21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਯੋਗੀਰਾਜ ਬ੍ਰਹਮਚਾਰੀ ਕੁਟੀਆ ’ ਚ ਨਵਮੀ ਮੌਕੇ ਡਾਂਡੀਆ ਨਾਈਟ ਕਾਰਵਾਈ ਮਹਿਲਾਵਾਂ ਨੇ ਡਾਂਡੀਆ ਨਾਈਟ ’ਚ ਉਤਸ਼ਾਹ ਨਾਲ ਭਾਗ ਲੈ ਕੇ ਸਮਾਗਮ ਨੂੰ ਲਗਾਏ ਚਾਰ ਚੰਨ

ਮੋਗਾ, 20 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਅਨਮੋਲ ਵੈੱਲਫੇਅਰ ਕਲੱਬ ਵਲੋਂ ਪੁਰਾਣੀ ਦਾਣਾ ਮੰਡੀ, ਮੋਗਾ ਵਿਖੇ ਨਵਰਾਤਰਿਆਂ ਦੇ ਸਬੰਧ ਵਿਚ ਕਰਵਾਏ ਜਾ ਰਹੇ ਨੌਂ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ‘ਮੇਲੇ ਮਈਆ ਦੇ’ ਦੇ ਨੌਵੇਂ ਦਿਨ ਮਾਂ ਭਗਵਤੀ ਦੀ ਪਾਵਨ ਚੌਂਕੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਈ ਗਈ। ਇਸ ਮੌਕੇ ਹਿਮਾਚਲ ਪ੍ਰਦੇਸ਼ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕ ਅਭਿਸ਼ੇਕ ਸੋਨੀ ਨੇ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਵਿਚ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ।

ਅਜੀਤ ਡੈਸਕ 21-10-2026
ਮੋਗਾ, 20 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਅਨਮੋਲ ਵੈੱਲਫੇਅਰ ਕਲੱਬ ਵਲੋਂ ਪੁਰਾਣੀ ਦਾਣਾ ਮੰਡੀ, ਮੋਗਾ ਵਿਖੇ ਨਵਰਾਤਰਿਆਂ ਦੇ ਸਬੰਧ ਵਿਚ ਕਰਵਾਏ ਜਾ ਰਹੇ ਨੌਂ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ‘ਮੇਲੇ ਮਈਆ ਦੇ’ ਦੇ ਨੌਵੇਂ ਦਿਨ ਮਾਂ ਭਗਵਤੀ ਦੀ ਪਾਵਨ ਚੌਂਕੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਈ ਗਈ। ਇਸ ਮੌਕੇ ਹਿਮਾਚਲ ਪ੍ਰਦੇਸ਼ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕ ਅਭਿਸ਼ੇਕ ਸੋਨੀ ਨੇ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਵਿਚ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ। ਸਮਾਗਮ ਦਾ ਸ਼ੁੱਭ ਆਰੰਭ ਪੰਡਤ ਸੱਤਿਆਵਾਨ ਸ਼ਰਮਾ ਅਤੇ ਪੰਡਤ ਰਾਹੁਲ ਕੁਮਾਰ ਗੌੜ ਦੀ ਅਗਵਾਈ ਹੇਠ ਵੈਦਿਕ ਮੰਤਰਾਂ ਦੇ ਉਚਾਰਨ ਅਤੇ ਪੂਰੀਆਂ ਧਾਰਮਿਕ ਰੀਤਾਂ ਅਨੁਸਾਰ ਪਾਵਨ ਜੋਤ ਜਗਾ ਕੇ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਡਾ. ਰਮੇਸ਼ ਕਾਂਸਲ ਅਤੇ ਡਾ. ਲਲਿਤਾ ਕਾਂਸਲ ਨੇ ਆਪਣੇ ਪਰਿਵਾਰ ਸਮੇਤ ਮੁੱਖ ਜਜਮਾਨ ਵਜੋਂ ਹਾਜ਼ਰੀ ਭਰੀ ਅਤੇ ਇਲਾਕੇ ਦੀ ਖ਼ੁਸ਼ਹਾਲੀ, ਸੁੱਖ-ਸਮ੍ਰਿੱਧੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਸਮਾਗਮ ਦੌਰਾਨ ਕਲੱਬ ਵਲੋਂ ਕੱਢੇ ਗਏ ਲੱਕੀ ਡਰਾਅ ਦੇ ਦੋ ਖ਼ੁਸ਼ਕਿਸਮਤ ਜੇਤੂਆਂ ਨੂੰ ਮਾਤਾ ਵੈਸ਼ਨੋ ਦੇਵੀ ਧਾਮ ਦੀ ਯਾਤਰਾ ਲਈ ਵੰਦੇ ਭਾਰਤ ਰੇਲਗੱਡੀ ਦੀਆਂ ਦੋ ਟਿਕਟਾਂ ਭੇਟ ਕੀਤੀਆਂ ਗਈਆਂ। ਚੌਂਕੀ ਦੀ ਸਮਾਪਤੀ ਮੌਕੇ ਮਾਂ ਭਗਵਤੀ ਦੀ ਵਿਧੀਵਤ ਆਰਤੀ ਉਤਾਰੀ ਗਈ ਅਤੇ ਸ਼ਰਧਾਲੂਆਂ ਵਿਚ ਵਰਤ ਦਾ ਲੰਗਰ ਅਤੇ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਗਰੁੱਪ - ਡੀ ਦੀ ਲਿਖਤੀ ਪ੍ਰੀਖਿਆ ਦੇ ਮੱਦੇਨਜ਼ਰ ਮੋਗਾ ਦੇ 14 ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਇਕੱਠੇ ਹੋਣ... ਅਗਲੀ ਖ਼ਬਰ ਕੋਟ ਈਸੇ ਖਾਂ ਮੋਗਾ ਰੋਡ ’ ਤੇ ਦੋ ਕਾਰਾਂ ਦੀ ਸਿੱਧੀ ਟੱਕਰ ਨਾਲ 2 ਦੀ ਮੌਤ , 4 ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।