29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਗਿਆਨੇਸ਼ ਕੁਮਾਰ ਤੋਂ ਅਸਤੀਫ਼ਾ ਲੈ ਕੇ ਤੁਰੰਤ ਕਾਰਵਾਈ ਕਰੇ ਕੇਂਦਰ : ਢਿੱਲਵਾਂ

ਬਾਜਾਖਾਨਾ, 28 ਸਤੰਬਰ (ਜੀਵਨ ਗਰਗ)-ਪਿਛਲੇ ਲੰਮੇ ਤੋਂ ਐਸ. ਆਈ.

ਅਜੀਤ ਡੈਸਕ 29-09-2026
ਬਾਜਾਖਾਨਾ, 28 ਸਤੰਬਰ (ਜੀਵਨ ਗਰਗ)-ਪਿਛਲੇ ਲੰਮੇ ਤੋਂ ਐਸ.ਆਈ.ਆਰ ਸਬੰਧੀ ਭਾਰਤ ’ਚ ਉੱਠ ਰਹੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਚੋਣ ਕਮਿਸ਼ਨਰ ਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਹੋਣ ਕਾਰਨ ਪਿ੍ਰੰਟ ਮੀਡੀਏ ’ਚ ਆਈਆਂ ਖ਼ਬਰਾਂ ਨੇ ਦੇਸ਼ ਦੇ ਵੋਟਰਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਤਿੰਨ ਚੋਣ ਕਮਿਸ਼ਨਰਾਂ ’ਚ ਦੋ ਦੀ ਮੁੱਖ ਕਮਿਸ਼ਨਰ ਕੋਲ ਵਾਰ ਵਾਰ ਇਤਰਾਜ਼ ਪ੍ਰਗਟ ਕਰਨ ’ਤੇ ਉਨ੍ਹਾਂ ਦੀ ਕੋਈ ਗੱਲ ਉੱਪਰ ਕੋਈ ਧਿਆਨ ਨਹੀਂ ਦਿੱਤਾ। ਜਿਸ ਦਾ ਫ਼ਾਇਦਾ ਵਾਰ ਵਾਰ ਚੋਣਾਂ ਭਾਰਤੀ ਜਨਤਾ ਪਾਰਟੀ ਲੈ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੰਵਿਧਾਨਕ ਅਹੁਦੇ ’ਤੇ ਬੈਠ ਕਿਸੇ ਇਕ ਪਾਰਟੀ ਨੂੰ ਫ਼ਾਇਦਾ ਪਹੁੰਚਾਉਣਾ ਸੰਵਿਧਾਨ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਜਿਸ ਦੀ ਕਾਂਗਰਸ ਪਾਰਟੀ ਸਖਤ ਸ਼ਬਦਾਂ ’ਚ ਨਿਖੇਧੀ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਲੋਕਾਂ ਦੇ ਸੰਵਿਧਾਨਕ ਹੱਕਾਂ ’ਤੇ ਡਾਕਾ ਮਾਰਨ ਵਾਲੇ ਇਸ ਉਕਤ ਅਧਿਕਾਰੀ ਤੋਂ ਅਸਤੀਫ਼ਾ ਲੈ ਕੇ ਉਸ ਵਿਰੁੱਧ ਤੁਰੰਤ ਬਣਦੀ ਕਾਰਵਾਈ ਕਰੇ ਤਾਂ ਕਿ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਵਾਰ ਵਾਰ ਵੋਟ ਚੋਰੀ ਦੇ ਵਿਰੁੱਧ ਆਵਾਜ਼ ਉਠਾਈ ਜਾ ਰਹੀ ਜਿਸ ਨੂੰ ਕੇਂਦਰ ਸਰਕਾਰ ਬਿਲਕੁਲ ਅਣਗੌਲਿਆ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਕਾਂਗਰਸ ਪਾਰਟੀ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਸੜਕਾਂ ’ਤੇ ਉੱਤਰ ਕੇ ਲੜਾਈ ਲੜੇਗੀ। ਇਸ ਮੌਕੇ ਸਾਬਕਾ ਸੰਮਤੀ ਮੈਂਬਰ ਭਗਤ ਸਿੰਘ ਚਹਿਲ, ਲਛਮਣ ਸਿੰਘ ਸਾਬਕਾ ਸਰਪੰਚ ਲੰਭਵਾਲੀ, ਸ਼ਿੰਦਰ ਸਿੰਘ ਡੋਡ, ਸੱਤਾ ਭਾਊ, ਕਾਲਾ ਸਿੰਘ ਮੱਲਾ, ਬੇਅੰਤ ਸਿੰਘ ਬੁਰਜ, ਲਛਮਣ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਪ੍ਰਧਾਨ ਜਗਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀ.ਪੀ.ਆਈ. (ਐਮ) ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਚੋਣਾਂ ਨੇੜੇ ਆਉਣ ਕਾਰਨ ਮਾਨ ਸਰਕਾਰ ਲੋਕ ਲੁਭਾਊ ਪੈਂਤੜੇ ਵਰਤ ਰਹੀ-ਜਥੇਦਾਰ ਮਾਹਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।