23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਡੀ. ਸੀ. ਦਫ਼ਤਰ ਮੋਗਾ ਅੱਗੇ ਤਾਲਮੇਲ ਕਮੇਟੀ ਨੇ ਦੂਜੇ ਦਿਨ ਫਿਰ ਦਿੱਤਾ ਧਰਨਾ ਤੇ ਕੀਤੀ ਰੈਲੀ

ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ)-ਅੱਜ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੀ ਜ਼ਿਲ੍ਹਾ ਤਾਲਮੇਲ ਕਮੇਟੀ ਵਲੋਂ ਦੂਜੇ ਦਿਨ ਡੀ. ਸੀ.

ਅਜੀਤ ਡੈਸਕ 23-10-2026
ਮੋਗਾ, 22 ਅਕਤੂਬਰ (ਸੁਰਿੰਦਰਪਾਲ ਸਿੰਘ)-ਅੱਜ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੀ ਜ਼ਿਲ੍ਹਾ ਤਾਲਮੇਲ ਕਮੇਟੀ ਵਲੋਂ ਦੂਜੇ ਦਿਨ ਡੀ.ਸੀ. ਦਫ਼ਤਰ ਮੋਗਾ ਅੱਗੇ ਰੋਹ ਭਰਪੂਰ ਧਰਨਾ ਅਤੇ ਵਿਸ਼ਾਲ ਰੈਲੀ ਕਰਕੇ ਮੁਲਾਜ਼ਮਾਂ ਪੈਨਸ਼ਨਰਾਂ ਦੀਆ ਮੰਗਾ ਸਬੰਧੀ ਬੁਲਾਰਿਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਸਟੇਜ ਦੀ ਕਾਰਵਾਈ ਚਲਾਉਂਦਿਆਂ ਬਲੌਰ ਸਿੰਘ ਘਾਲੀ ਨੇ ਦੱਸਿਆ ਕਿ 21 ਅਕਤੂਬਰ ਨੂੰ ਮੁੱਖ ਸਕੱਤਰ ਕੇ ਏ.ਪੀ. ਸਿਨਹਾ ਵਲੋਂ ਤਾਲਮੇਲ ਕਮੇਟੀ ਦੇ ਸੂਬਾ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਤੇ ਬੁਲਾਕੇ ਪੈਨਸ਼ਨਰਾਂ/ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਖਾਲੀ ਹੱਥ ਵਾਪਸ ਘਰਾਂ ਨੂੰ ਭੇਜਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਤਾਲਮੇਲ ਕਮੇਟੀ ਦੀ 25 ਅਕਤੂਬਰ ਦੀ ਲੁਧਿਆਣਾ ਵਿਖੇ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਸੂਬਾ ਕਨਵੀਨਰ ਭਜਨ ਸਿੰਘ ਗਿੱਲ ਨੇ ਤਾਲਮੇਲ ਕਮੇਟੀ ਨਾਲ ਹੋਈ ਮੁੱਖ ਸਕੱਤਰ ਦੀ ਹੋਈ ਗੱਲਬਾਤ ਦੇ ਵੇਰਵੇ ਵਿਸਥਾਰ ਨਾਲ ਸਾਂਝੇ ਕੀਤੇ। ਬੂਟਾ ਰਾਮ ਅਰੋੜਾ, ਗੁਰਮੇਲ ਸਿੰਘ ਨਾਹਰ, ਕੁਲਵੰਤ ਸਿੰਘ ਜੇਲ੍ਹ ਵਿਭਾਗ, ਗੁਰਚਰਨ ਕੌਰ, ਇਕਬਾਲ ਸਿੰਘ ਬੀ.ਕੇ.ਯੂ. ਏਕਤਾ ਉਗਰਾਹਾਂ, ਦਲਵੀਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਸੇਖੋਂ, ਗੁਰਪ੍ਰੀਤ ਅੰਮੀ ਵਾਲ ਜੀ.ਟੀ.ਯੂ. ਆਗੂ, ਪ੍ਰਗਟਜੀਤ ਕਿਸ਼ਨਪੁਰਾ ਬੀ.ਐਡ. ਫ਼ਰੰਟ ਆਗੂ ਡੀ.ਸੀ. ਦਫ਼ਤਰ ਯੂਨੀਅਨ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਸੁਖਮੰਦਰ ਸਿੰਘ ਪ੍ਰਧਾਨ ਪੀ.ਜੀ.ਪੀ.ਏ ., ਜਸਪਤ ਰਾਏ ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ, ਗੁਰਜੰਟ ਸਿੰਘ ਕੋਕਰੀ, ਗੁਰਚਰਨ ਕੌਰ ਆਂਗਣਵਾੜੀ ਆਗੂ, ਦਰਸ਼ਨਪਾਲ ਪੀ.ਐਸ.ਪੀ.ਸੀ ਐਲ ਆਗੂ, ਦਲਜੀਤ ਸਿੰਘ ਭੁੱਲਰ, ਜਗਦੀਸ਼ ਸਿੰਘ ਚਾਹਲ, ਰਾਮ ਕਿਸ਼ਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਚੱਲ ਰਹੇ ਸੰਘਰਸ਼ ਵਿਚ ਆਪਣਾ ਪੂਰਾ ਯੋਗਦਾਨ ਪਾਉਣਗੇ। ਅੱਜ ਦੇ ਇਕੱਠ ਨੇ ਇਕ ਮਤਾ ਪਾਸ ਕਰਕੇ ਸਮੂਹਿਕ ਛੁੱਟੀ ਲੈਣ ਬਲੇ ਮੁਲਜ਼ਮਾਂ ਖ਼ਿਲਾਫ਼ ਬਦਲਾ ਲਊ ਪੱਤਰ ਕੱਢਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਮੁਲਾਜ਼ਮ ਮਾਰੂ ਪੱਤਰ ਵਾਪਸ ਲਿਆ ਜਾਵੇ। ਪ੍ਰੇਮ ਕੁਮਾਰ ਮੋਗਾ, ਰਾਮ ਸਿੰਘ ਹਠੂਰ, ਗੁਰਤੇਜ ਸਿੰਘ ਹਠੂਰ ਅਤੇ ਗੁਰਦੇਵ ਸਿੰਘ ਡੇਮਰੂ, ਪਿਆਰਾ ਸਿੰਘ ਧਰਮਕੋਟ ਅਤੇ ਗੁਰਮੀਤ ਸਿੰਘ ਰਖਰਾ ਵੱਖ-ਵੱਖ ਮੁਲਾਜ਼ਮ ਪੈਨਸ਼ਨਰ ਜਥੇਬੰਦੀਆਂ ਦੇ ਸੈਂਕੜੇ ਆਗੂਆਂ ਅਤੇ ਸਰਗਰਮ ਵਰਕਰ ਹਾਜ਼ਰ ਹੋਏ।
ਪਿਛਲੀ ਖ਼ਬਰ ‘ ਹਰ ਘਰ ਅਕਾਲੀ ਦਲ’’ ਮੁਹਿੰਮ ਤਹਿਤ ਮੱਖਣ ਬਰਾੜ ਨੇ ਘਰ-ਘਰ ਜਾ ਕੇ ਲੋਕਾਂ ਨਾਲ ਕੀਤਾ ਰਾਬਤਾ ਅਗਲੀ ਖ਼ਬਰ ਪੰਜਾਬ ਅੰਦਰ 2027 ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ’ਤੇ ਬੀ.ਸੀ. ਸ਼੍ਰੇਣੀਆਂ ਦੇ ਹਿਤਾਂ ਦਾ ਧਿਆਨ ਰੱਖਿਆ ਜਾਵੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।