ਸ਼ਿਆਮ ਮੰਦਰ ’ਚ ਇਕਾਦਸ਼ੀ ਮੌਕੇ ਇਕ ਸ਼ਾਮ ਖਾਟੂ ਵਾਲੇ ਦੇ ਨਾਮ ਸੰਕੀਰਤਨ ਕਰਵਾਇਆ
ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਚ ਸੰਸਥਾਪਕ ਕਮਲ ਸ਼ਰਮਾ ਦੀ ਅਗਵਾਈ ਹੇਠ ਇਕਾਦਸ਼ੀ ਦੇ ਪਾਵਨ ਮੌਕੇ ਸ਼ਿਆਮ ਸੇਵਾ ਸੁਸਾਇਟੀ ਵਲੋਂ ਇਕ ਸ਼ਾਮ ਖਾਟੂ ਵਾਲੇ ਦੇ ਨਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੱਦੇ ਗਏ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਪੂਰਾ ਮੰਦਰ ਪਰਿਸਰ ਜੈਕਾਰਿਆਂ ਨਾਲ ਗੂੰਜ ਉੱਠਿਆ।
ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਚ ਸੰਸਥਾਪਕ ਕਮਲ ਸ਼ਰਮਾ ਦੀ ਅਗਵਾਈ ਹੇਠ ਇਕਾਦਸ਼ੀ ਦੇ ਪਾਵਨ ਮੌਕੇ ਸ਼ਿਆਮ ਸੇਵਾ ਸੁਸਾਇਟੀ ਵਲੋਂ ਇਕ ਸ਼ਾਮ ਖਾਟੂ ਵਾਲੇ ਦੇ ਨਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੱਦੇ ਗਏ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਪੂਰਾ ਮੰਦਰ ਪਰਿਸਰ ਜੈਕਾਰਿਆਂ ਨਾਲ ਗੂੰਜ ਉੱਠਿਆ। ਸੰਕੀਰਤਨ ਦੀ ਸ਼ੁਰੂਆਤ ਪੁਜਾਰੀ ਦੀ ਅਗਵਾਈ ਹੇਠ ਸ਼ਿਆਮ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸ਼ਿਆਮ ਬਾਬਾ ਦੇ ਦਰਬਾਰ ਵਿਚ ਜੋਤੀ ਪ੍ਰਚੰਡ ਕਰ ਕੇ ਕੀਤੀ ਗਈ। ਇਸ ਤੋਂ ਪਹਿਲਾਂ ਚੇਅਰਮੈਨ ਅਜੈ ਗਰਗ, ਉਪ ਪ੍ਰਧਾਨ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਭੁਪੇਸ਼ ਸ਼ਰਮਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਜਗਜੀਵ ਧੀਰ, ਯੋਗੇਸ਼ ਸ਼ਰਮਾ, ਵਿੱਕੀ ਮਿੱਤਲ, ਕਪਿਲ ਕਪੂਰ, ਸੁਮਿਤ ਗਰਗ, ਪਾਰੁਸ਼ ਗਰਗ, ਗਗਨ ਅਰੋੜਾ, ਅਮਨ ਅਰੋੜਾ, ਜਗਦੀਸ਼ ਬਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਰੌਸ਼ਨ ਕੁਮਾਰ, ਰਾਜੀਵ ਉੱਪਲ, ਨਰੇਸ਼ ਬਾਂਸਲ, ਕਪਿਲ ਖੰਨਾ ਆਦਿ ਸਮੇਤ ਸਮੂਹ ਸ਼ਿਆਮ ਪ੍ਰੇਮੀਆਂ ਨੇ ਪਰਿਵਾਰਾਂ ਸਮੇਤ ਨਵ ਗ੍ਰਹਿ ਪੂਜਣ ਕੀਤਾ। ਇਸ ਮੌਕੇ ਭਜਨ ਗਾਇਕ ਰੌਸ਼ਨ ਕੁਮਾਰ, ਪਾਰੁਸ਼ ਗਰਗ, ਰਾਜੀਵ ਉੱਪਲ ਅਤੇ ਅਮਰਜੀਤ ਨੇ ਸ਼ਿਆਮ ਬਾਬਾ ਦੀ ਮਹਿਮਾ ਨਾਲ ਸਬੰਧਿਤ ਭਜਨਾਂ ਦਾ ਗਾਇਣ ਕਰ ਕੇ ਹਾਜ਼ਰ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਰੰਗ ਦਿੱਤਾ। ਸ਼ਰਧਾਲੂਆਂ ਨੇ ਭਜਨਾਂ ਦਾ ਅਨੰਦ ਮਾਣਦਿਆਂ ਸ਼ਿਆਮ ਬਾਬਾ ਦੇ ਜੈਕਾਰਿਆਂ ਨਾਲ ਆਪਣੀ ਸ਼ਰਧਾ ਪ੍ਰਗਟ ਕੀਤੀ। ਸੰਕੀਰਤਨ ਦੀ ਸਮਾਪਤੀ ਮੌਕੇ ਸ਼ਿਆਮ ਬਾਬਾ ਦੀ ਆਰਤੀ ਕੀਤੀ ਗਈ ਅਤੇ ਇਸ ਉਪਰੰਤ ਹਾਜ਼ਰ ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ।