ਬਾਬਾ ਫਰੀਦ ਕੁਸ਼ਤੀ ਅਖਾੜੇ ਨੇ ਜਿੱਤੇ ਦੋ ਤਗਮੇ
ਨਿਹਾਲ ਸਿੰਘ ਵਾਲਾ, 28 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਫਰੀਦਕੋਟ ਵਿਖੇ ਹੋਏ ਸੀਨੀਅਰ ਵੁਮੈਨ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਵਿਚ ਖੇਡਦਿਆਂ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਧੂਰਕੋਟ ਰਣਸੀਂਹ ਨੇ ਦੋ ਮੈਡਲ ਜਿੱਤ ਕੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ। ਇਸ ਸਟੇਟ ਚੈਂਪੀਅਨਸ਼ਿਪ ਵਿਚ ਪਹਿਲਵਾਨ ਰੁਪਿੰਦਰ ਕੌਰ ਨੇ ਸਖਤ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਮਾਪਿਆਂ, ਅਖਾੜੇ ਪਿੰਡ ਅਤੇ ਕੋਚ ਦਾ ਨਾਂਅ ਰੌਸ਼ਨ ਕੀਤਾ।
ਬ
ਬਾਬਾ ਫਰੀਦ ਕੁਸ਼ਤੀ ਅਖਾੜੇ ਦੀਆਂ ਮੈਡਲ ਜੇਤੂ ਪਹਿਲਵਾਨ ਲੜਕੀਆਂ ਮੈਡਲ ਪ੍ਰਾਪਤ ਕਰਨ ਸਮੇਂ| ਅਜੀਤ ਤਸਵੀਰ
29-09-2026
ਨਿਹਾਲ ਸਿੰਘ ਵਾਲਾ, 28 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਫਰੀਦਕੋਟ ਵਿਖੇ ਹੋਏ ਸੀਨੀਅਰ ਵੁਮੈਨ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਵਿਚ ਖੇਡਦਿਆਂ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਧੂਰਕੋਟ ਰਣਸੀਂਹ ਨੇ ਦੋ ਮੈਡਲ ਜਿੱਤ ਕੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ। ਇਸ ਸਟੇਟ ਚੈਂਪੀਅਨਸ਼ਿਪ ਵਿਚ ਪਹਿਲਵਾਨ ਰੁਪਿੰਦਰ ਕੌਰ ਨੇ ਸਖਤ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਮਾਪਿਆਂ, ਅਖਾੜੇ ਪਿੰਡ ਅਤੇ ਕੋਚ ਦਾ ਨਾਂਅ ਰੌਸ਼ਨ ਕੀਤਾ। ਪਹਿਲਵਾਨ ਅਮਨ ਨੇ ਆਪਣੇ ਭਾਰ ਵਰਗ ਵਲੋਂ ਖੇਡਦਿਆਂ ਕਾਂਸ਼ੀ ਦਾ ਤਗਮਾ ਜਿੱਤ ਕੇ ਮਾਣ ਵਧਾਇਆ। ਉਨ੍ਹਾਂ ਦੀ ਇਸ ਜਿੱਤ ’ਤੇ ਜ਼ਿਲ੍ਹਾ ਕੁਸ਼ਤੀ ਸੰਸਥਾ ਦੇ ਪ੍ਰਧਾਨ ਡਾ. ਹਰਗੁਰਪ੍ਰਤਾਪ ਸਿੰਘ, ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਵਲੋਂ ਸਰਪ੍ਰਸਤ ਬਾਬਾ ਚਮਕੌਰ ਸਿੰਘ, ਮੀਤ ਪ੍ਰਧਾਨ ਰਵਿੰਦਰ ਸਿੰਘ, ਜਨਰਲ ਸਕੱਤਰ ਛਿੰਦਰ ਸਿੰਘ ਧਾਲੀਵਾਲ, ਬੂਟਾ ਸਿੰਘ ਜ਼ੈਲਦਾਰ, ਮੁਖਤਿਆਰ ਸਿੰਘ ਬਲਾਕ ਸੰਮਤੀ ਮੈਂਬਰ, ਡਾ. ਮਨਪ੍ਰੀਤ ਸਿੰਘ ਅਪੋਲੋ, ਐਡਵੋਕੇਟ ਦਲਜੀਤ ਸਿੰਘ, ਡਾ. ਫਕੀਰ ਮੁਹੰਮਦ, ਚੇਅਰਮੈਨ ਜਗਦੀਪ ਸਿੰਘ ਜੱਗੂ ਕੋਚ ਨੇ ਵੀ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ। ਡਾ. ਹਰਗੁਰਪ੍ਰਤਾਪ ਸਿੰਘ ਨੇ ਇਸ ਮੌਕੇ ਮੌਜੂਦਾ ਪੰਜਾਬ ਸਰਕਾਰ ਦੇ ਖੇਡ ਮੰਤਰਾਲੇ ਦਾ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਅਖਾੜੇ ਨੂੰ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ।