03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਹਰ ਮਹੀਨੇ ਦੀ ਸ਼ੁਰੂਆਤ ’ਤੇ ਨਿਰੰਤਰ ਜਾਰੀ ਰਹੇਗੀ ਗਊ ਸੇਵਾ-ਪ੍ਰਵੀਨ ਜਿੰਦਲ

ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)- ਸੰਕਟ ਮੋਚਨ ਸੰਕੀਰਤਨ ਮੰਡਲ ਮੋਗਾ ਦੇ ਮੈਂਬਰਾਂ ਵਲੋਂ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੀ ਗਊਸ਼ਾਲਾ ਵਿਚ ਗਊ ਮਾਤਾ ਲਈ ਹਰੇ ਚਾਰੇ ਦੀ ਸੇਵਾ ਕੀਤੀ ਗਈ। ਇਸ ਮੌਕੇ ਮੰਡਲ ਦੇ ਮੈਂਬਰਾਂ ਨੇ ਸ਼ਰਧਾ ਨਾਲ ਗਊ ਮਾਤਾ ਨੂੰ ਹਰਾ ਚਾਰਾ ਖੁਆਇਆ।

ਅਜੀਤ ਡੈਸਕ 03-10-2026
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)- ਸੰਕਟ ਮੋਚਨ ਸੰਕੀਰਤਨ ਮੰਡਲ ਮੋਗਾ ਦੇ ਮੈਂਬਰਾਂ ਵਲੋਂ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੀ ਗਊਸ਼ਾਲਾ ਵਿਚ ਗਊ ਮਾਤਾ ਲਈ ਹਰੇ ਚਾਰੇ ਦੀ ਸੇਵਾ ਕੀਤੀ ਗਈ। ਇਸ ਮੌਕੇ ਮੰਡਲ ਦੇ ਮੈਂਬਰਾਂ ਨੇ ਸ਼ਰਧਾ ਨਾਲ ਗਊ ਮਾਤਾ ਨੂੰ ਹਰਾ ਚਾਰਾ ਖੁਆਇਆ। ਮੰਡਲ ਦੇ ਪ੍ਰਧਾਨ ਪ੍ਰਵੀਨ ਜਿੰਦਲ ਨੇ ਦੱਸਿਆ ਕਿ ਗਊ ਸੇਵਾ ਨੂੰ ਸਮਰਪਿਤ ਇਹ ਸੇਵਾ ਕਾਰਜ ਹਰ ਮਹੀਨੇ ਦੀ ਸ਼ੁਰੂਆਤ ਤੇ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗਊ ਸੇਵਾ ਭਾਰਤੀ ਸਭਿਆਚਾਰ ਵਿਚ ਸੇਵਾ, ਦਇਆ ਤੇ ਸਮਰਪਣ ਦਾ ਮਹੱਤਵ ਪੂਰਨ ਮਾਧਿਅਮ ਹੈ ਅਤੇ ਮੰਡਲ ਵਲੋਂ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਰਾਮ ਅਵਤਾਰ, ਪਵਨ ਗੋਇਲ, ਪੰਕਜ ਸਿੰਗਲਾ, ਗੋਗੀ ਬਾਂਸਲ, ਰਮਨ ਬਾਂਸਲ, ਸਰਵ ਰਾਜਨ ਬਾਂਸਲ, ਅਮਨ ਸ਼ਰਮਾ, ਵਿਸ਼ਾਲ ਸ਼ਰਮਾ, ਵਿੱਕੀ ਵਰਮਾ, ਸੰਜੇ ਚੌਧਰੀ, ਰੋਹਿਤ ਸਿੰਗਲਾ, ਲਲਿਤ ਬਾਂਸਲ ਅਤੇ ਸੰਦੀਪ ਬੱਬੂ ਸਮੇਤ ਮੰਡਲ ਦੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਉੱਘੇ ਸਾਹਿਤਕਾਰ ਕੇ. ਐਲ. ਗਰਗ ਦੇ ਦਿਹਾਂਤ ’ਤੇ ਸੀ.ਪੀ.ਆਈ. ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬਲਦੇਵ ਸਿੰਘ ਮਾਣੂੰਕੇ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ’ਤੇ ਵਿਸ਼ੇਸ਼ ਸਨਮਾਨ ਸਾਬਕਾ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।