26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਆਈ.ਬੀ.ਐਮ. ਨੇ ਐਚ-1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਦੀ ਸਪਾਂਸਰਸ਼ਿਪ ’ਤੇ ਲਗਾਈ ਰੋਕ

ਨਵੀਂ ਦਿੱਲੀ, 26 ਨਵੰਬਰ (ਇੰਟ.) -ਦਿੱਗਜ ਤਕਨਾਲੋਜੀ ਕੰਪਨੀ ਆਈ.

ਅਜੀਤ ਡੈਸਕ 27-11-2026
ਨਵੀਂ ਦਿੱਲੀ, 26 ਨਵੰਬਰ (ਇੰਟ.)-ਦਿੱਗਜ ਤਕਨਾਲੋਜੀ ਕੰਪਨੀ ਆਈ.ਬੀ.ਐਮ. ਨੇ ਅਮਰੀਕਾ ’ਚ ਆਪਣੇ ਕੰਸਲਟਿੰਗ ਡਿਵੀਜ਼ਨ ਦੇ ਜ਼ਿਆਦਾਤਰ ਅਹੁਦਿਆਂ ਲਈ ਵਰਕ ਵੀਜ਼ਾ ਤੇ ਗ੍ਰੀਨ ਕਾਰਡ ਸਪਾਂਸਰ ਕਰਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਇਸ ਵਿਭਾਗ ਵਿਚ 1.50 ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਇਸ ਫ਼ੈਸਲੇ ਦਾ ਸਿੱਧਾ ਅਸਰ ਅਮਰੀਕਾ ਦੇ ਤਕਨਾਲੋਜੀ ਖੇਤਰ ਵਿਚ ਕੰਮ ਕਰ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ’ਤੇ ਪੈ ਸਕਦਾ ਹੈ। ਕੰਪਨੀ ਨੇ ਪ੍ਰਭਾਵਿਤ ਕਰਮਚਾਰੀਆਂ ਸਾਹਮਣੇ ਦੋ ਵਿਕਲਪ ਰੱਖੇ ਹਨ। ਉਹ ਜਾਂ ਤਾਂ ਅਮਰੀਕਾ ਛੱਡ ਕੇ ਕਿਸੇ ਹੋਰ ਦੇਸ਼ ਤੋਂ ਕੰਪਨੀ ਲਈ ਕੰਮ ਕਰਨਾ ਜਾਰੀ ਰੱਖ ਸਕਦੇ ਹਨ ਜਾਂ ਫਿਰ ਆਪਣੀ ਨੌਕਰੀ ਛੱਡ ਸਕਦੇ ਹਨ। ਕੰਪਨੀ ਨੇ ਪ੍ਰਭਾਵਿਤ ਕਰਮਚਾਰੀਆਂ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਬਜਾਏ ਤਬਦੀਲੀ ਲਈ ਸਾਲ ਦੇ ਅੰਤ ਤੱਕ, ਯਾਨੀ 31 ਦਸੰਬਰ 2026 ਤੱਕ ਦਾ ਸਮਾਂ ਦਿੱਤਾ ਹੈ।
ਪਿਛਲੀ ਖ਼ਬਰ ਸੱਤਾ ਮਿਲੇਗੀ ਵੀ ਸੰਵਿਧਾਨ ਤੋਂ ਅਤੇ ਜਾਵੇਗੀ ਵੀ ਸੰਵਿਧਾਨ ਤੋਂ-ਗ੍ਰਹਿ ਮੰਤਰੀ ਅਗਲੀ ਖ਼ਬਰ ਬਿਹਾਰੀ ਔਰਤਾਂ ਤੇ ਛੱਠ ਪੂਜਾ ਵਿਰੁੱਧ ਕਾਮੇਡੀਅਨ ਦੀ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।