ਅਕਾਲੀ-ਭਾਜਪਾ ਗੱਠਜੋਡ਼ ਪੰਜਾਬ ਨੂੰ ਮੁਡ਼ ਲੀਹਾਂ ’ਤੇ ਲਿਆਏਗਾ-ਬੀਬੀ ਜਗੀਰ ਕੌਰ
ਬੇਗੋਵਾਲ (ਕਪੂਰਥਲਾ), 24 ਨਵੰਬਰ (ਸੁਖਜਿੰਦਰ ਸਿੰਘ)-ਅਕਾਲੀ ਭਾਜਪਾ ਗੱਠਜੋਡ਼ ਹੀ ਪੰਜਾਬ ਨੂੰ ਮੁਡ਼ ਵਿਕਾਸ ਦੀਆਂ ਲੀਹਾਂ ਵੱਲ ਲੈ ਕੇ ਜਾਵੇਗਾ। ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਖੇ ਅਕਾਲੀ ਭਾਜਪਾ ਗੱਠਜੋਡ਼ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ। ਉਨ੍ਹਾਂ ਨਾਲ ਯੁਵਰਾਜ ਭੁਪਿੰਦਰ ਸਿੰਘ ਵੀ ਦਿਖਾਈ ਦੇ ਰਹੇ। ਤਸਵੀਰ : ਸੁਖਜਿੰਦਰ ਸਿੰਘ
25-11-2026