07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਦੇ ਖਿਡਾਰੀਆਂ ਦਾ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸ਼ਾਨਦਾਰ ਪ੍ਰਦਰਸ਼ਨ-ਜਿੱਤੇ 38 ਮੈਡਲ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਤੀਰ ਅੰਦਾਜ਼ੀ ਵਿਚ ਖਿਡਾਰੀਆਂ ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ। ਸਕੂਲ ਦੇ ਖਿਡਾਰੀਆਂ ਨੇ ਕੁੱਲ 37 ਮੈਡਲ (20 ਗੋਲਡ, 09 ਸਿਲਵਰ ਅਤੇ 08 ਬ੍ਰੋਂਜ਼) ਜਿੱਤ ਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।

ਅਜੀਤ ਡੈਸਕ 07-10-2026
ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਤੀਰ ਅੰਦਾਜ਼ੀ ਵਿਚ ਖਿਡਾਰੀਆਂ ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ। ਸਕੂਲ ਦੇ ਖਿਡਾਰੀਆਂ ਨੇ ਕੁੱਲ 37 ਮੈਡਲ (20 ਗੋਲਡ, 09 ਸਿਲਵਰ ਅਤੇ 08 ਬ੍ਰੋਂਜ਼) ਜਿੱਤ ਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਸਕੂਲ ਦੇ 16 ਤੀਰ ਅੰਦਾਜ਼ (12 ਲੜਕੇ ਅਤੇ 04 ਲੜਕੀਆਂ) ਨੇ ਸਟੇਟ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਲਿਆ ਹੈ। ਇਹ ਸਟੇਟ ਪੱਧਰੀ ਮੁਕਾਬਲੇ 17 ਅਕਤੂਬਰ ਤੋਂ 23 ਅਕਤੂਬਰ 2026 ਤੱਕ ਅੰਮ੍ਰਿਤਸਰ ਵਿਖੇ ਕਰਵਾਏ ਜਾਣਗੇ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਅੰਡਰ-14 ਇੰਡੀਅਨ ਰਾਊਂਡ ਅਵੀਜੋਤ ਸਿੰਘ ਇੰਡੀਵਿਜੁਅਲ ਵਿਚ ਬ੍ਰੋਂਜ਼, ਟੀਮ ਅਤੇ ਉਲੰਪਿਕ ਰਾਊਂਡ ਵਿਚ ਸਿਲਵਰ ਮੈਡਲ, ਧਰੁਵ ਮਿੱਤਲ ਅਤੇ ਜਗਦੀਪ ਸਿੰਘ ਨੇ ਟੀਮ ਵਿਚ ਸਿਲਵਰ ਮੈਡਲ ਹਾਸਲ ਕੀਤੇ। ਅੰਡਰ-14 ਕੰਪਾਊਂਡ ਰਾਊਂਡ ਅਰਨਵ ਰਾਣਾ ਇੰਡੀਵਿਜੁਅਲ ਅਤੇ ਟੀਮ ਦੋਵਾਂ ਵਿਚ ਗੋਲਡ ਮੈਡਲ, ਅੰਡਰ-17 ਇੰਡੀਅਨ ਰਾਊਂਡ ਲਵਿਸ਼ ਅਰੋੜਾ ਇੰਡੀਵਿਜੁਅਲ, ਟੀਮ ਅਤੇ ਉਲੰਪਿਕ ਰਾਊਂਡ ਤਿੰਨਾਂ ਵਿਚ ਗੋਲਡ ਮੈਡਲ, ਰਣਵੀਰ ਸਿੰਘ ਟੀਮ ਵਿਚ ਗੋਲਡ ਇੰਡੀਵਿਜੁਅਲ ਅਤੇ ਉਲੰਪਿਕ ਰਾਊਂਡ ਵਿਚ ਸਿਲਵਰ ਮੈਡਲ, ਗੁਰਨੂਰ ਸਿੰਘ ਤੂਰ ਅਤੇ ਦਿਲਜਾਨ ਸਿੰਘ ਨੇ ਟੀਮ ਵਿਚ ਗੋਲਡ ਮੈਡਲ, ਅੰਡਰ-17 ਕੰਪਾਊਂਡ ਰਾਊਂਡ ਜਪਨਾਜ਼ ਕੰਬੋਜ ਇੰਡੀਵਿਜੁਅਲ, ਟੀਮ ਅਤੇ ਉਲੰਪਿਕ ਰਾਊਂਡ ਵਿਚ ਗੋਲਡ ਮੈਡਲ, ਲਾਡਵਿੰਦਰ ਸਿੰਘ ਨੇ ਟੀਮ ਵਿਚ ਗੋਲਡ ਇੰਡੀਵਿਜੁਅਲ ਅਤੇ ਉਲੰਪਿਕ ਵਿਚ ਬ੍ਰੋਂਜ਼ ਮੈਡਲ, ਰਿਸ਼ਬ ਸ਼ਰਮਾ ਟੀਮ ਵਿਚ ਗੋਲਡ ਮੈਡਲ, ਅੰਡਰ-17 ਰਿਕਰਵ ਰਾਊਂਡ ਅਰਸ਼ਦੀਪ ਸਿੰਘ ਟੀਮ ਵਿਚ ਗੋਲਡ, ਇੰਡੀਵਿਜੁਅਲ ਅਤੇ ਉਲੰਪਿਕ ਵਿਚ ਬ੍ਰੋਂਜ਼ ਮੈਡਲ, ਅੰਡਰ-17 ਇੰਡੀਅਨ ਰਾਊਂਡ (ਲੜਕੀਆਂ) ਦਿਲਪ੍ਰੀਤ ਕੌਰ ਨੇ ਇੰਡੀਵਿਜੁਅਲ, ਟੀਮ ਅਤੇ ਉਲੰਪਿਕ ਰਾਊਂਡ ਵਿਚ ਗੋਲਡ ਮੈਡਲ, ਸਿਮਰਨ ਕੌਰ ਨੇ ਟੀਮ ਵਿਚ ਗੋਲਡ, ਇੰਡੀਵਿਜੁਅਲ ਅਤੇ ਉਲੰਪਿਕ ਵਿਚ ਬ੍ਰੋਂਜ਼ ਮੈਡਲ, ਅੰਡਰ-17 ਰਿਕਰਵ ਰਾਊਂਡ (ਲੜਕੀਆਂ) ਸਮਨਦੀਪ ਕੌਰ ਟੀਮ ਵਿਚ ਗੋਲਡ, ਇੰਡੀਵਿਜੁਅਲ ਵਿਚ ਬ੍ਰੋਂਜ਼ ਅਤੇ ਉਲੰਪਿਕ ਰਾਊਂਡ ਵਿਚ ਸਿਲਵਰ ਮੈਡਲ, ਅੰਡਰ-17 ਕੰਪਾਊਂਡ ਰਾਊਂਡ ਗੁਨੀਤ ਕੌਰ ਸੰਘਾ ਟੀਮ ਵਿਚ ਗੋਲਡ, ਇੰਡੀਵਿਜੁਅਲ ਅਤੇ ਉਲੰਪਿਕ ਰਾਊਂਡ ਵਿਚ ਸਿਲਵਰ ਮੈਡਲ, ਅੰਡਰ 21 ਉਮਰ ਵਰਗ ਵਿਚ ਜਸਜੋਤ ਸਿੰਘ ਨੇ ਕੰਪਾਊਂਡ ਰਾਊਂਡ ਵਿਚ ਬ੍ਰੋਂਜ਼ ਮੈਡਲ ਜਿੱਤਿਆ। ਸਕੂਲ ਦੀ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਸਕੂਲ ਦੇ ਤੀਰ ਅੰਦਾਜ਼ੀ ਕੋਚ ਧਰਮਿੰਦਰ ਸਿੰਘ ਅਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਖੇ ਹੋਣ ਵਾਲੀ ਸਟੇਟ ਚੈਂਪੀਅਨਸ਼ਿਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਵਾਈਬ ਪੰਜਾਬ ਤਹਿਤ ਅੱਜ ਮੋਗਾ ਦੇ ਗੁਰੂ ਨਾਨਕ ਕਾਲਜ ’ਚ ਸੁਖਬੀਰ ਸਿੰਘ ਬਾਦਲ ਵਿਦਿਆਰਥੀਆਂ ਦੇ ਰੂਬਰੂ ਹੋਣਗੇ-ਸੰਨੀ ਗਿੱਲ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਭਲਕੇ 1500 ਤੋਂ ਵਧੇਰੇ ਨੌਜਵਾਨ, ਖਿਡਾਰੀ ਤੇ ਮੋਗਾ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।