ਸਿਆਸੀ ਰੈਲੀ ਲਈ ਸਰਕਾਰੀ ਬੱਸਾਂ ਦੀ ਵਰਤੋਂ ’ਤੇ ਰੋਕ ਲਗਾਉਣ ਤੋਂ ਹਾਈ ਕੋਰਟ ਦਾ ਫ਼ਿਲਹਾਲ ਇਨਕਾਰ ਮੋਗਾ ’ਚ ‘ਆਪ’ ਦੀ ‘ਪੰਜਾਬ ਖ਼ੁਸ਼ਹਾਲ ਰੈਲੀ’ ਲਈ ਬੱਸਾਂ ਦੇ ਰੂਟ ਬਦਲਣ ਦਾ ਮਾਮਲਾ
ਚੰਡੀਗੜ੍ਹ, 26 ਨਵੰਬਰ (ਪ੍ਰੋ: ਅਵਤਾਰ ਸਿੰਘ) - ਮੋਗਾ ਵਿਚ ਆਮ ਆਦਮੀ ਪਾਰਟੀ ਦੀ ‘ਪੰਜਾਬ ਖ਼ੁਸ਼ਹਾਲ ਰੈਲੀ’ ਵਿਚ ਲੋਕਾਂ ਨੂੰ ਲਿਜਾਣ ਲਈ ਸਰਕਾਰੀ ਬੱਸਾਂ ਦੇ ਰੂਟ ਬਦਲਣ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫ਼ਿਲਹਾਲ ਕੋਈ ਅੰਤਰਿਮ ਹੁਕਮ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਪਟੀਸ਼ਨਰ ਨੂੰ ਪੰਜਾਬ ਸਰਕਾਰ ਵਲੋਂ ਬੱਸਾਂ ਦੇ ਰੂਟ ਬਦਲਣ ਸਬੰਧੀ ਜਾਰੀ ਹੁਕਮਾਂ ਦੀ ਵੈਧਤਾ ਨੂੰ ਚੁਣੌਤੀ ਦੇਣ ਲਈ ਆਪਣੀ ਪਟੀਸ਼ਨ ਵਿਚ ਲੋੜੀਂਦੀ ਸੋਧ ਕਰਨ ਦਾ ਮੌਕਾ ਦਿੱਤਾ ਹੈ।
ਅਜੀਤ ਡੈਸਕ
27-11-2026