06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਹੋਈ ਮੀਟਿੰਗ ਹੋਈ ਤਹਿਸੀਲਦਾਰਾਂ ਨੂੰ ਬਕਾਏ ਦੇ ਬਿੱਲ ਖ਼ਜ਼ਾਨਾ ਦਫ਼ਤਰ ਭੇਜਣ ਲਈ 10 ਦਿਨ ਦਾ ਨੋਟਿਸ

ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਦਾ ਬਕਾਇਆ ਜੋ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਰਿਟਾਇਰਡ ਮੁਲਾਜ਼ਮਾਂ ਨੂੰ ਅਪ੍ਰੈਲ ਦੀ ਪੈਨਸ਼ਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਹਰ ਮਹੀਨੇ ਦੀ ਪੈਨਸ਼ਨ ਨਾਲ ਮਿਲਣਾ ਸੀ, ਨਹੀਂ ਮਿਲਿਆ।

ਅਜੀਤ ਡੈਸਕ 06-09-2026
ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਦਾ ਬਕਾਇਆ ਜੋ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਰਿਟਾਇਰਡ ਮੁਲਾਜ਼ਮਾਂ ਨੂੰ ਅਪ੍ਰੈਲ ਦੀ ਪੈਨਸ਼ਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਹਰ ਮਹੀਨੇ ਦੀ ਪੈਨਸ਼ਨ ਨਾਲ ਮਿਲਣਾ ਸੀ, ਨਹੀਂ ਮਿਲਿਆ। ਉਹ ਜ਼ਿਲ੍ਹੇ ਦੇ ਤਹਿਸੀਲਦਾਰਾਂ ਵਲੋਂ ਅਜੇ ਤੱਕ ਬਣਾ ਕੇ ਭੇਜਿਆ ਹੀ ਨਹੀਂ ਗਿਆ। ਇਸ ਸਬੰਧੀ ਪਹਿਲਾਂ ਹੀ 17 ਅਗਸਤ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਸੀ। ਜੇ ਅਗਸਤ ਦੀ ਪੈਨਸ਼ਨ ਨਾਲ ਬਕਾਇਆ ਖਾਤਿਆਂ ਵਿਚ ਨਹੀਂ ਪੈਂਦਾ ਤਾਂ ਤਹਿਸੀਲਦਾਰਾਂ ਖ਼ਿਲਾਫ਼ ਮੀਟਿੰਗ ਦੌਰਾਨ ਧਰਨੇ ਦਾ ਐਲਾਨ ਕੀਤਾ ਜਾਵੇਗਾ। ਮੈਂਬਰਾਂ ਦੀ ਰਾਏ ਨੂੰ ਮੁੱਖ ਰੱਖਦੇ ਹੋਏ 16 ਸਤੰਬਰ ਤੱਕ ਦਾ ਨੋਟਿਸ ਤਹਿਸੀਲਦਾਰਾਂ ਨੂੰ ਜਾਰੀ ਕੀਤਾ ਗਿਆ। ਜੇ ਸਬੰਧਿਤ ਅਧਿਕਾਰੀਆਂ ਨੇ ਬਿੱਲ ਬਣਾਉਣ ਦੀ ਕੋਈ ਪ੍ਰਵਾਹ ਨਾ ਕੀਤੀ ਤਾਂ ਜ਼ਬਰਦਸਤ ਰੋਸ ਧਰਨਾ ਦਿੱਤਾ ਜਾਵੇਗਾ। ਧਰਨੇ ਦੌਰਾਨ ਉੱਚ ਅਧਿਕਾਰੀਆਂ ਦੇ ਕੰਮਕਾਜ ਕਰਨ ਦੇ ਤਰੀਕਿਆਂ, ਡਿਪਟੀ ਕਮਿਸ਼ਨਰ ਦਫ਼ਤਰ ਵਿਚ ਨੀਚੇ ਤੋਂ ਉੱਪਰ ਤੱਕ ਫੈਲੇ ਭ੍ਰਿਸ਼ਟਾਚਾਰ ਤੋਂ ਪਰਦੇ ਚੁੱਕੇ ਜਾਣਗੇ। ਸਾਰੇ ਅਧਿਕਾਰੀਆਂ ਦੇ ਨਿਕਾਬ ਲਾਹ ਕੇ ਉਨ੍ਹਾਂ ਨੂੰ ਕੁਰੱਪਸ਼ਨ ‘ਚ ਨੰਗਾ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਐਸੋਸੀਏਸ਼ਨ ਵਿਰੋਧੀ ਗਤੀਵਿਧੀਆਂ ਕਾਰਨ ਬਲਵਿੰਦਰ ਸਿੰਘ ਪੁਰਬਾ ਕਾਨੂੰਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤੇ 15 ਸਤੰਬਰ ਤੱਕ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ। ਇਸੇ ਤਰ੍ਹਾਂ ਪਿਛਲੀ ਮੀਟਿੰਗ ਦੌਰਾਨ ਤੇ ਲਗਾਤਾਰ ਗ਼ੈਰ ਹਾਜ਼ਰ ਰਹਿਣ ਵਾਲੇ ਸੁਰਜੀਤ ਸਿੰਘ ਕਾਨੂੰਗੋ, ਰਵੀ ਕੁਮਾਰ ਕਾਨੂੰਗੋ, ਬਲਦੇਵ ਸਿੰਘ ਨਾਇਬ ਤਹਿਸੀਲਦਾਰ, ਹਰਨੇਕ ਸਿੰਘ, ਲਖਵਿੰਦਰ ਸਿੰਘ, ਮੱਖਣ ਸਿੰਘ, ਬਲਦੇਵ ਕੁਮਾਰ ਤੇ ਜਰਨੈਲ ਸਿੰਘ ਸਾਰੇ ਪਟਵਾਰੀਆਂ ਨੂੰ ਐਸੋਸੀਏਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤਾ ਗਿਆ। ਐਸੋਸੀਏਸ਼ਨ ਮੈਂਬਰ ਜਸਵੰਤ ਸਿੰਘ ਸੂਬੇਦਾਰ ਨੇ ਨਿੱਜੀ ਤੌਰ ‘ਤੇ ਜ਼ਿੰਮੇਵਾਰੀ ਲੈ ਕੇ ਦਸ ਦਿਨਾਂ ਵਿਚ ਤਹਿਸੀਲਦਾਰ ਮੋਗਾ ਤੋਂ ਬਕਾਇਆ ਦੇ ਕੰਮ ਕਰਵਾਉਣ ਦਾ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਹੈ। ਅੱਜ ਦੀ ਮੀਟਿੰਗ ਦੌਰਾਨ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਲਖਵੀਰ ਸਿੰਘ ਸਹਾਇਕ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਸੁਖਦੇਵ ਸਿੰਘ ਖੋਸਾ ਸਹਾਇਕ ਖ਼ਜ਼ਾਨਚੀ, ਰਤਨ ਸਿੰਘ ਗਿੱਲ ਤੇ ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਜਸਵੰਤ ਸਿੰਘ, ਕਮਲੇਸ਼ ਕੁਮਾਰ ਤੇ ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਚੰਦ ਸਿੰਘ ਦਫ਼ਤਰ ਸਕੱਤਰ, ਮੱਖਣਜੀਤ ਤੇ ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਨਾਇਬ ਸਿੰਘ ਪ੍ਰਚਾਰ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਚਮਕੌਰ ਸਿੰਘ ਆਡੀਟਰ, ਗੁਰਚਰਨ ਸਿੰਘ ਛਾਬੜਾ, ਗੁਰਮੇਲ ਸਿੰਘ ਰਖਾਲਾ, ਬਲਵਿੰਦਰ ਸਿੰਘ ਖੋਸਾ, ਰਸ਼ਪਾਲ ਸਿੰਘ ਕਪੂਰੇ, ਬਲਜੀਤ ਸਿੰਘ, ਸੁਖਦੇਵ ਸਿੰਘ ਸਮਾਲਸਰ, ਠਾਣਾ ਸਿੰਘ, ਦਰਸ਼ਨ ਸਿੰਘ ਬਰਾੜ, ਮੋਹਣ ਸਿੰਘ, ਕੁਲਵੰਤ ਸਿੰਘ ਕੁੱਸਾ, ਸੰਤੋਖ ਸਿੰਘ, ਨਾਇਬ ਸਿੰਘ, ਜਸਵੰਤ ਸਿੰਘ ਸੂਬੇਦਾਰ, ਠਾਣਾ ਸਿੰਘ, ਬਲਦੇਵ ਸਿੰਘ ਸਮਾਲਸਰ, ਪ੍ਰੀਤਮ ਸਿੰਘ ਘੋਲੀਆ, ਬਲਵੰਤ ਸਿੰਘ ਭਲੂਰ, ਬਲਦੇਵ ਸਿੰਘ ਸੰਧੂ, ਸਵਰਨ ਸਿੰਘ ਬਰਾੜ, ਮੰਗਲ ਪ੍ਰਕਾਸ਼, ਗੁਰਚਰਨ ਸਿੰਘ ਢਿਪਾਲੀ ਸਾਰੇ ਪਟਵਾਰੀ, ਗੁਰਪ੍ਰੀਤ ਸਿੰਘ, ਹਰੀਕ੍ਰਿਸ਼ਨ ਸਿੰਘ ਐਸ.ਕੇ., ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ ਘੋਲੀਆ, ਗੁਰਨਾਮ ਸਿੰਘ ਸਾਰੇ ਕਾਨੂੰਗੋ, ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਤੇ ਦਲਜੀਤ ਸਿੰਘ ਬਰਾੜ ਰਿਟਾਇਰਡ ਡੀ.ਸੀ. ਦਫ਼ਤਰ ਸ਼ਾਮਿਲ ਹੋਏ। ਇਹ ਜਾਣਕਾਰੀ ਕੇਵਲ ਸਿੰਘ ਪ੍ਰੈੱਸ ਸਕੱਤਰ ਨੇ ਦਿੱਤੀ।
ਪਿਛਲੀ ਖ਼ਬਰ ਦੁਸਹਿਰਾ ਕਮੇਟੀ ਵਲੋਂ ਮੋਗਾ ਭਗਵਾਨ ਸ੍ਰੀ ਰਾਮ ਦੀਆਂ ਸ਼ਾਨਦਾਰ ਸੁੰਦਰ ਝਾਕੀਆਂ ਤੇ ਸਜਾਏ ਹਾਥੀ ਘੋੜੇ ਵਿਸ਼ੇਸ਼ ਖਿੱਚ ਦਾ ਕੇਂਦ... ਅਗਲੀ ਖ਼ਬਰ ਧਰਮਕੋਟ ਰੈਲੀ ਸੰਬੰਧੀ ਅਕਾਲੀ ਵਰਕਰਾਂ ’ਚ ਭਾਰੀ ਉਤਸ਼ਾਹ-ਅਰਮਿੰਦਰ ਰਾਮਗੜ੍ਹੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।