10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੰਤ ਵਿਸਾਖਾ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਮੁਕਾਬਲਿਆਂ ’ਚ ਮਾਰੀਆਂ ਮੱਲਾਂ

ਕਿਸ਼ਨਪੁਰਾ ਕਲਾਂ, 9 ਅਕਤੂਬਰ (ਅਮੋਲਕ ਸਿੰਘ ਕਲਸੀ)-ਸਵ: ਜਥੇਦਾਰ ਠਾਕਰ ਸਿੰਘ ਮਾਨ ਦੁਆਰਾ ਸਥਾਪਿਤ ਤੇ ਸਕੂਲ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਕੈਨੇਡਾ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਸਭ ਤੋਂ ਪੁਰਾਣੀ ਮਾਣਮੱਤੀ ਵਿੱਦਿਅਕ ਸੰਸਥਾ ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਕਲਾਂ ਦੇ ਵਿਦਿਆਰਥੀਆਂ ਦੇ ਜੋਨ ਪੱਧਰ ਦੇ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ। ਇਨ੍ਹਾਂ ਮੁਕਾਬਲਿਆਂ ਦੌਰਾਨ ਮਨਜਿੰਦਰ ਸਿੰਘ ਅੰਡਰ 17 ਹਾਈ ਜੰਪ ਦਾ ਪਹਿਲਾ ਸਥਾਨ ਅਤੇ ਲੋਗ ਜੰਪ ‘ਚ ਦੂਜਾ ਸਥਾਨ ਪ੍ਰਾਪਤ ਕੀਤਾ।

ਐਕਸੀਅਨ ਅਮਨਪ੍ਰੀਤ ਸਿੰਘ ਭੁੱਲਰ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਦੱਲੂਵਾਲਾ ਦੇ ਸਰਪੰਚ ਜਸਪ੍ਰੀਤ ਸਿੰਘ ਜੱਸੂ ਬਰਾੜ ਅਤੇ ਨਾਲ ਹਨ ਪਾਵਰ ਕਾਮ ਦੇ ਹੋਰ ਅਧਿਕਾਰੀ। ਤਸਵੀਰ : ਜਗਰੂਪ ਸਿੰਘ ਮਠਾੜੂ 10-10-2026
ਕਿਸ਼ਨਪੁਰਾ ਕਲਾਂ, 9 ਅਕਤੂਬਰ (ਅਮੋਲਕ ਸਿੰਘ ਕਲਸੀ)-ਸਵ: ਜਥੇਦਾਰ ਠਾਕਰ ਸਿੰਘ ਮਾਨ ਦੁਆਰਾ ਸਥਾਪਿਤ ਤੇ ਸਕੂਲ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਕੈਨੇਡਾ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਸਭ ਤੋਂ ਪੁਰਾਣੀ ਮਾਣਮੱਤੀ ਵਿੱਦਿਅਕ ਸੰਸਥਾ ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਕਲਾਂ ਦੇ ਵਿਦਿਆਰਥੀਆਂ ਦੇ ਜੋਨ ਪੱਧਰ ਦੇ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ। ਇਨ੍ਹਾਂ ਮੁਕਾਬਲਿਆਂ ਦੌਰਾਨ ਮਨਜਿੰਦਰ ਸਿੰਘ ਅੰਡਰ 17 ਹਾਈ ਜੰਪ ਦਾ ਪਹਿਲਾ ਸਥਾਨ ਅਤੇ ਲੋਗ ਜੰਪ ‘ਚ ਦੂਜਾ ਸਥਾਨ ਪ੍ਰਾਪਤ ਕੀਤਾ। ਜਸਕਰਨ ਸਿੰਘ ਅੰਡਰ 19 ਨੇ 200 ਮੀਟਰ ਦੌੜ ਪਹਿਲਾਂ ਸਥਾਨ ਤੇ 400 ਮੀਟਰ ‘ਚ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਮਨ ਸਿੰਘ ਅੰਡਰ 19 200 ਮੀਟਰ ਦੂਜਾ ਅਤੇ 800 ਮੀਟਰ ‘ਚ ਦੂਜਾ ਸਥਾਨ ਪ੍ਰਾਪਤ ਕੀਤਾ। ਲਖਪ੍ਰੀਤ ਸਿੰਘ 100 ਮੀਟਰ ਦੂਜਾ ਅਤੇ ਹਾਈ ਜੰਪ ‘ਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਸੁਖਦੀਪ ਸਿੰਘ ਨੇ 100 ਮੀਟਰ ‘ਚ ਪਹਿਲਾਂ ਅਤੇ 400 ਮੀਟਰ ਦੌੜ ‘ਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਗੁਰਯੋਧ ਸਿੰਘ ਨੇ ਗੋਲਾ ਸੁੱਟਣ ‘ਚ ਪਹਿਲਾਂ ਅਤੇ 200 ਮੀਟਰ ਦੌੜ ‘ਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਵੱਖ-ਵੱਖ ਹੋਏ ਮੁਕਾਬਲਿਆਂ ਦੌਰਾਨ ਸੰਤ ਵਿਸਾਖਾ ਸਿੰਘ ਸਕੂਲ ਦੀ ਚੜ੍ਹਤ ਰਹੀ। ਸੀਨੀਅਰ ਮੈਡਮ ਬਰਜੀਤ ਕੌਰ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਗੋਂ ਤੋਂ ਵੀ ਇਸੇ ਤਰ੍ਹਾਂ ਮਨ ਲਗਾ ਕੇ ਖੇਡਣ। ਸਕੂਲ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ, ਪ੍ਰਿੰਸੀਪਲ ਕਮਲਜੀਤ ਕੌਰ ਸੈਣੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਰਣਜੀਤ ਕੌਰ, ਰਾਜਵੀਰ ਕੌਰ, ਰਾਜਪ੍ਰੀਤ ਕੌਰ, ਬਲਰਾਜ ਕੌਰ, ਗੁਰਬੀਰ ਕੌਰ, ਪਰਮਜੀਤ ਕੌਰ, ਸਿਮਰਨਜੀਤ ਕੌਰ, ਸਵਿਤਾ ਸ਼ਰਮਾ, ਕਮਲਜੀਤ ਕੌਰ, ਕਿਰਨਦੀਪ ਕੌਰ, ਕਵਲਜੀਤ ਕੌਰ, ਪਰਵਿੰਦਰ ਕੌਰ, ਜਸਵਿੰਦਰ ਕੌਰ, ਮਾਸਟਰ ਜਗਦੀਪ ਸਿੰਘ ਆਦਿ ਹਾਜ਼ਰ ਸਨ। ਅੱਜ ਬਿਜਲੀ ਬੰਦ ਰਹੇਗੀ ਧਰਮਕੋਟ, 9 ਅਕਤੂਬਰ (ਪਰਮਜੀਤ ਸਿੰਘ)-220 ਕੇ.ਵੀ. ਸਟੇਸ਼ਨ ਧਰਮਕੋਟ ਤੋਂ ਚਲਦੇ 66 ਕੇ.ਵੀ. ਲਾਈਨ ਕੋਟ ਮੁਹੰਮਦ ਖਾਂ ਦੇ ਬਰੇਕਰ ਅਤੇ ਜੰਤਰਾਂ ਦੀ ਮੁਰੰਮਤ ਲਈ ਮਿਤੀ 10 ਅਕਤੂਬਰ ਨੂੰ 66 ਕੇ.ਵੀ. ਕੋਟ ਮੁਹੰਮਦ ਖਾਂ ਅਤੇ 66 ਕੇ.ਵੀ. ਲੋਹਗੜ੍ਹ ਦੀ 66 ਕੇ.ਵੀ. ਸਪਲਾਈ ਅਤੇ ਉੱਥੋਂ ਚਲਦੇ ਸਾਰੇ 11 ਕੇ.ਵੀ. ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹਿਣਗੇ ਜਿਸ ਨਾਲ ਪਿੰਡ ਬੱਡੂਵਾਲਾ ਲੋਹਗੜ੍ਹ ਪ੍ਰਤੀ ਧਰਮਕੋਟ ਦਾ ਜਲੰਧਰ ਰੋਡ ਪੰਡੋਰੀ ਗੇਟ ਆਦਿ ਇਲਾਕੇ ਬੰਦ ਰਹੇਗਾ। ਜਿਸ ਨਾਲ ਸ਼ਹਿਰੀ ਅਤੇ ਪੇਡੂ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਬਲਜੀਤ ਸਿੰਘ ਢਿੱਲੋਂ ਸਹਾਇਕ ਕਾਰਜਕਾਰੀ ਇੰਜੀਨੀਅਰ ਧਰਮਕੋਟ ਅਤੇ ਜੇ.ਈ. ਭਗਵਾਨ ਸਿੰਘ ਵਲੋਂ ਦਿੱਤੀ ਗਈ।
ਪਿਛਲੀ ਖ਼ਬਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਤੇ ਸੰਤ ਜਗਰਾਜ ਸਿੰਘ ਲੰਗਰਾਂ ਵਾਲਿਆਂ ਵਲੋਂ ਦੁੱਖ... ਅਗਲੀ ਖ਼ਬਰ ਸਵ: ਜਰਨੈਲ ਸਿੰਘ ਮਾਣੂੰਕੇ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।