07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਔਰਤ ਦੀ ਗਲਾ ਘੁੱਟ ਕੇ ਹੱਤਿਆ

ਭਵਾਨੀਗੜ੍ਹ, 6 ਨਵੰਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪਿੰਡ ਆਲੋਅਰਖ ਨੇੜੇ ਪਿੰਡ ਮਾਝੀ ਦੀ ਵਸਨੀਕ ਇਕ ਔਰਤ ਦਾ ਉਸ ਦੀ ਹੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਔਰਤ ਦੀ ਪਛਾਣ ਮਨਪ੍ਰੀਤ ਕੌਰ (30-32) ਪੁੱਤਰੀ ਹੇਮਰਾਜ ਵਾਸੀ ਪਿੰਡ ਮਾਝੀ ਵਜੋਂ ਹੋਈ ਹੈ, ਜਦਕਿ ਕਤਲ ਦੇ ਦੋਸ਼ ਹੇਠ ਨਾਮਜ਼ਦ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ (25) ਪੁੱਤਰ ਲਾਲ ਸਿੰਘ ਵਾਸੀ ਪਿੰਡ ਮਾਝੀ ਵਜੋਂ ਦੱਸੀ ਗਈ ਹੈ।

ਅਜੀਤ ਡੈਸਕ 07-11-2026
ਭਵਾਨੀਗੜ੍ਹ, 6 ਨਵੰਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪਿੰਡ ਆਲੋਅਰਖ ਨੇੜੇ ਪਿੰਡ ਮਾਝੀ ਦੀ ਵਸਨੀਕ ਇਕ ਔਰਤ ਦਾ ਉਸ ਦੀ ਹੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਔਰਤ ਦੀ ਪਛਾਣ ਮਨਪ੍ਰੀਤ ਕੌਰ (30-32) ਪੁੱਤਰੀ ਹੇਮਰਾਜ ਵਾਸੀ ਪਿੰਡ ਮਾਝੀ ਵਜੋਂ ਹੋਈ ਹੈ, ਜਦਕਿ ਕਤਲ ਦੇ ਦੋਸ਼ ਹੇਠ ਨਾਮਜ਼ਦ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ (25) ਪੁੱਤਰ ਲਾਲ ਸਿੰਘ ਵਾਸੀ ਪਿੰਡ ਮਾਝੀ ਵਜੋਂ ਦੱਸੀ ਗਈ ਹੈ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਮਾਝੀ ਦੀ ਵਾਸੀ ਮਨਪ੍ਰੀਤ ਕੌਰ, ਨਾਭਾ ਰੋਡ ਸਥਿਤ ਇਕ ਫੈਕਟਰੀ ’ਚ ਕੰਮ ਕਰਦੀ ਸੀ। ਅੱਜ ਸਵੇਰੇ ਪਿੰਡ ਆਲੋਅਰਖ ਨੇੜੇ ਸੂਏ ਕੋਲ ਕਿਸੇ ਗੱਲ ਨੂੰ ਲੈ ਕੇ ਉਸ ਦੀ ਗਗਨਦੀਪ ਸਿੰਘ ਨਾਲ ਤਕਰਾਰ ਹੋ ਗਈ, ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ, ਨੌਜਵਾਨ ਨੇ ਕਥਿਤ ਤੌਰ ’ਤੇ ਮਨਪ੍ਰੀਤ ਕੌਰ ਦੀ ਚੁੰਨੀ ਨਾਲ ਹੀ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ ।
ਪਿਛਲੀ ਖ਼ਬਰ ਕੇਂਦਰੀ ਜਾਂਚ ਏਜੰਸੀਆਂ ਬਾਰੇ ‘ਆਪ’ ਸਰਕਾਰ ਦੇ ਰਵੱਈਏ ’ਤੇ ਸਾਂਪਲਾ ਨੇ ਉਠਾਏ ਸਵਾਲ ਅਗਲੀ ਖ਼ਬਰ ਲਹਿੰਦੇ ਪੰਜਾਬ ’ਚ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ-11 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।