ਰਾਧੇ ਕ੍ਰਿਸ਼ਨਾ ਗਊਸ਼ਾਲਾ ਵਿਖੇ ਪਿੱਪਲ ਤੇ ਫੁੱਲਦਾਰ ਬੂਟੇ ਲਗਾਏ
ਕਿਸ਼ਨਪੁਰਾ ਕਲਾਂ, 18 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਤੋਂ ਫਤਿਹਪੁਰ ਕੰਨੀਆਂ ਨੂੰ ਜਾਂਦੀ ਸੜਕ ‘ਤੇ ਸਥਿਤ ਰਾਧੇ ਕ੍ਰਿਸ਼ਨਾ ਸਰਕਾਰੀ ਗਊਸ਼ਾਲਾ ਵਿਖੇ ਉੱਦਮੀ ਵੀਰਾਂ ਵਲੋਂ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦਿਆਂ ਪੰਜ ਪਿੱਪਲ ਦੇ ਪੌਦੇ ਅਤੇ ਵੱਖ-ਵੱਖ ਕਿਸਮਾਂ ਦੇ ਫੁੱਲਦਾਰ ਬੂਟੇ ਲਗਾਏ ਗਏ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਨ ਅਤੇ ਅਗਾਂਹਵਧੂ ਨੌਜਵਾਨ ਸੰਦੀਪ ਸਿੰਘ ਸੀਪਾ ਨੇ ਦੱਸਿਆ ਕਿ ਗਊਸ਼ਾਲਾ ਵਿਖੇ ਹਰਿਆਵਲ ਵਧਾਉਣ ਲਈ ਪੌਦਿਆਂ ਦੀ ਕਾਫ਼ੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਕਿਸ਼ਨਪੁਰਾ ਕਲਾਂ, 18 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਤੋਂ ਫਤਿਹਪੁਰ ਕੰਨੀਆਂ ਨੂੰ ਜਾਂਦੀ ਸੜਕ ‘ਤੇ ਸਥਿਤ ਰਾਧੇ ਕ੍ਰਿਸ਼ਨਾ ਸਰਕਾਰੀ ਗਊਸ਼ਾਲਾ ਵਿਖੇ ਉੱਦਮੀ ਵੀਰਾਂ ਵਲੋਂ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦਿਆਂ ਪੰਜ ਪਿੱਪਲ ਦੇ ਪੌਦੇ ਅਤੇ ਵੱਖ-ਵੱਖ ਕਿਸਮਾਂ ਦੇ ਫੁੱਲਦਾਰ ਬੂਟੇ ਲਗਾਏ ਗਏ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਨ ਅਤੇ ਅਗਾਂਹਵਧੂ ਨੌਜਵਾਨ ਸੰਦੀਪ ਸਿੰਘ ਸੀਪਾ ਨੇ ਦੱਸਿਆ ਕਿ ਗਊਸ਼ਾਲਾ ਵਿਖੇ ਹਰਿਆਵਲ ਵਧਾਉਣ ਲਈ ਪੌਦਿਆਂ ਦੀ ਕਾਫ਼ੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸੇ ਤਹਿਤ ਉੱਦਮੀ ਵੀਰ ਹੰਸ ਕੁਮਾਰ ਪੱਬੀ ਨੇ ਆਪਣੇ ਪੁੱਤਰ ਰਾਹੁਲ ਪੱਬੀ ਦੇ ਜਨਮ ਦਿਨ ਮਨਾਉਣ ਦਿਆਂ ਪੰਜ ਪਿੱਪਲ ਦੇ ਪੌਦੇ ਅਤੇ ਫੁੱਲਦਾਰ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ ਵਾਤਾਵਰਨ ਦੀ ਸੰਭਾਲ ਲਈ ਇੱਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਗਊਸ਼ਾਲਾ ਵਿਖੇ ਲਗਾਏ ਗਏ ਇਨ੍ਹਾਂ ਪੌਦਿਆਂ ਦੀ ਸੰਭਾਲ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਅੰਤ ਚ ਕਮੇਟੀ ਪ੍ਰਧਾਨ ਅਵਤਾਰ ਸਿੰਘ ਮਾਨ, ਜੋਗਿੰਦਰ ਸਿੰਘ ਗਿਆਨੀ, ਸੰਦੀਪ ਸਿੰਘ ਸੀਪਾ ਆਦਿ ਨੇ ਪੌਦੇ ਲਗਾਉਣ ਵਾਲੇ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦਾਨੀ ਵੀਰ ਸਮੇਂ-ਸਮੇਂ ਤੇ ਗਊਆਂ ਲਈ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਵਤਾਰ ਸਿੰਘ ਮਾਨ, ਡਾ. ਮੋਹਨ ਸਿੰਘ, ਗਿਆਨੀ ਜੋਗਿੰਦਰ ਸਿੰਘ, ਸੰਦੀਪ ਸਿੰਘ ਸੀਪਾ, ਸਤਨਾਮ ਸਿੰਘ ਫੰਨਾ, ਬਾਈ ਚੰਨਾ, ਬਿੱਟੂ ਮਾਨ,ਵਿੱਕੀ ਮਾਨ, ਰਾਜੂ ਮੁਨੀਮ, ਰਾਜਾ ਘੋਘੀ, ਮਨਦੀਪ ਸਿੰਘ ਆਦਿ ਹਾਜ਼ਰ ਸਨ।