17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਡੀ.ਐਮ. ਕਾਲਜ ਮੋਗਾ ਦੀ ਸੌ ਸਾਲਾ ਸ਼ਤਾਬਦੀ ਮਨਾਏਗੀ ਮੈਨੇਜਮੈਂਟ ਕਮੇਟੀ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਕੁਲਦੀਪ ਸਿੰਘ ਗਿੱਲ ਤੇ ਅਜੇ ਸੂਦ ਗੋਰਾ ਨੇ ਕੀਤਾ ਸਵਾਗਤ ਸੁਰਿੰਦਰਪਾਲ ਸਿੰਘ , ਗੁਰਤੇਜ ਸਿੰਘ

ਮੋਗਾ, 16 ਸਤੰਬਰ (ਗੁਰਤੇਜ ਸਿੰਘ ਬੱਬੀ)-ਸੰਸਾਰ ਪ੍ਰਸਿੱਧ ਅੱਖਾਂ ਦੇ ਪਦਮ ਵਿਭੂਸ਼ਨ ਪ੍ਰਾਪਤ ਡਾਕਟਰ ਰਾਏ ਬਹਾਦਰ ਮਥਰਾ ਦਾਸ ਨੇ ਸਾਲ 1926 ਵਿਚ ਮੋਗਾ ਸ਼ਹਿਰ ਦੀ ਵਿੱਦਿਅਕ ਧਰੋਹਰ ਤੇ ਵਿਰਾਸਤ ਮੰਨੇ ਜਾਂਦੇ ਡੀ. ਐਮ.

ਅਜੀਤ ਡੈਸਕ 17-09-2026
ਮੋਗਾ, 16 ਸਤੰਬਰ (ਗੁਰਤੇਜ ਸਿੰਘ ਬੱਬੀ)-ਸੰਸਾਰ ਪ੍ਰਸਿੱਧ ਅੱਖਾਂ ਦੇ ਪਦਮ ਵਿਭੂਸ਼ਨ ਪ੍ਰਾਪਤ ਡਾਕਟਰ ਰਾਏ ਬਹਾਦਰ ਮਥਰਾ ਦਾਸ ਨੇ ਸਾਲ 1926 ਵਿਚ ਮੋਗਾ ਸ਼ਹਿਰ ਦੀ ਵਿੱਦਿਅਕ ਧਰੋਹਰ ਤੇ ਵਿਰਾਸਤ ਮੰਨੇ ਜਾਂਦੇ ਡੀ. ਐਮ. ਕਾਲਜ ਨੂੰ ਹੋਂਦ ਵਿਚ ਲਿਆਂਦਾ ਸੀ ਅਤੇ ਉਸ ਤੋਂ ਬਾਅਦ ਪੰਜ ਹੋਰ ਵਿੱਦਿਅਕ ਅਦਾਰਿਆਂ ਦਾ ਨਿਰਮਾਣ ਕਰਵਾਇਆ ਗਿਆ| ਡੀ. ਐਮ. ਕਾਲਜ ਮੋਗਾ ਤੇ ਇਨ੍ਹਾਂ ਨਾਲ ਜੁੜੇ ਹੋਰ ਵਿੱਦਿਅਕ ਅਦਾਰਿਆਂ ਨੇ ਵਿੱਦਿਆ ਦਾ ਅਜਿਹਾ ਚਾਨਣ ਵੰਡਿਆ ਕਿ ਡੀ.ਐਮ. ਕਾਲਜ ਮੋਗਾ ਨੇ ਸਾਹਿਤ, ਕਲਾ, ਫਿਲਮ ਜਗਤ, ਰਾਜਸੀ, ਵਿਗਿਆਨ ਅਤੇ ਖੇਡਾਂ ਆਦਿ ਖੇਤਰ ਵਿਚ ਕੌਮਾਂਤਰੀ ਪੱਧਰ ਦੇ ਉਹ ਹੀਰੇ ਪੈਦਾ ਕੀਤੇ ਜਿਨ੍ਹਾਂ ਨੇ ਸੰਸਾਰ ਪੱਧਰ ’ਤੇ ਇਸ ਕਾਲਜ ਅਤੇ ਮੋਗਾ ਦਾ ਨਾਂਅ ਚਮਕਾਇਆ| ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਓਲੰਪੀਅਨ, ਉਰਦੂ ਜ਼ਬਾਨ ਦੇ ਪ੍ਰਸਿੱਧ ਸ਼ਾਇਰ ਕੇ. ਐਲ. ਕਪੂਰ, ਹਿੰਦੀ ਅਤੇ ਪੰਜਾਬੀ ੳਿਫਲਮਾਂ ਦੇ ਨਾਇਕ ਰਹੇ ਬਲਦੇਵ ਸਿੰਘ ਖੋਸਾ ਦਾ ਨਾਂਅ ਇਨ੍ਹਾਂ ਵਿਚ ਜ਼ਿਕਰਯੋਗ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਡੀ. ਐਮ. ਕਾਲਜ ਦੀ ਮੈਨੇਜਮੈਂਟ ਕਮੇਟੀ ਆਪਸੀ ਫੁੱਟ ਦਾ ਸ਼ਿਕਾਰ ਹੋ ਗਈ ਤੇ ਕਈ ਹਿੱਸਿਆਂ ਵਿਚ ਵੰਡੀ ਗਈ| ਜਿਸ ਦਾ ਨਤੀਜਾ ਇਹ ਹੋਇਆ ਕਿ ਡਾਕਟਰ ਰਾਏ ਬਹਾਦਰ ਮਥਰਾ ਦਾਸ ਪਾਹਵਾ ਵਲੋਂ ਦਿੱਤੀ ਗਈ ਵਿੱਦਿਅਕ ਵਿਰਾਸਤ ਦੀ ਹੋਂਦ ਖਤਰੇ ਵਿਚ ਪੈਣ ਲੱਗੀ ਅਤੇ ਅੱਜ ਹਾਲਾਤ ਇਹ ਹਨ ਕਿ ਮੈਨੇਜਮੈਂਟ ਕਮੇਟੀ ਦੇ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ ਅਤੇ ਕਾਲਜ ਦੇ ਬੈਂਕ ਖਾਤੇ ਫਰੀਜ ਪਏ ਹਨ ਜਿਸ ਕਾਰਨ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਤਨਖਾਹਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਐਸ. ਡੀ. ਐਮ. ਮੋਗਾ ਨੂੰ ਰਸੀਵਰ ਬਠਾਉਣਾ ਪਿਆ ਹੈ। ਹੁਣ ਜਦੋਂ ਕਿ 28 ਸਤੰਬਰ ਨੂੰ ਡੀ.ਐਮ. ਕਾਲਜ ਮੋਗਾ ਦੀ ਸੌ ਸਾਲਾ ਸ਼ਤਾਬਦੀ ਦਾ ਦਿਨ ਆ ਰਿਹਾ ਹੈ ਜੋ ਕਿ ਮੋਗਾ ਸ਼ਹਿਰ ਵਾਸੀਆਂ ਲਈ ਇਕ ਉਤਸਵ ਵਰਗਾ ਦਿਨ ਹੈ ਪਰ ਮੈਨੇਜਮੈਂਟ ਕਮੇਟੀ ਆਪਸੀ ਵਿਵਾਦਾਂ ਦੀ ਸ਼ਿਕਾਰ ਹੋਣ ਕਰਕੇ ਮੋਗਾ ਸ਼ਹਿਰ ਦੀ ਸਿਵਲ ਸੁਸਾਇਟੀ ਮੋਗਾ ਦੇ ਪ੍ਰਧਾਨ, ਪੁਰਾਣੇ ਵਿਦਿਆਰਥੀ ਡਾਕਟਰ ਕੁਲਦੀਪ ਸਿੰਘ ਗਿੱਲ ਅਤੇ ਸਮਾਜਵਾਦੀ ਤੇ ਸੁਸਾਇਟੀ ਦੇ ਸਲਾਹਕਾਰ ਅਜੇ ਸੂਦ ਗੋਰਾ ਵਲੋਂ ਪੁਰਾਣੇ ਵਿਦਿਆਰਥੀ ਨੂੰ ਨਾਲ ਲੈ ਕੇ ਸੌ ਸਾਲਾ ਸ਼ਤਾਬਦੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਪੁਰਾਣੇ ਵਿਦਿਆਰਥੀ ਨੂੰ ਨਾਲ ਲੈ ਕੇ ਇਸ ਵਿਵਾਦ ਨੂੰ ਸੁਲਝਾਉਣ ਦੇ ਯਤਨ ਕੀਤੇ ਪਰ ਮੈਨੇਜਮੈਂਟ ਕਮੇਟੀ ਦੀ ਆਪਸੀ ਫੁੱਟ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ| ਪਰ ਸਿਵਲ ਸੁਸਾਇਟੀ ਮੋਗਾ ਵਲੋਂ ਪੁਰਾਣੇ ਵਿਦਿਆਰਥੀਆ ਨੂੰ ਨਾਲ ਲੈ ਕੇ ਕੀਤੇ ਸੰਘਰਸ਼ ਅਤੇ ਯਤਨਾ ਸਦਕਾ ਹੁਣ ਡੀ. ਐਮ. ਕਾਲਜ ਦੇ ਪ੍ਰਿੰਸੀਪਲ ਲਲਿਤ ਮੋਹਣ ਗਰਗ ਵਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਹ ਡੀ. ਐਮ. ਕਾਲਜ ਦੀ ਸੌ ਸਾਲਾ ਸ਼ਤਾਬਦੀ 9 ਅਕਤੂਬਰ ਨੂੰ ਡਾਕਟਰ ਰਾਏ ਬਹਾਦਰ ਮਥਰਾ ਦਾਸ ਪਾਹਵਾ ਦੇ ਜਨਮ ਦਿਨ ’ਤੇ ਮਨਾਉਣਗੇ| ਜਿਸ ’ਤੇ ਡਾਕਟਰ ਕੁਲਦੀਪ ਸਿੰਘ ਗਿੱਲ ਅਤੇ ਅਜੇ ਸੂਦ ਗੋਰਾ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਕਮੇਟੀ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਮੰਗ ਕਰਦੀ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ| ਵੇਖਣਾ ਇਹ ਹੋਵੇਗਾ ਕਿ ਕੀ ਇਨ੍ਹਾਂ ਵਿੱਦਿਅਕ ਅਦਾਰਿਆਂ ਦੇ ਬਾਨੀ ਡਾਕਟਰ ਰਾਏ ਬਹਾਦਰ ਮਥਰਾ ਦਾਸ ਪਾਹਵਾ ਦੇ ਜਨਮ ਦਿਨ ’ਤੇ ਮਨਾਈ ਜਾਣ ਵਾਲੀ ਸੌ ਸਾਲਾ ਸ਼ਤਾਬਦੀ ਵਿਚ ਕਾਲਜ ਮੈਨੇਜਮੈਂਟ ਕਮੇਟੀ ਸ਼ਹਿਰ ਦੇ ਪਤਵੰਤਿਆਂ, ਮੋਹਤਬਰਾਂ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਨੂੰ ਸ਼ਾਮਿਲ ਹੋਣ ਲਈ ਸੱਦਾ ਦੇਵੇਗੀ ਜਾਂ ਨਹੀਂ|
ਪਿਛਲੀ ਖ਼ਬਰ ਸਨੀ ਗਿੱਲ ਦੀ ਅਗਵਾਈ ਵਿਚ ਬਿਜਲੀ ਦੀ ਸਪਲਾਈ ਖ਼ਿਲਾਫ਼ ਲਗਾਇਆ ਧਰਨਾ, ਸਰਕਾਰ ਦਾ ਪੁਤਲਾ ਫੂਕਿਆ ਬਿਜਲੀ ਦੇ ਮਾਮਲੇ ਵਿਚ ਸੂਬਾ... ਅਗਲੀ ਖ਼ਬਰ ਬੱਧਨੀ ਕਲਾਂ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਪੁੱਜੀਆਂ ਸੰਗਤਾਂ ਦਾ ਖਣਮੁੱਖ ਭਾਰਤੀ ਪੱਤੋ ਨੇ ਧੰਨਵਾਦ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।