ਗਲ ’ਚ ਪਟਾਕਾ ਵੱਜਣ ਕਾਰਨ ਨਾਬਾਲਗ ਦੀ ਮੌਤ
ਗੁਰੂਸਰ ਸੁਧਾਰ (ਜਗਰਾਓਂ), 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬੇ ਵਿਖੇ ਆਰਤੀ ਸਟੋਰ ਨਾਮੀ ਕਰਿਆਨਾ ਕਾਰੋਬਾਰੀ ਸੁਰੇਸ਼ ਕੁਮਾਰ ਮਿੱਤਲ ਦੇ ਮਹਿਜ਼ 14 ਸਾਲ ਦੇ ਪੋਤਰੇ ਸਾਕੇਤ ਮਿੱਤਲ (ਪੁੱਤਰ ਪ੍ਰਦੀਪ ਕੁਮਾਰ ਮਿੱਤਲ) ਦੀ ਬੀਤੀ ਰਾਤ ਦੀਵਾਲੀ ਮੌਕੇ ਚਲਾਇਆ ਜਾ ਰਿਹਾ ਪਟਾਕਾ ਖ਼ੁਦ ਦੇ ਹੀ ਗਲ ਵਿਚ ਵੱਜਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਕੇਤ ਮਿੱਤਲ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਦੀਵਾਲੀ ਮਨਾਉਂਦੇ ਹੋਏ ਜਦ ਉਸ ਨੇ ਆਕਾਸ਼ ਵਿਚ ਜਾ ਕੇ ਰੰਗ ਬਿਖੇਰਨ ਵਾਲੇ ਪਟਾਕੇ ਨੂੰ ਅੱਗ ਲਗਾਈ ਤਾਂ ਨਾ ਚੱਲਣ ਕਾਰਨ ਕੁਝ ਹੀ ਸੈਕਿੰਡ ਬਾਅਦ ਉਹ ਮੂੰਹ ਝੁਕਾ ਕੇ ਦੇਖਣ ਲੱਗਾ ਤਾਂ ਇਕਦਮ ਉਹੀ ਪਟਾਕਾ ਜ਼ੋਰਦਾਰ ਤਰੀਕੇ ਨਾਲ ਸਿੱਧਾ ਸਾਕੇਤ ਦੇ ਗਲ ਵਿਚ ਜਾ ਲੱਗਿਆ ਤੇ ਰੰਗ ਬਿਖੇਰਨ ਵਾਲੇ ਪਟਾਕੇ ਨੇ ਮਿੱਤਲ ਪਰਿਵਾਰ ਦੇ ਇਸ ਚਿਰਾਗ ਨੂੰ ਸਦਾ ਲਈ ਬੁਝਾਅ ਦਿੱਤਾ।
ਸ
ਸਾਕੇਤ ਮਿੱਤਲ ਦੀ ਪੁਰਾਣੀ ਤਸਵੀਰ।
10-11-2026
ਗੁਰੂਸਰ ਸੁਧਾਰ (ਜਗਰਾਓਂ), 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬੇ ਵਿਖੇ ਆਰਤੀ ਸਟੋਰ ਨਾਮੀ ਕਰਿਆਨਾ ਕਾਰੋਬਾਰੀ ਸੁਰੇਸ਼ ਕੁਮਾਰ ਮਿੱਤਲ ਦੇ ਮਹਿਜ਼ 14 ਸਾਲ ਦੇ ਪੋਤਰੇ ਸਾਕੇਤ ਮਿੱਤਲ (ਪੁੱਤਰ ਪ੍ਰਦੀਪ ਕੁਮਾਰ ਮਿੱਤਲ) ਦੀ ਬੀਤੀ ਰਾਤ ਦੀਵਾਲੀ ਮੌਕੇ ਚਲਾਇਆ ਜਾ ਰਿਹਾ ਪਟਾਕਾ ਖ਼ੁਦ ਦੇ ਹੀ ਗਲ ਵਿਚ ਵੱਜਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਕੇਤ ਮਿੱਤਲ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਦੀਵਾਲੀ ਮਨਾਉਂਦੇ ਹੋਏ ਜਦ ਉਸ ਨੇ ਆਕਾਸ਼ ਵਿਚ ਜਾ ਕੇ ਰੰਗ ਬਿਖੇਰਨ ਵਾਲੇ ਪਟਾਕੇ ਨੂੰ ਅੱਗ ਲਗਾਈ ਤਾਂ ਨਾ ਚੱਲਣ ਕਾਰਨ ਕੁਝ ਹੀ ਸੈਕਿੰਡ ਬਾਅਦ ਉਹ ਮੂੰਹ ਝੁਕਾ ਕੇ ਦੇਖਣ ਲੱਗਾ ਤਾਂ ਇਕਦਮ ਉਹੀ ਪਟਾਕਾ ਜ਼ੋਰਦਾਰ ਤਰੀਕੇ ਨਾਲ ਸਿੱਧਾ ਸਾਕੇਤ ਦੇ ਗਲ ਵਿਚ ਜਾ ਲੱਗਿਆ ਤੇ ਰੰਗ ਬਿਖੇਰਨ ਵਾਲੇ ਪਟਾਕੇ ਨੇ ਮਿੱਤਲ ਪਰਿਵਾਰ ਦੇ ਇਸ ਚਿਰਾਗ ਨੂੰ ਸਦਾ ਲਈ ਬੁਝਾਅ ਦਿੱਤਾ। ਗੰਭੀਰ ਜ਼ਖ਼ਮੀ ਸਾਕੇਤ ਮਿੱਤਲ ਨੂੰ ਭਾਵੇਂ ਤੁਰੰਤ ਹੀ ਕਸਬੇ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਹ ਦਮ ਤੋੜ ਚੁੱਕਾ ਸੀ। ਮ੍ਰਿਤਕ ਸਾਕੇਤ ਮਿੱਤਲ ਦਾ ਅੰਤਿਮ ਸੰਸਕਾਰ ਪਿੰਡ ਅਕਾਲਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਬੇਹੱਦ ਗ਼ਮਗੀਨ ਮਾਹੌਲ ਦੌਰਾਨ ਕੀਤਾ ਗਿਆ।