਬਰ ਨੂੰ ਲਰਕਾਣਾ ਅਤੇ ਰੋਹੜੀ ਦਰਮਿਆਨ ਦੋ ਵਿਸ਼ੇਸ਼ ਸ਼ਟਲ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ।
ਪਿਛਲੀ ਖ਼ਬਰ ਲਹਿੰਦੇ ਪੰਜਾਬ ’ਚ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ-11 ਮੌਤਾਂ ਅਗਲੀ ਖ਼ਬਰ ਜੀਓ ਨੇ ਲਾਂਚ ਕੀਤਾ ਨਵਾਂ ਪਲਾਨ, 10 ਹਜ਼ਾਰ ਦਾ ਇਕ ਰੀਚਾਰਜ ਤੇ ਤਿੰਨ ਸਾਲਾਂ ਤੱਕ ਕੋਈ ਟੈਂਸ਼ਨ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।