30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜਦੋਂ ਸਾਰਾ ਪੰਜਾਬ ਕੂੜੇ ਦੇ ਢੇਰਾਂ ਨਾਲ ਜੂਝ ਰਿਹਾ ਸੀ ਉਦੋਂ ਸਰਕਾਰ ਨੂੰ ਸਫ਼ਾਈ ਮੁਹਿੰਮ ਯਾਦ ਨਹੀਂ ਆਈ-ਖ਼ਾਲਸਾ

ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਗੁਰਮੁਖ ਸਿੰਘ ਖ਼ਾਲਸਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਦੋਂ ਸਾਰਾ ਪੰਜਾਬ ਕੂੜੇ ਦੇ ਢੇਰਾਂ ਨਾਲ ਤੇ ਬਿਮਾਰੀਆਂ ਨਾਲ ਜੂਝ ਰਿਹਾ ਸੀ ਉਦੋਂ ਸਰਕਾਰ ਨੂੰ ਸਫ਼ਾਈ ਮੁਹਿੰਮ ਯਾਦ ਨਹੀਂ ਆਈ? ਸਰਕਾਰ ਦਾ ਲੋਕਾਂ ਨਾਲ ਕੋਈ ਮਤਲਬ ਨਹੀਂ, ਲੀਡਰਾਂ ਨੂੰ ਬਸ ਆਪਣੀ ਰਾਜਨੀਤੀ ਚਮਕਣੀ ਚਾਹੀਦੀ।

ਅਜੀਤ ਡੈਸਕ 30-08-2026
ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਗੁਰਮੁਖ ਸਿੰਘ ਖ਼ਾਲਸਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਦੋਂ ਸਾਰਾ ਪੰਜਾਬ ਕੂੜੇ ਦੇ ਢੇਰਾਂ ਨਾਲ ਤੇ ਬਿਮਾਰੀਆਂ ਨਾਲ ਜੂਝ ਰਿਹਾ ਸੀ ਉਦੋਂ ਸਰਕਾਰ ਨੂੰ ਸਫ਼ਾਈ ਮੁਹਿੰਮ ਯਾਦ ਨਹੀਂ ਆਈ? ਸਰਕਾਰ ਦਾ ਲੋਕਾਂ ਨਾਲ ਕੋਈ ਮਤਲਬ ਨਹੀਂ, ਲੀਡਰਾਂ ਨੂੰ ਬਸ ਆਪਣੀ ਰਾਜਨੀਤੀ ਚਮਕਣੀ ਚਾਹੀਦੀ। ਹੁਣ ਸਾਫ਼ ਜਗ੍ਹਾ ‘ਤੇ ਝਾੜੂ ਲਗਾ ਕੇ ਸਫ਼ਾਈ ਦੇ ਡਰਾਮੇ ਕਰ ਰਹੇ ਹਨ। ਸਾਰੇ ਪਾਸੇ ਸੀਵਰੇਜ ਦਾ ਬੁਰਾ ਹਾਲ ਹੈ, ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦਾ ਬੁਰਾ ਹਾਲ ਹੈ, ਸਰਕਾਰੀ ਹਸਪਤਾਲ ‘ਚ ਮਰੀਜ਼ ਠੀਕ ਘੱਟ ਤੇ ਬਿਮਾਰ ਜ਼ਿਆਦਾ ਹੁੰਦੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ। ਸਿਰਫ਼ ਫ਼ੋਟੋ ਸ਼ੂਟ ਨੂੰ ਵਿਕਾਸ ਦਸ ਰਹੇ ਹਨ। 2027 ਦੀਆਂ ਚੋਣਾਂ ‘ਚ ਆਪ ਪਾਰਟੀ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਅੱਜ ਹਰ ਵਰਗ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਤੇ ਸੜਕਾਂ ‘ਤੇ ਉੱਤਰ ਆਇਆ ਹੈ ਤੇ 27 ਅਗਸਤ ਦੀ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਅਧਿਕਾਰੀਆਂ ਦੀ ਹੜਤਾਲ ਬਹੁਤ ਜ਼ਿਆਦਾ ਸਫਲ ਰਹੀ ਜਿਸ ‘ਤੇ ਸਰਕਾਰ ਬੌਖਲਾਹਟ ਵਿਚ ਹੈ। ਆ ਰਹੀਆਂ ਚੋਣਾਂ ਵਿਚ ਸੂਬੇ ਦੇ ਲੋਕ ਇਸ ਨੂੰ ਚੱਲਦਾ ਕਰ ਦੇਣ ਲਈ ਮਨ ਬਣਾਈ ਬੈਠੇ ਹਨ।
ਪਿਛਲੀ ਖ਼ਬਰ 1 ਸਤੰਬਰ ਦਿੱਲੀ ਵਿਖੇ ‘ਬਦਲਾਅ ਰੈਲੀ’ ਦੀਆਂ ਤਿਆਰੀਆਂ ਜੋਸ਼ੋ-ਖਰੋਸ਼ ਨਾਲ ਸਿਖ਼ਰਾਂ ਵੱਲ-ਕਾਮਰੇਡ ਕੁਲਦੀਪ ਭੋਲਾ, ਜਗਜੀਤ ਧੂੜਕ... ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡੀ.ਫਾਰਮ ਪਹਿਲੇ ਸਾਲ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।