19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਿੰਧ ’ਚ 13 ਸਾਲਾ ਹਿੰਦੂ ਲੜਕੀ ਅਤੇ ਇਕ ਵਿਦਿਆਰਥੀ ਦਾ ਧਰਮ ਪਰਿਵਰਤਨ

ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਅਧੀਨ ਪੈਂਦੇ ਜ਼ਿਲ੍ਹਾ ਟੰਡੋ ਮੁਹੰਮਦ ਖ਼ਾਨ ਦੇ ਇਲਾਕੇ ਨੌਂ ਮੀਲ ਸਟਾਪ ਤੋਂ 13 ਸਾਲਾ ਹਿੰਦੂ ਲੜਕੀ ਬੇਬੀ ਮੇਘਵਾਰ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਵਹੀਦ ਅਤੇ ਉਸ ਦਾ ਪਿਤਾ ਨਵੀਦ ਹਥਿਆਰਬੰਦ ਵਿਅਕਤੀਆਂ ਨਾਲ ਉਨ੍ਹਾਂ ਦੇ ਘਰ ’ਚ ਜ਼ਬਰਦਸਤੀ ਦਾਖ਼ਲ ਹੋਏ ਅਤੇ ਬੱਚੀ ਨੂੰ ਜ਼ਬਰਦਸਤੀ ਇਕ ਚਿੱਟੇ ਰੰਗ ਦੀ ਕਾਰ ’ਚ ਬਿਠਾ ਕੇ ਫ਼ਰਾਰ ਹੋ ਗਏ।

ਬੇਬੀ ਮੇਘਵਾਰ 20-11-2026
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਅਧੀਨ ਪੈਂਦੇ ਜ਼ਿਲ੍ਹਾ ਟੰਡੋ ਮੁਹੰਮਦ ਖ਼ਾਨ ਦੇ ਇਲਾਕੇ ਨੌਂ ਮੀਲ ਸਟਾਪ ਤੋਂ 13 ਸਾਲਾ ਹਿੰਦੂ ਲੜਕੀ ਬੇਬੀ ਮੇਘਵਾਰ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਵਹੀਦ ਅਤੇ ਉਸ ਦਾ ਪਿਤਾ ਨਵੀਦ ਹਥਿਆਰਬੰਦ ਵਿਅਕਤੀਆਂ ਨਾਲ ਉਨ੍ਹਾਂ ਦੇ ਘਰ ’ਚ ਜ਼ਬਰਦਸਤੀ ਦਾਖ਼ਲ ਹੋਏ ਅਤੇ ਬੱਚੀ ਨੂੰ ਜ਼ਬਰਦਸਤੀ ਇਕ ਚਿੱਟੇ ਰੰਗ ਦੀ ਕਾਰ ’ਚ ਬਿਠਾ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਬਾਲ ਵਿਆਹ ਕਰਵਾ ਦਿੱਤਾ ਗਿਆ ਹੈ। ਪਰਿਵਾਰ ਨੇ ਸਿੰਧ ਦੇ ਆਈ. ਜੀ. ਪੁਲਿਸ ਅਤੇ ਐੱਸ. ਐੱਸ. ਪੀ. ਟੰਡੋ ਮੁਹੰਮਦ ਖ਼ਾਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਲੜਕੀ ਨੂੰ ਜਲਦ ਤੋਂ ਜਲਦ ਸੁਰੱਖਿਅਤ ਲੱਭਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਿੰਧ ਦੇ ਕਸਬਾ ਰਾਜੂਖਾਨਾਨੀ ਦੇ ਰਹਿਣ ਵਾਲੇ 16 ਸਾਲਾ ਹਿੰਦੂ ਲੜਕੇ ਸੁੰਦਰ ਕੁਮਾਰ ਨੂੰ ਮਤਲੀ ਦੇ ਇਕ ਮਦਰਸੇ ’ਚ ਲਿਜਾ ਕੇ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। ਸੁੰਦਰ ਕੁਮਾਰ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਹੈ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਖ਼ੈਬਰ ਪਖਤੂਨਖਵਾ ਦੀ ਸਰਕਾਰ ਵਲੋਂ ਸੰਗਤ ਲਈ ਮੁਫ਼ਤ ਬੱਸਾਂ ਦੇ ਵਿਸ਼ੇਸ਼ ਪ੍ਰਬੰਧ ਅਗਲੀ ਖ਼ਬਰ 1984 ਦੇ ਦੰਗਾ ਪੀੜਤਾਂ ਦੇ ਦਾਅਵਿਆਂ ’ਤੇ ਪੰਜਾਬ ਸਰਕਾਰ ਹਮਦਰਦੀ ਨਾਲ ਕਰੇ ਵਿਚਾਰ-ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।