23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਕੈਬਨਿਟ ਮੰਤਰੀ ਅਰੋੜਾ ਵਲੋਂ ਗਿਆਨੀ ਗਿਆਨ ਸਿੰਘ ਯਾਦਗਾਰੀ ਲਾਇਬ੍ਰੇਰੀ ਲੋਕ ਅਰਪਣ

ਲੌਗੋਵਾਲ, 23 ਨਵੰਬਰ (ਵਿਨੋਦ, ਖੰਨਾ)-ਲੌਂਗੋਵਾਲ ਦੇ ਜੰਮਪਲ ਅਤੇ ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕਾਰ, ਵਿੱਦਿਆ ਮਾਰਤੰਡ ਗਿਆਨੀ ਗਿਆਨ ਸਿੰਘ ਦੀ ਯਾਦ ਵਿਚ ਪੰਜਾਬ ਸਰਕਾਰ ਵਲੋਂ ਲੌਂਗੋਵਾਲ ਵਿਖੇ 1. 50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਲਾਇਬ੍ਰੇਰੀ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤੀ ਹੈ।

ਅਜੀਤ ਡੈਸਕ 24-11-2026
ਲੌਗੋਵਾਲ, 23 ਨਵੰਬਰ (ਵਿਨੋਦ, ਖੰਨਾ)-ਲੌਂਗੋਵਾਲ ਦੇ ਜੰਮਪਲ ਅਤੇ ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕਾਰ, ਵਿੱਦਿਆ ਮਾਰਤੰਡ ਗਿਆਨੀ ਗਿਆਨ ਸਿੰਘ ਦੀ ਯਾਦ ਵਿਚ ਪੰਜਾਬ ਸਰਕਾਰ ਵਲੋਂ ਲੌਂਗੋਵਾਲ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਲਾਇਬ੍ਰੇਰੀ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀ ਵਿਦਿਆਰਥੀਆਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਅਤੇ ਪੁਸਤਕਾਂ ਪੜ੍ਹਨ ਦੇ ਸ਼ੌਕੀਨ ਲੋਕਾਂ ਲਈ ਗਿਆਨ ਦਾ ਕੇਂਦਰ ਬਣੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਲੌਂਗੋਵਾਲ 52 ਸ਼ਹੀਦਾਂ ਦੀ ਪਵਿੱਤਰ ਧਰਤੀ ਅਤੇ ਪ੍ਰਸਿੱਧ ਸਿੱਖ ਵਿਦਵਾਨ ਤੇ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਦੀ ਜਨਮ ਭੂਮੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਕਸਬੇ ਵਿਚ ਬਣੀ ਲਾਇਬ੍ਰੇਰੀ ਨੂੰ ਇਸ ਧਰਤੀ ਦੀ ਮਹਾਨ ਵਿਰਾਸਤ ਨੂੰ ਸਮਰਪਿਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਲਾਇਬ੍ਰੇਰੀ ਲਈ ਬਾਬਾ ਫਰੀਦ ਸੰਸਥਾ ਵਲੋਂ ਮੁੱਖ ਸੇਵਾਦਾਰ ਕਮਲਜੀਤ ਸਿੰਘ ਵਿੱਕੀ ਨੇ 55 ਹਜ਼ਾਰ ਰੁਪਏ ਦੀ ਕੀਮਤ ਦੀਆਂ 200 ਤੋਂ ਵਧੇਰੇ ਪੁਸਤਕਾਂ ਭੇਟ ਕੀਤੀਆਂ ਹਨ। ਲੌਂਗੋਵਾਲ ਦੇ ਜੰਮਪਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤਾਇਨਾਤ ਪ੍ਰੋ. ਭੀਮਇੰਦਰ ਸਿੰਘ ਵਲੋਂ 500 ਕਿਤਾਬਾਂ ਭੇਜੀਆਂ ਜਾਣਗੀਆਂ। ਅਮਨ ਅਰੋੜਾ ਨੇ ਲਾਇਬ੍ਰੇਰੀ ਦੇ ਨਿਰਮਾਣ ਵਿੱਚ ਸਹਿਯੋਗ ਦੇਣ ਲਈ ਗਿੱਲ ਪਰਿਵਾਰ ਅਤੇ ਬਟੂਹਾ ਪੱਤੀ ਦਾ ਉਚੇਚਾ ਧੰਨਵਾਦ ਵੀ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਸ਼ਪਾਲ ਕੌਰ, ਮੀਤ ਪ੍ਰਧਾਨ ਕੁਲਦੀਪ ਸਿੰਘ ਬੰਟੀ ਮਾਨ, ਜੂਨੀਅਰ ਮੀਤ ਪ੍ਰਧਾਨ ਕਰਮਜੀਤ ਕੌਰ, ਬਲਵਿੰਦਰ ਸਿੰਘ ਢਿੱਲੋਂ, ਬਲਵੰਤ ਸਿੰਘ ਬੀਟਾ, ਗੁਰਪਾਲ ਸਿੰਘ ਪਾਲੀ, ਸਤਵੰਤ ਕੌਰ ਸਿੱਧੂ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਗਿੱਲ, ਬੁੱਧ ਸਿੰਘ ਧਾਲੀਵਾਲ, ਅਮਰਜੀਤ ਕੌਰ ਢਿੱਲੋਂ, ਸਰਬਜੀਤ ਕੌਰ, ਜਸਪ੍ਰੀਤ ਕੌਰ ਅਤੇ ਜਸਵੀਰ ਕੌਰ (ਸਾਰੇ ਕੌਂਸਲਰ), ਕਮਲਜੀਤ ਸਿੰਘ ਵਿੱਕੀ, ਵਿੱਕੀ ਵਸ਼ਿਸ਼ਟ, ਨੰਬਰਦਾਰ ਭੋਲਾ ਸਿੰਘ ਪ੍ਰਧਾਨ ਸੋਸਾਇਟੀ, ਨੀਟੂ ਸ਼ਰਮਾ, ਸਰਪੰਚ ਜਗਰਾਜ ਸਿੰਘ ਬਟੂਹਾ, ਸਰਪੰਚ ਨਿਹਾਲ ਸਿੰਘ , ਸਰਪੰਚ ਲਖਵੀਰ ਸਿੰਘ ਲੱਖੀ , ਸਰਪੰਚ ਭੀਮ ਦਾਸ ਬਾਵਾ, ਸਰਪੰਚ ਦਰਸ਼ਨ ਸਿੰਘ, ਨਰੇਸ਼ ਜਿੰਦਲ ਸੰਜੂ, ਜਸਵਿੰਦਰ ਸਿੰਘ ਨੱਪੀ, ਸੁਖਪਾਲ ਸਿੰਘ ਬਾਜਵਾ, ਮਾ. ਨਰਿੰਦਰ ਸ਼ਰਮਾ, ਮਾ. ਗੁਰਪ੍ਰੀਤ ਸਿੰਘ ਟੋਨੀ, ਅਮਰਜੀਤ ਸਿੰਘ ਗਿੱਲ, ਗੋਪਾਲ ਕ੍ਰਿਸ਼ਨ ਪਾਲੀ, ਤਰੁਨ ਗਰਗ ਐੱਫ.ਸੀ., ਗੁਰਸੇਵਕ ਸਿੰਘ ਬਾਜਵਾ, ਬੁੱਧ ਰਾਮ, ਮੇਲਾ ਸਿੰਘ ਸੂਬੇਦਾਰ, ਜਤਿੰਦਰ ਰਿਸ਼ੀ, ਬਲਵਿੰਦਰ ਸਿੰਘ ਨਿਉਜੀਲੈਂਡ ਪ੍ਰਧਾਨ ਦਿਲਸ਼ਾਦ ਅਖ਼ਤਰ ਯਾਦਗਾਰੀ ਮੇਲਾ, ਸ਼ਿਸਨਪਾਲ ਗਰਗ, ਗੁਰਮੀਤ ਸਿੰਘ ਫੌਜੀ, ਮਨੋਜ ਕੁਮਾਰ, ਅੰਮ੍ਰਿਤਪਾਲ ਸਿੰਘ ਸਿੱਧੂ, ਨਿਰਮਲ ਕੌਰ, ਗੁਰਜੀਤ ਸਿੰਘ ਕਾਲਾ, ਜੀਵਨ ਸਿੰਘ, ਰਾਜ ਸਿੰਘ ਰਾਜੂ, ਗੁਰਜੰਟ ਖਾਨ, ਬਿੱਟੂ, ਰੁਪਿੰਦਰ ਸਿੰਘ, ਨੀਰਜ ਟਿੰਕੂ, ਚੰਦਨ ਚੰਦੂ, ਪਵਨ ਕੁਮਾਰ ਬਬਲਾ, ਬਲਜੀਤ ਸਿੰਘ ਢਿੱਲੋਂ, ਸਿੱਪੀ ਧੀਮਾਨ, ਲਖਵੀਰ ਸਿੰਘ ਲੱਖੀ ਯੂ.ਐਸ. ਏ., ਨਵਦੀਪ ਕੂਕੂ, ਹਨੀ ਗਰਗ, ਮਾ. ਅਵਨੀਸ਼ ਕੁਮਾਰ, ਰਾਕੇਸ਼ ਕੁਮਾਰ ਰਿੰਕੂ, ਪ੍ਰਧਾਨ ਗੁਰਜੰਟ ਸਿੰਘ, ਜਸਵਿੰਦਰ ਸਿੰਘ ਦੁੱਲਟ, ਸੁਰਜੀਤ ਸਿੰਘ ਦੁੱਲਟ, ਰਣਜੀਤ ਸਿੰਘ ਢਿੱਲੋਂ, ਗੁਰਸੇਵਕ ਸਿੰਘ ਚਹਿਲ, ਬਾਰੂ ਰਾਮ ਲੰਬੂ, ਪ੍ਰੀਤਮ ਸਿੰਘ ਢਿੱਲੋਂ, ਜਗਦੇਵ ਸਿੰਘ ਸਿੱਧੂ, ਭਾਈ ਮਹਿੰਦਰ ਸਿੰਘ ਦੁੱਲਟ, ਮਾ. ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਸਰਾਭਾ ਕਲੱਬ ਅਤੇ ਅਰੁਣ ਕੁਮਾਰ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਅਤੇ ਬਸਪਾ ਵਲੋਂ ਚੋਣ ਗੱਠਜੋੜ ਦੀਆਂ ਤਿਆਰੀਆਂ ਆਰੰਭ ਗਿਆਨੀ ਹਰਪ੍ਰੀਤ ਸਿੰਘ ਤੇ ਅਵਤਾਰ ਸਿੰਘ ਕਰ... ਅਗਲੀ ਖ਼ਬਰ ਸਰਕਾਰ ਵਲੋਂ ਗਠਿਤ ਤਾਲਮੇਲ ਕਮੇਟੀ ਨਾਲ ਮੀਟਿੰਗ ਕਰਨ ਨਹੀਂ ਪੁੱਜੀ ਅਕਾਲ ਤਖ਼ਤ ਸਾਹਿਬ ਦੀ ਮਾਹਿਰ ਕਮੇਟੀ ਤਾਲਮੇਲ ਕਮੇਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।