24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਧਿਆਪਕ ਦਲ ਦਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

ਨਿਹਾਲ ਸਿੰਘ ਵਾਲਾ, 23 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਅਧਿਆਪਕ ਮੰਗਾਂ ਮਸਲਿਆਂ ਸਬੰਧੀ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਮੋਗਾ ਦਾ ਵਫਦ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ ਨੂੰ ਮਿਲਿਆ। ਵਫਦ ਨੇ ਜ਼ਿਲ੍ਹਾ ਮੋਗਾ ਦੇ ਕਈ ਸਕੂਲਾਂ ਵਲੋਂ ਪੇ ਕਮਿਸ਼ਨ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 1-1-2016 ਤੋਂ 31-12-2016 ਤੱਕ ਦਾ ਬਣਦਾ ਬਕਾਇਆ ਅਜੇ ਤੱਕ ਨਾ ਕਢਵਾਉਣ, ਸਕੂਲਾਂ ਨੂੰ ਮਿਲਦੀਆਂ ਗਰਾਂਟਾਂ ਵਿਚ ਆ ਰਹੀਆਂ ਮੁਸ਼ਕਲਾਂ, ਮੈਡੀਕਲ ਰੀਇੰਬਰਸਮੈਂਟ ਦੇ ਬਜਟ ਅਲਾਟਮੈਂਟਾਂ, ਮਿਡ ਡੇ ਮੀਲ ਦੀ ਰਾਸ਼ੀ ਜਾਰੀ ਕਰਨ ਅਤੇ ਮਿਡ ਡੇ ਮੀਲ ਦੇ ਜੀ.

ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਡਾਇਰੈਕਟਰ ਨੂੰ ਭੇਜਿਆ ਮੰਗ ਪੱਤਰ 24-09-2026
ਨਿਹਾਲ ਸਿੰਘ ਵਾਲਾ, 23 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਅਧਿਆਪਕ ਮੰਗਾਂ ਮਸਲਿਆਂ ਸਬੰਧੀ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਮੋਗਾ ਦਾ ਵਫਦ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ ਨੂੰ ਮਿਲਿਆ। ਵਫਦ ਨੇ ਜ਼ਿਲ੍ਹਾ ਮੋਗਾ ਦੇ ਕਈ ਸਕੂਲਾਂ ਵਲੋਂ ਪੇ ਕਮਿਸ਼ਨ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 1-1-2016 ਤੋਂ 31-12-2016 ਤੱਕ ਦਾ ਬਣਦਾ ਬਕਾਇਆ ਅਜੇ ਤੱਕ ਨਾ ਕਢਵਾਉਣ, ਸਕੂਲਾਂ ਨੂੰ ਮਿਲਦੀਆਂ ਗਰਾਂਟਾਂ ਵਿਚ ਆ ਰਹੀਆਂ ਮੁਸ਼ਕਲਾਂ, ਮੈਡੀਕਲ ਰੀਇੰਬਰਸਮੈਂਟ ਦੇ ਬਜਟ ਅਲਾਟਮੈਂਟਾਂ, ਮਿਡ ਡੇ ਮੀਲ ਦੀ ਰਾਸ਼ੀ ਜਾਰੀ ਕਰਨ ਅਤੇ ਮਿਡ ਡੇ ਮੀਲ ਦੇ ਜੀ.ਐਸ.ਟੀ. ਵਾਲੇ ਬਿੱਲਾਂ ਦੀ ਸਮੱਸਿਆ, ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਸਬੰਧੀ ਮੰਗਾਂ ਨੂੰ ਵਫਦ ਵਲੋਂ ਰੱਖਿਆ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਨੇ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਸਮੁੱਚੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸ ਵਫਦ ਵਿਚ ਹਰਜੰਟ ਸਿੰਘ ਬੌਡੇ, ਗੁਰਜੀਤ ਸਿੰਘ ਮਾਛੀਕੇ, ਜਤਿੰਦਰਪਾਲ ਸਿੰਘ ਖੋਸਾ, ਕੁਲਵਿੰਦਰ ਸਿੰਘ ਖਾਲਸਾ, ਤਜਿੰਦਰ ਸਿੰਘ ਰੌਂਤਾ, ਕਿਰਨਦੀਪ ਸਿੰਘ ਬਿਲਾਸਪੁਰ, ਜਸਵਿੰਦਰ ਸਿੰਘ ਗਰਚਾ, ਗੁਰਪ੍ਰੀਤ ਸਿੰਘ ਬਿਲਾਸਪੁਰ, ਬਲਵਿੰਦਰਪਾਲ ਸਿੰਘ ਧੀਮਾਨ, ਹਰਮੇਲ ਡਾਲਾ, ਦਿਲਜਿੰਦਰ ਸਿੰਘ ਢੁੱਡੀਕੇ, ਹਰਵਿੰਦਰ ਸਿੰਘ ਮਾਛੀਕੇ, ਹਰਜੀਵਨ ਸਿੰਘ, ਸੁਖਰਾਜ ਸਿੰਘ ਸਮਾਧ ਭਾਈ, ਤਰਸੇਮ ਸਿੰਘ ਸਮੇਤ ਅਧਿਆਪਕ ਦਲ ਦੇ ਆਗੂ ਸ਼ਾਮਿਲ ਸਨ।
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ’ਚ ਮਾਂ ਬੋਲੀ ‘ਪੰਜਾਬੀ ਦਿਵਸ’ ਮਨਾਇਆ ਅਗਲੀ ਖ਼ਬਰ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ-ਮੱਖਣ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।