26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸੰਜੇ ਕਪੂਰ ਮੁੜ ਬਣੇ ਐਡੀਟਰਜ਼ ਗਿਲਡ ਆਫ਼ ਇੰਡੀਆ ਦੇ ਪ੍ਰਧਾਨ

ਨਵੀਂ ਦਿੱਲੀ, 25 ਨਵੰਬਰ (ਏਜੰਸੀ)-‘ਹਾਰਡਨਿਊਜ਼’ ਦੇ ਸੰਪਾਦਕ ਸੰਜੇ ਕਪੂਰ ਨੂੰ ਸਾਲ 2026-27 ਲਈ ਮੁੜ ਐਡੀਟਰਜ਼ ਗਿਲਡ ਆਫ਼ ਇੰਡੀਆ ਦਾ ਪ੍ਰਧਾਨ ਚੁਣਿਆ ਗਿਆ ਹੈ। ਗਿਲਡ ਦੀ ਚੋਣ ਕਮੇਟੀ ਵਲੋਂ ਦਿੱਲੀ ਵਿਖੇ ਹੋਈ ਸਾਲਾਨਾ ਆਮ ਬੈਠਕ ਦੌਰਾਨ ਚੋਣ ਨਤੀਜਿਆਂ ਦਾ ਐਲਾਨ ਕੀਤਾ ਗਿਆ।

ਅਜੀਤ ਡੈਸਕ 26-11-2026
ਨਵੀਂ ਦਿੱਲੀ, 25 ਨਵੰਬਰ (ਏਜੰਸੀ)-‘ਹਾਰਡਨਿਊਜ਼’ ਦੇ ਸੰਪਾਦਕ ਸੰਜੇ ਕਪੂਰ ਨੂੰ ਸਾਲ 2026-27 ਲਈ ਮੁੜ ਐਡੀਟਰਜ਼ ਗਿਲਡ ਆਫ਼ ਇੰਡੀਆ ਦਾ ਪ੍ਰਧਾਨ ਚੁਣਿਆ ਗਿਆ ਹੈ। ਗਿਲਡ ਦੀ ਚੋਣ ਕਮੇਟੀ ਵਲੋਂ ਦਿੱਲੀ ਵਿਖੇ ਹੋਈ ਸਾਲਾਨਾ ਆਮ ਬੈਠਕ ਦੌਰਾਨ ਚੋਣ ਨਤੀਜਿਆਂ ਦਾ ਐਲਾਨ ਕੀਤਾ ਗਿਆ। ਕਪੂਰ ਨੇ ਪਿਛਲੇ ਸਾਲ ਨਵੰਬਰ ’ਚ ਅਨੰਤ ਨਾਥ ਦੀ ਥਾਂ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ‘ਦਿ ਹਿੰਦੂ’ ਦੇ ਸਾਬਕਾ ਮੈਨੇਜਿੰਗ ਐਡੀਟਰ ਅਮਿਤ ਬਰੂਆ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਉਨ੍ਹਾਂ ਰਾਘਵਨ ਸ੍ਰੀਨਿਵਾਸਨ ਦੀ ਥਾਂ ਲਈ ਹੈ। ਇਸੇ ਤਰ੍ਹਾਂ ‘ਆਰਟੀਕਲ 14’ ਦੀ ਮੈਨੇਜਿੰਗ ਐਡੀਟਰ ਬੇਤਵਾ ਸ਼ਰਮਾ ਨੂੰ ਖ਼ਜ਼ਾਨਚੀ ਚੁਣਿਆ ਗਿਆ ਹੈ। ਉਨ੍ਹਾਂ ਟੇਰੇਸਾ ਰਹਿਮਾਨ ਦੀ ਥਾਂ ਲਈ ਹੈ। ਚੋਣ ਕਮੇਟੀ ਦੇ ਕਨਵੀਨਰ ‘ਇੰਡੀਆ ਟੁਡੇ’ ਦੇ ਸਲਾਹਕਾਰ ਸੰਪਾਦਕ ਰਾਜਦੀਪ ਸਰਦੇਸਾਈ ਸਨ, ਜਦਕਿ ਸਾਬਕਾ ਸਕਾਲ ਮੀਡੀਆ ਗਰੁੱਪ ਦੇ ਸਲਾਹਕਾਰ ਸੰਪਾਦਕ ਵਿਜੇ ਨਾਇਕ ਕਮੇਟੀ ਦੇ ਮੈਂਬਰ ਸਨ। ਜ਼ਿਕਰਯੋਗ ਹੈ ਕਿ ਐਡੀਟਰਜ਼ ਗਿਲਡ ਆਫ਼ ਇੰਡੀਆ ਦੀ ਸਥਾਪਨਾ 1978 ’ਚ ਐਮਰਜੈਂਸੀ ਤੋਂ ਬਾਅਦ ਪ੍ਰੈੱਸ ਦੀ ਆਜ਼ਾਦੀ ਦੀ ਰਾਖੀ ਤੇ ਸੰਪਾਦਕੀ ਮਿਆਰਾਂ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਉੱਘੇ ਪੱਤਰਕਾਰ ਕੁਲਦੀਪ ਨਈਅਰ ਇਸ ਦੇ ਸੰਸਥਾਪਕ ਪ੍ਰਧਾਨ ਸਨ।
ਪਿਛਲੀ ਖ਼ਬਰ ‘ਚੱਕਰ’ ਸ਼੍ਰੇਣੀ ਦੇ ਬਹਾਦਰ ਪੁਰਸਕਾਰ ਜੇਤੂਆਂ ਨੂੰ ਹੁਣ ਸਾਰੀਆਂ ਰੇਲ ਗੱਡੀਆਂ ’ਚ ਮਿਲੇਗੀ ਮੁਫ਼ਤ ਯਾਤਰਾ ਦੀ ਸਹੂਲਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ 78,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।