15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬੀ. ਕੇ. ਯੂ. ਬਹਿਰਾਮ ਕੇ ਵਲੋਂ ਬਿਜਲੀ ਦਫ਼ਤਰ ਧਰਮਕੋਟ ਮੂਹਰੇ ਧਰਨਾ

ਧਰਮਕੋਟ, 14 ਅਕਤੂਬਰ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ. ਕੇ.

ਧਰਨੇ ‘ਤੇ ਬੈਠੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂ। 15-10-2026
ਧਰਮਕੋਟ, 14 ਅਕਤੂਬਰ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਬਾਜ ਸਿੰਘ ਸੰਗਲਾ, ਜਗੀਰ ਸਿੰਘ ਸਾਦੀ ਵਾਲਾ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਮਾਸਟਰ ਮੇਵਾ ਸਿੰਘ ਸਾਦੀ ਵਾਲਾ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਇਕ ਵਿਸ਼ੇਸ਼ ਧਰਨਾ ਲਾਇਆ ਗਿਆ ਕਿਉਂਕਿ ਪਿਛਲੇ 45 ਦਿਨਾਂ ਤੋਂ ਲਗਾਤਾਰ ਕਿਸਾਨ ਕੁਲਵਿੰਦਰ ਸਿੰਘ ਉੱਪਲ ਕੋਟ ਮੁਹੰਮਦ ਖਾਂ, ਤਿਰਲੋਕ ਸਿੰਘ ਚੱਕ ਬਾਹਮਣੀਆਂ ਤੇ ਆਦਿ ਕਿਸਾਨਾਂ ਦੇ ਬਿਜਲੀ ਦੇ ਕੰਮਕਾਰ ਜੇ.ਈ. ਭਗਵਾਨ ਸਿੰਘ ਨਹੀ ਕਰ ਰਿਹਾ ਸੀ। ਦੂਜੇ ਪਾਸੇ ਸਾਡੇ ਆਗੂਆਂ ਨੇ ਜੇ.ਈ. ਭਗਵਾਨ ਨੂੰ ਫ਼ੋਨ ਕਰਕੇ ਕਿਹਾ ਇਹ ਸਾਰੇ ਪੈਡਿੰਗ ਕਰ ਦਿਉ ਪਰ ਜੇ.ਈ. ਨੇ ਗੌਰ ਨਹੀ ਕੀਤੀ ਤਾਂ ਬੀ.ਕੇ.ਯੂ. ਬਹਿਰਾਮ ਕੇ ਜਥੇਬੰਦੀ ਨੇ ਤੁਰੰਤ ਐਕਸ਼ਨ ਲੈਂਦਿਆਂ ਧਰਨਾ ਲਗਾ ਦਿੱਤਾ। ਬਹਿਰਾਮ ਕੇ ਨੇ ਕਿਹਾ ਕਿ ਐਸ.ਡੀ.ਓ. ਮਨਦੀਪ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਕੰਮਾਂ ਦੀ ਪੜਤਾਲ ਕਰਨ ਉਪਰੰਤ ਧਰਨਾਕਾਰੀ ਕਿਸਾਨਾਂ ਨੂੰ ਪੂਰਨ ਵਿਸ਼ਵਾਸ ਦੁਆਇਆ ਕਿ ਇਹ ਸਾਰੇ ਕੰਮ ਜਲਦ ਕਰ ਦਿੱਤੇ ਜਾਣਗੇ ਤੇ ਅੱਗੇ ਤੋਂ ਕਿਸਾਨਾਂ ਦਾ ਕੋਈ ਵੀ ਕੰਮ ਪੈਡਿੰਗ ਨਹੀ ਰੱਖਿਆ ਜਾਵੇਗਾ। ਦੂਜੇ ਪਾਸੇ ਜੇ.ਈ. ਭਗਵਾਨ ਸਿੰਘ ਨੇ ਕਿਸਾਨਾਂ ਦੇ ਕੰਮਾਂ ‘ਚ ਹੋਈ ਲੰਮੀ ਦੇਰੀ ਹੋਣ ਕਾਰਨ ਕਿਸਾਨਾਂ ਤੋਂ ਖਿਮਾ ਯਾਚਨਾ ਮੰਗਦਿਆਂ ਵਿਸ਼ਵਾਸ ਦੁਆਇਆ ਕਿ ਅੱਗੇ ਤੋਂ ਕਿਸੇ ਵੀ ਕੰਮ ‘ਚ ਦੇਰੀ ਨਹੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਸਕੱਤਰ ਜਗਮੀਤ ਸਿੰਘ, ਰਛਪਾਲ ਸਿੰਘ ਖਹਿਰਾ, ਰਾਜਵਿੰਦਰ ਸਿੰਘ ਇਕਾਈ ਪ੍ਰਧਾਨ ਮੰਦਰ, ਸੁਖਦੇਵ ਸਿੰਘ ਕਲਸੀ, ਹਰਪ੍ਰੀਤ ਸਿੰਘ ਧਰਮਕੋਟ, ਬਲਵੀਰ ਸਿੰਘ ਸੰਘਾ ਬੀਜਾਪੁਰ, ਬਲਦੇਵ ਸਿੰਘ, ਕਸ਼ਮੀਰ ਸਿੰਘ, ਜਥੇਦਾਰ ਮਹਿੰਦਰ ਸਿੰਘ ਅਮੀਵਾਲਾ, ਜੱਸ ਗੜਾ, ਬਲਵੀਰ ਸਿੰਘ ਨਿਹੰਗ ਸਿੰਘ, ਗੁਰਪ੍ਰੀਤ ਸਿੰਘ ਭੁੱਲਰ ਇਕਾਈ ਪ੍ਰਧਾਨ ਬੋਗੇਵਾਲਾ, ਕੁਲਵਿੰਦਰ ਸਿੰਘ ਉੱਪਲ, ਗੁਰਬਚਨ ਸਿੰਘ, ਅਮਰਜੀਤ ਸਿੰਘ ਯੂਥ ਪ੍ਰਧਾਨ ਕੋਟ ਮੁਹੰਮਦ ਖਾਂ, ਲਖਵਿੰਦਰ ਸਿੰਘ ਜੋਨ ਪ੍ਰਧਾਨ, ਪ੍ਰਿਤਪਾਲ ਸਿੰਘ ਇੰਦਰਗੜ੍ਹ, ਪਰਮਿੰਦਰ ਸਿੰਘ ਨਾਗਪਾਲ ਇਕਾਈ ਪ੍ਰਧਾਨ ਫ਼ਤਿਹਗੜ੍ਹ ਪੰਜਤੂਰ, ਰਾਜਵਿੰਦਰ ਸਿੰਘ ਸਾਦੀ ਵਾਲਾ, ਹਰਬੰਸ ਸਿੰਘ ਸਿੱਧੂ, ਤਰਸੇਮ ਸਿੰਘ ਸੰਗਲਾ, ਤਰਸੇਮ ਸਿੰਘ ਕੈਨੇਡੀਅਨ ਬੱਡੂਵਾਲ, ਗੁਰਮੀਤ ਸਿੰਘ ਸੰਧੂ, ਬੇਅੰਤ ਸਿੰਘ ਦਾਤਾ, ਸੁਖਵਿੰਦਰ ਸਿੰਘ ਭਿੰਡਰ ਕਲਾਂ, ਚਮਕੌਰ ਸਿੰਘ ਦਾਤਾ, ਗੁਰਚਰਨ ਸਿੰਘ ਚਿਰਾਗ਼ ਸ਼ਾਹ ਵਾਲਾ ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਭਗਵਾਨ ਸ੍ਰੀ ਰਾਮ ਦੇ ਵਿਆਹ ਸੰਬੰਧੀ ਅੱਜ ਸ਼ਾਮ 4 ਵਜੇ ਕੱਢੀ ਜਾਵੇਗੀ ਸ਼ਾਹੀ ਰਾਮ ਬਰਾਤ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਰਕਾਰ ਦੇ ਨਸ਼ਾ ਮੁਕਤੀ ਦਾਅਵਿਆਂ ’ਤੇ ਵੱਡਾ ਸਵਾਲ-ਬਰਜਿੰਦਰ ਸਿੰਘ ਮੱਖਣ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।