25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬੀ.ਐਲ. ਸੰਤੋਸ਼ ਦੀ ਅੱਜ ਦੀ ਲੁਧਿਆਣਾ ਮੀਟਿੰਗ ਲਈ ਤਿਆਰੀਆਂ ਮੁਕੰਮਲ-ਨਿਧੜਕ ਸਿੰਘ ਬਰਾੜ

ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਸਾਬਕਾ ਰਾਜ ਸੂਚਨਾ ਕਮਿਸ਼ਨਰ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਨਿਧੜਕ ਸਿੰਘ ਬਰਾੜ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਬੂਥ ਲੈਵਲ ਤੱਕ ਤਿਆਰੀ ਦੀ ਸਮੀਖਿਆ ਕਰਨ ਲਈ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀ. ਐਲ.

ਅਜੀਤ ਡੈਸਕ 25-08-2026
ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਸਾਬਕਾ ਰਾਜ ਸੂਚਨਾ ਕਮਿਸ਼ਨਰ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਨਿਧੜਕ ਸਿੰਘ ਬਰਾੜ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਬੂਥ ਲੈਵਲ ਤੱਕ ਤਿਆਰੀ ਦੀ ਸਮੀਖਿਆ ਕਰਨ ਲਈ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਤਿੰਨ ਦਿਨ ਦੇ ਪੰਜਾਬ ਦੌਰੇ ਤੇ ਹਨ। ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡਿਆਂ ਗਿਆ ਹੈ। ਉਨ੍ਹਾਂ ਦਾ ਅੱਜ 25 ਅਗਸਤ ਨੂੰ ਲੁਧਿਆਣਾ ਜੋਨ ਦੀ ਜ਼ਿਲ੍ਹਿਆਂ ਦੀ ਮੀਟਿੰਗ ਹੈ, ਜਿਸ ਲਈ ਮੋਗਾ ਜ਼ਿਲ੍ਹੇ ਦੇ ਤਿਆਰੀ ਵਾਸਤੇ ਵੱਖ-ਵੱਖ ਡਿਊਟੀਆਂ ਲੱਗੀਆਂ ਹਨ। ਮੇਰੀ ਡਿਊਟੀ ਵਿਧਾਨ ਸਭਾ ਹਲਕਾ ਧਰਮਕੋਟ ਵਾਸਤੇ ਲਾਈ ਗਈ ਹੈ ਅਸੀਂ ਸਰਕਲ ਪੱਧਰ ਤੇ ਵੀ ਜ਼ਿਲ੍ਹਾ ਪੱਧਰ ‘ਤੇ ਵੀ ਮੀਟਿੰਗਾਂ ਕਰਕੇ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਬੂਥ ਲੈਵਲ ਤੇ ਲਿਸਟਾਂ ਬਣਾ ਕੇ ਚੰਡੀਗੜ੍ਹ ਹੈੱਡ ਆਫ਼ਿਸ ਵੀ ਭੇਜ ਦਿੱਤੀਆਂ ਗਈਆਂ ਅਤੇ ਜਿਹੜੇ ਅਧਿਕਾਰਤ ਸੱਜਣਾਂ ਨੇ ਉੱਥੇ ਜਾਣਾ ਉਨ੍ਹਾਂ ਨੇ ਤਿਆਰੀਆਂ ਬਿਲਕੁਲ ਮੁਕੰਮਲ ਹੋ ਗਈਆ ਹਨ। ਅੱਜ ਸਾਰੇ ਜਾਣੇ 9 ਵਜੇ ਲੁਧਿਆਣਾ ਪਹੁੰਚ ਕਿ ਆਪੋ ਆਪਣੀਆਂ ਸੀਟਾਂ ਮੱਲਣਗੇ ਅਤੇ ਉੱਥੇ ਬੀ.ਐਲ. ਸੰਤੋਸ਼ ਵਲੋਂ ਉਹਦੀ ਸਮੀਖਿਆ ਕੀਤੀ ਜਾਊਗੀ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ ਤਜਰਬੇ ਦੇ ਆਧਾਰ ‘ਤੇ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ।
ਪਿਛਲੀ ਖ਼ਬਰ ਗੁਰਰਹਿਮਤ ਕੌਰ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ’ਚ ਜਿੱਤਿਆ ਸੋਨ ਤਮਗ਼ਾ ਅਗਲੀ ਖ਼ਬਰ ਸਪਰਿੰਗ ਡਿਊ ਸਕੂਲ ਵਿਖੇ ਵਿਦਿਆਰਥੀਆਂ ਲਈ ਕੈਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।