02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਮਾਜ ਸੇਵੀ ਜਸਪਾਲ ਸਿੰਘ ਬੱਤਰਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਕੋਟ ਈਸੇ ਖਾਂ, 1 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਸਮਾਜ ਸੇਵੀ ਆਗੂ ਅਤੇ ਮਨੁੱਖੀ ਅਧਿਕਾਰ ਸੰਸਥਾ ਦੇ ਪ੍ਰਧਾਨ ਜਸਪਾਲ ਬੱਤਰਾ ਜੋ ਪ੍ਰਮਾਤਮਾ ਦੇ ਭਾਣੇ ਅਨੁਸਾਰ ਸਦੀਵੀ ਵਿਛੋੜਾ ਦੇ ਗਏ, ਉਨ੍ਹਾਂ ਦੀ ਮ੍ਰਿਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਜਸਪਾਲ ਬੱਤਰਾ ਮਹੀਨਾ ਕੁ ਪਹਿਲਾਂ ਸੜਕ ਦੁਰਘਟਨਾ ਵਿਚ ਜ਼ਖਮੀ ਹੋ ਗਏ ਸਨ ਤੇ ਉਹ ਇਲਾਜ ਉਪਰੰਤ ਘਰ ਹੀ ਸਨ ਅਤੇ ਅਚਾਨਕ ਮੁੜ ਤਬੀਅਤ ਵਿਗੜਨ ਕਾਰਨ ਦੁਬਾਰਾ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਸਮਾਜ ਸੇਵੀ ਜਸਪਾਲ ਬੱਤਰਾ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਤੇ ਪਤਵੰਤੇ। ਤਸਵੀਰ : ਗੁਰਮੀਤ ਸਿੰਘ ਖ਼ਾਲਸਾ 02-10-2026
ਕੋਟ ਈਸੇ ਖਾਂ, 1 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਸਮਾਜ ਸੇਵੀ ਆਗੂ ਅਤੇ ਮਨੁੱਖੀ ਅਧਿਕਾਰ ਸੰਸਥਾ ਦੇ ਪ੍ਰਧਾਨ ਜਸਪਾਲ ਬੱਤਰਾ ਜੋ ਪ੍ਰਮਾਤਮਾ ਦੇ ਭਾਣੇ ਅਨੁਸਾਰ ਸਦੀਵੀ ਵਿਛੋੜਾ ਦੇ ਗਏ, ਉਨ੍ਹਾਂ ਦੀ ਮ੍ਰਿਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਜਸਪਾਲ ਬੱਤਰਾ ਮਹੀਨਾ ਕੁ ਪਹਿਲਾਂ ਸੜਕ ਦੁਰਘਟਨਾ ਵਿਚ ਜ਼ਖਮੀ ਹੋ ਗਏ ਸਨ ਤੇ ਉਹ ਇਲਾਜ ਉਪਰੰਤ ਘਰ ਹੀ ਸਨ ਅਤੇ ਅਚਾਨਕ ਮੁੜ ਤਬੀਅਤ ਵਿਗੜਨ ਕਾਰਨ ਦੁਬਾਰਾ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਬੱਤਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਤਿਮ ਸੰਸਕਾਰ ਸਮੇਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਾਬਾ ਸ਼ਮਸ਼ੇਰ ਸਿੰਘ ਮੁਖ ਸੇਵਾਦਾਰ ਛਾਉਣੀ ਨਿਹੰਗ ਸਿੰਘਾਂ, ਜਸਵਿੰਦਰ ਸਿੰਘ ਸਿੱਧੂ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ, ਇੰਦਰਜੀਤ ਸਿੰਘ ਮਹਿਰੋਂ, ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ, ਸਰਪੰਚ ਇਕਬਾਲ ਸਿੰਘ ਢੋਲੇਵਾਲਾ, ਸਾਬਕਾ ਸਰਪੰਚ ਅਮੀਰ ਸਿੰਘ ਗਹਿਲੀ ਵਾਲਾ, ਕੌਂਸਲਰ ਮੁਕੇਸ਼ ਰਾਜੂ ਸਚਦੇਵਾ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਕੁਲਵੰਤ ਸਿੰਘ ਬੱਤਰਾ, ਭਾਊ ਲਖਵੀਰ ਸਿੰਘ ਲੱਖਾ, ਬਲਵੀਰ ਸਿੰਘ ਮਹਿਤਾ, ਕੁਲਦੀਪ ਸਿੰਘ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ, ਕੌਂਸਲਰ ਅਰੁਣ ਸੀਕਰੀ, ਲਖਪਤ ਰਾਏ ਮਲਹੋਤਰਾ, ਸਾਬਕਾ ਇੰਸ: ਸੁਰਿੰਦਰ ਸਿੰਘ ਟੋਨੀ, ਸੁਰਜੀਤ ਸਿੰਘ ਵਿਰਕ, ਭਾਜਪਾ ਆਗੂ ਵਿਕਾਸ ਗਾਬਾ, ਕੌਂਸਲਰ ਪ੍ਰਕਾਸ਼ ਸਿੰਘ ਰਾਜਪੂਤ, ਅਰਜਨ ਸਿੰਘ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਡਾ. ਹਰਭਜਨ ਅਰੋੜਾ, ਮਲੂਕ ਸਿੰਘ ਨਾਗੀ, ਸੋਨੂੰ ਬਾਵਾ, ਰਿੰਕੂ ਗੁਲਾਟੀ, ਗੁਰਮੀਤ ਸਿੰਘ ਰਿੰਕੂ, ਅਕਾਲੀ ਆਗੂ ਪਰਸ਼ੋਤਮ ਸ਼ਰਮਾ, ਦੇਵ ਸਬਜ਼ੀ ਵਾਲੇ, ਲਾਡੀ ਸਚਦੇਵਾ, ਰਵੀ ਗੁਲਾਟੀ ਤੋਂ ਇਲਾਵਾ ਹੋਰ ਸ਼ਹਿਰ ਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਦੁੱਖ ‘ਚ ਸ਼ਾਮਿਲ ਹੋਏ। ਅੰਗੀਠੇ ਦੀ ਸੰਭਾਲ 3 ਅਕਤੂਬਰ, ਸ਼ਨੀਵਾਰ ਸਵੇਰੇ 8-30 ਵਜੇ ਹੋਵੇਗੀ।
ਪਿਛਲੀ ਖ਼ਬਰ ਰਾਸ਼ਟਰੀ ਸਵੈ ਇੱਛਕ ਖੂਨਦਾਨ ਦਿਵਸ ਮਨਾਇਆ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ -2026’ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ ਚ ਖਿਡਾਰੀਆਂ ਨੇ ਦਿਖਾਏ ਜੌਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।