11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੰਤ ਰਾਜਿੰਦਰ ਸਿੰਘ ਨੇ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਈ ਡੀ. ਐਮ. ਕਾਲਜ ਵਰਗੀਆਂ ਵਿੱਦਿਅਕ ਸੰਸਥਾਵਾਂ ਦੇ ਬਾਨੀ ਸਨ ਡਾਕਟਰ ਰਾਏ ਬਹਾਦਰ ਮਥਰਾ ਦਾਸ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦੀ ਉੱਘੀ ਸ਼ਖਸੀਅਤ ਅੱਖਾਂ ਦੇ ਸੰਸਾਰ ਪ੍ਰਸਿੱਧ ਡਾਕਟਰ ਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਡਾਕਟਰ ਰਾਏ ਬਹਾਦਰ ਮਥਰਾ ਦਾਸ ਵਲੋਂ ਮੋਗਾ ਸ਼ਹਿਰ ਅੰਦਰ ਵਿੱਦਿਅਕ ਚਾਨਣ ਫੈਲਾਉਣ ਲਈ 1926 ਵਿਚ ਡੀ. ਐਮ.

ਡੀ ਐਮ. ਕਾਲਜ ਦੀ ਬਾਹਰੀ ਗੇਟ ਅਤੇ (ਇਨਸੈੱਟ) ਡਾ. ਰਾਏ ਬਹਾਦਰ ਮਥਰਾ ਦਾਸ ਪਾਹਵਾ ਦੀ ਫਾਈਲ ਫੋਟੋ| 11-10-2026
ਮੋਗਾ, 10 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦੀ ਉੱਘੀ ਸ਼ਖਸੀਅਤ ਅੱਖਾਂ ਦੇ ਸੰਸਾਰ ਪ੍ਰਸਿੱਧ ਡਾਕਟਰ ਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਡਾਕਟਰ ਰਾਏ ਬਹਾਦਰ ਮਥਰਾ ਦਾਸ ਵਲੋਂ ਮੋਗਾ ਸ਼ਹਿਰ ਅੰਦਰ ਵਿੱਦਿਅਕ ਚਾਨਣ ਫੈਲਾਉਣ ਲਈ 1926 ਵਿਚ ਡੀ. ਐਮ. ਕਾਲਜ ਦੀ ਸਥਾਪਨਾ ਕੀਤੀ ਅਤੇ ਬਾਅਦ ਵਿਚ ਡੀ. ਐਮ. ਕਾਲਜ ਦੇ ਨਾਲ ਪੰਜ ਹੋਰ ਵਿੱਦਿਅਕ ਅਦਾਰੇ ਹੋਂਦ ਵਿਚ ਆਏ ਜੋ ਵਿੱਦਿਆ ਦਾ ਪ੍ਰਵਾਹ ਲਗਾਤਾਰ ਦਿੰਦੇ ਆ ਰਹੇ ਹਨ ਤੇ ਜਿੱਥੇ ਡਾਕਟਰ ਰਾਏ ਬਹਾਦਰ ਮਥਰਾ ਦਾਸ ਦਾ 9 ਅਕਤੂਬਰ ਨੂੰ ਜਨਮ ਦਿਨ ਸੀ ਉੱਥੇ ਨਾਲ ਹੀ ਡੀ. ਐਮ. ਕਾਲਜ ਦੀ ਸੌ ਸਾਲਾ ਸ਼ਤਾਬਦੀ ਦਾ ਵਰ੍ਹਾ ਹੋਣ ਕਰਕੇ ਡੀ. ਐਮ. ਕਾਲਜ ਦੇ ਸਟਾਫ ਵਲੋਂ ਪ੍ਰਿੰਸੀਪਲ ਲਲਿਤ ਮੋਹਣ ਦੀ ਅਗਵਾਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਸੀਵਰ ਨਿਯੁਕਤ ਕੀਤੇ ਗਏ ਐਸ. ਡੀ. ਐਮ. ਮੋਗਾ ਵਲੋਂ ਡਾਕਟਰ ਰਾਏ ਬਹਾਦਰ ਮਥਰਾ ਦਾਸ ਦਾ ਜਨਮ ਦਿਨ ਅਤੇ ਡੀ. ਐਮ. ਕਾਲਜ ਮੋਗਾ ਦੀ ਸੌ ਸਾਲਾ ਸ਼ਤਾਬਦੀ ਮਨਾਈ ਗਈ| ਇਸ ਸਮਾਗਮ ਵਿਚ ਜਿੱਥੇ ਡਿਪਟੀ ਕਮਿਸ਼ਨਰ ਮੋਗਾ ਸ਼ਾਮਿਲ ਹੋਏ ਉੱਥੇ ਡਾਕਟਰ ਰਾਏ ਬਹਾਦਰ ਮਥਰਾ ਦਾਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਗਿਆ, ਜਿਸ ਦਾ ਸ਼ਹਿਰ ਵਾਸੀਆਂ ਨੇ ਸਵਾਗਤ ਤਾਂ ਕੀਤਾ ਪਰ ਦੂਸਰੇ ਪਹਿਲੂ ਤੋਂ ਸ਼ਹਿਰ ਵਾਸੀਆਂ ਵਿਚ ਇਕ ਵੱਡੀ ਨਿਰਾਸ਼ਾ ਇਹ ਵੇਖਣ ਨੂੰ ਮਿਲੀ ਕਿ ਇਸ ਸਮਾਗਮ ਵਿਚ ਡੀ. ਐਮ. ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਬਣਾਈ ਗਈ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਸਮਾਗਮ ਵਿਚ ਬੁਲਾਉਣਾ ਉਚਿੱਤ ਨਹੀਂ ਸਮਝਿਆ ਜਦੋਂ ਕਿ ਡੀ. ਐਮ. ਕਾਲਜ ਮੋਗਾ ਤੋਂ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਵਿਸ਼ੇਸ਼ ਵਿਅਕਤੀਆਂ ਨੂੰ ਵੀ ਨਹੀਂ ਬੁਲਾਇਆ ਗਿਆ। ਸਿਵਲ ਸੁਸਾਇਟੀ ਮੋਗਾ ਵਲੋਂ ਇਕ ਹੋਰ ਵੱਡਾ ਤਹੱਈਆ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਡਾਕਟਰ ਰਾਏ ਬਹਾਦਰ ਮਥਰਾ ਦਾਸ ਪਾਹਵਾ ਦਾ ਬੁੱਤ ਸਥਾਨਕ ਸ਼ਹਿਰ ਦੇ ਨਿਊ ਟਾਊਨ ਸਥਿਤ ਕੇ. ਐਲ. ਕਪੂਰ ਪਾਰਕ ਵਿਚ ਸਥਾਪਤ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੀ ਯਾਦ ਨੂੰ ਸਦੀਵੀ ਤੌਰ ’ਤੇ ਸਾਂਭਿਆ ਜਾ ਸਕੇ। ਜ਼ਿਕਰਯੋਗ ਹੈ ਕਿ ਡੀ. ਐਮ. ਕਾਲਜ ਦੀ ਮੈਨੇਜਮੈਂਟ ਪਿਛਲੇ ਲੰਬੇ ਸਮੇਂ ਤੋਂ ਵੱਡੇ ਵਿਵਾਦਾਂ ਵਿਚ ਹੀ ਨਹੀਂ ਸਗੋਂ ਉਨ੍ਹਾਂ ਦੇ ਇਹ ਵਿਵਾਦ ਹੁਣ ਅਦਾਲਤਾਂ ਤੱਕ ਪਹੁੰਚੇ ਹੋਏ ਹਨ|
ਪਿਛਲੀ ਖ਼ਬਰ ਅਨਮੋਲ ਵੈੱਲਫੇਅਰ ਕਲੱਬ ਵਲੋਂ 26 ਸ਼ਕਤੀ ਪੀਠਾਂ ਦੀਆਂ ਪਾਵਨ ਜੋਤਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਅਜੀਤਵਾਲ ਕਾਲਜ ਦੇ ਤਿੰਨ ਵਿਦਿਆਰਥੀ ਰੁਜ਼ਗਾਰ ਵਾਲੇ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।