ਬਾਬਾ ਈਸ਼ਰ ਸਿੰਘ ਮਾਰਗ ਦਾ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਤੇ ਵਿਧਾਇਕ ਲਾਡੀ ਢੋਸ ਵਲੋਂ ਉਦਘਾਟਨ
ਕੋਟ ਈਸੇ ਖਾਂ, 18 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਤੋਂ ਮਸੀਤਾਂ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜੋੜਦੀ ਮਾਰਕੀਟ ਕਮੇਟੀ ਅਧੀਨ ਆਉਂਦੀ ਲਿੰਕ ਸੜਕ, ਜਿਸ ਨੂੰ ‘ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਾਰਗ’ ਦਾ ਨਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਨਾਲ ਨਵੀਨੀਕਰਨ ਕਰਕੇ ਇਹ ਸੜਕ 18 ਫੁੱਟੀ ਹੋਣ ਉਪਰੰਤ ਇਸ ਸੜਕ ਦੇ ਉਦਘਾਟਨ ਲਈ ਨਾਨਕਸਰ ਕਲੇਰਾਂ ਦੇ ਮੁੱਖ ਸੇਵਾਦਾਰ ਬਾਬਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ, ਬਾਬਾ ਸ਼ੇਰ ਸਿੰਘ ਨਾਨਕਸਰ ਠਾਠ ਮਸੀਤਾਂ ਵਿਸ਼ੇਸ਼ ਤੌਰ ‘ਤੇ ਪੁੱਜੇ।
ਕੋਟ ਈਸੇ ਖਾਂ, 18 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਤੋਂ ਮਸੀਤਾਂ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜੋੜਦੀ ਮਾਰਕੀਟ ਕਮੇਟੀ ਅਧੀਨ ਆਉਂਦੀ ਲਿੰਕ ਸੜਕ, ਜਿਸ ਨੂੰ ‘ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਾਰਗ’ ਦਾ ਨਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਨਾਲ ਨਵੀਨੀਕਰਨ ਕਰਕੇ ਇਹ ਸੜਕ 18 ਫੁੱਟੀ ਹੋਣ ਉਪਰੰਤ ਇਸ ਸੜਕ ਦੇ ਉਦਘਾਟਨ ਲਈ ਨਾਨਕਸਰ ਕਲੇਰਾਂ ਦੇ ਮੁੱਖ ਸੇਵਾਦਾਰ ਬਾਬਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ, ਬਾਬਾ ਸ਼ੇਰ ਸਿੰਘ ਨਾਨਕਸਰ ਠਾਠ ਮਸੀਤਾਂ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ਬਾਬਾ ਗੁਰਜੀਤ ਸਿੰਘ ਅਤੇ ਵਿਧਾਇਕ ਲਾਡੀ ਢੋਸ ਵਲੋਂ ਸਾਂਝੇ ਤੌਰ ‘ਤੇ ਸੜਕ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਮੌਕੇ ਧਾਰਮਿਕ ਸ਼ਖ਼ਸੀਅਤਾਂ ਨੇ ਇਲਾਕੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਇੱਥੇ ਪੁੱਜਣ ‘ਤੇ ਜਿੱਥੇ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਤੇ ਉਨ੍ਹਾਂ ਦੇ ਨਾਲ ਹਾਜ਼ਰ ਹੋਰ ਧਾਰਮਿਕ ਸ਼ਖ਼ਸੀਅਤਾਂ, ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਇਸ ਸੜਕ ਦੀ ਚੌੜਾਈ ਵਿਚ ਵਾਧਾ ਕਰਕੇ ਨਵੀਨੀਕਰਨ ਹੋ ਜਾਣ ਨਾਲ ਕੋਟ ਈਸੇ ਖਾਂ ਦੀ ਫਿਰਨੀ ਤੋਂ ਮਸੀਤਾਂ ਸਮੇਤ ਆਲੇ-ਦੁਆਲੇ ਦੇ ਪਿੰਡਾਂ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਸਹੂਲਤ ‘ਚ ਵੱਡਾ ਵਾਧਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ਦੀ ਕੁੱਲ ਲੰਬਾਈ 4.10 ਕਿੱਲੋਮੀਟਰ ਹੈ ਅਤੇ ਇਸ ਦੇ ਨਿਰਮਾਣ ਤੇ ਚੌੜਾਈ ਦੇ ਕੰਮ ‘ਤੇ ਕਰੀਬ 1 ਕਰੋੜ 89 ਲੱਖ 47 ਹਜ਼ਾਰ ਰੁਪਏ ਦੀ ਲਾਗਤ ਦੱਸੀ ਜਾ ਰਹੀ ਹੈ। ਸੜਕ ਦੇ ਹੋਏ ਨਵੀਨੀਕਰਨ ਸਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਸਚਿਨ ਧੀਰ, ਸਰਪੰਚ ਅਮਨ ਕਾਦਰਵਾਲਾ, ਕੌਂਸਲਰ ਰਾਜੂ ਸਚਦੇਵਾ, ਆਪ ਆਗੂ ਗੁਰਜੀਤ ਸਿੰਘ ਪ੍ਰਿੰਸ ਸਦਿਊੜਾ, ਸਰਪੰਚ ਸਤਵੰਤ ਸਿੰਘ ਭੋਲਾ ਨੇ ਕਿਹਾ ਕਿ ਸੜਕ ਦੇ ਚੌੜਾ ਹੋਣ ਨਾਲ ਆਵਾਜਾਈ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋਵੇਗੀ ਅਤੇ ਆਲੇ-ਦੁਆਲੇ ਦੇ ਪਿੰਡਾਂ ਨਾਲ ਸੰਪਰਕ ਹੋਰ ਸੁਖਾਲਾ ਬਣੇਗਾ। ਇਸ ਮੌਕੇ ਨਗਰ ਪ੍ਰਧਾਨ ਸਚਿਨ ਧੀਰ, ਸਿਮਰਨਜੀਤ ਸੋਨਾ ਕਾਦਰਵਾਲਾ ਪ੍ਰਧਾਨ ਯੂਥ ਵਿੰਗ ਹਲਕਾ ਧਰਮਕੋਟ, ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ, ਗੋਪੀ ਮਾਨ ਦਾਤੇਵਾਲ, ਭਾਊ ਵਿਜੇ ਕਾਲੜਾ, ਕੌਂਸਲਰ ਸੁੱਚਾ ਪੁਰਬਾ, ਕੌਂਸਲਰ ਅਰੁਣ ਸਿੱਕਰੀ, ਸਲਵਿੰਦਰ ਸਦਿਓੜਾ ਪ੍ਰਧਾਨ ਸੁਨਾਰ ਯੂਨੀਅਨ, ਪ੍ਰਿੰਸ ਸਦਿਓੜਾ, ਅਮਰ ਪਲਤਾ, ਸ਼ਿੰਦੂ ਭੱਟੀ, ਕੌਂਸਲਰ ਜਰਨੈਲ ਰਾਜਪੂਤ, ਹਰਪਾਲ ਸਿੰਘ ਮਸੀਤਾਂ, ਪੰਕਜ ਛਾਬੜਾ, ਮਨਜਿੰਦਰ ਸਿੰਘ ਵਿਰਕ, ਮਿਸਤਰੀ ਗੁਰਮੇਲ ਸਿੰਘ, ਮਨਮੋਹਨ ਸਿੰਘ ਨਾਨਕਸਰ, ਕੌਂਸਲਰ ਜਰਨੈਲ ਰਾਜਪੂਤ, ਪੰਮਾ ਭੁੱਲਰ, ਬਿਕਰਮ ਸ਼ਰਮਾ, ਰਜਿੰਦਰ ਸਿੰਘ ਖਹਿਰਾ, ਮਨਦੀਪ ਸਿੰਘ ਮੋਨੂੰ, ਅਵਤਾਰ ਸਿੰਘ, ਕਸ਼ਮੀਰ ਸ਼ਰਮਾ, ਦਰਸ਼ਨ ਸ਼ਰਮਾ, ਕਿਰਤਜੋਤ ਸਿੰਘ, ਦਵਿੰਦਰ ਭੁੱਲਰ, ਬੱਗੜ ਸਿੰਘ ਤੋਂ ਇਲਾਵਾ ਦਵਿੰਦਰ ਸਿੰਘ ਸੈਨੇਟਰੀ ਇੰਸਪੈਕਟਰ, ਰਛਪਾਲ ਸਿੰਘ ਜੂਨੀਅਰ ਸਹਾਇਕ, ਰਮੇਸ਼ ਕੁਮਾਰ ਲਾਡੀ, ਸਚਿਨ ਅਰੋੜਾ, ਰਵੀ ਕੁਮਾਰ, ਨਿਰਵੈਰ ਸਿੰਘ, ਪਰਮਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।