ਦੀਨਾ ਸਾਹਿਬ-ਸੈਦੋਕੇ ਸੜਕ ਦੇ ਪ੍ਰੀਮਿਕਸ ਦਾ ਕੰਮ ਚੇਅਰਮੈਨ ਦੀਨਾ ਸਾਹਿਬ ਨੇ ਕਰਵਾਇਆ ਸ਼ੁਰੂ ਕਿਹਾ, ਵਿਧਾਇਕ ਮਨਜੀਤ ਬਿਲਾਸਪੁਰ ਦੇ ਯਤਨਾਂ ਸਦਕਾ ਮੰਗ ਹੋਈ ਪੂਰੀ
ਮੋਗਾ, 13 ਅਕਤੂਬਰ (ਸੁਰਿੰਦਰਪਾਲ ਸਿੰਘ)-ਪਿੰਡ ਦੀਨਾ ਸਾਹਿਬ ਤੋਂ ਸੈਦੋਕੇ ਨੂੰ ਜਾਂਦੀ ਸੜਕ ਦੇ ਪ੍ਰੀਮਿਕਸ ਪਾਉਣ ਦਾ ਕੰਮ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਲੋਂ ਸ਼ੁਰੂ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਪਿੰਡ ਬੱਝਣ ਦੇ ਸਮੇਂ ਤੋਂ ਹੀ ਇਹ ਰਸਤਾ ਕੱਚਾ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਲੰਮੇ ਸਮੇਂ ਤੋਂ ਆਵਾਜਾਈ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਅਜੀਤ ਡੈਸਕ
14-10-2026