ਸਹਿਕਾਰੀ ਸਭਾਵਾਂ ਦੀ ਨਵੀਂ ਕਰਜ਼ਾ ਨੀਤੀ ਸਰਕਾਰ ਦੀ ਕਿਸਾਨ ਵਿਰੋਧੀ ਮਾਨਸਿਕਤਾ ਦਾ ਸਬੂਤ- ਬਹਿਰਾਮ ਕੇ, ਮਸੀਤਾਂ
ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸਹਿਕਾਰੀ ਸਭਾਵਾਂ ਨਾਲ ਵੱਡੀ ਗਿਣਤੀ ਵਿਚ ਜੁੜੇ ਮਿਹਨਤਕਸ਼ ਕਿਸਾਨਾਂ ਲਈ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਕਰਜ਼ਾ ਨੀਤੀ ਨਾਲ ਸੂਬੇ ਦੀ ਕਿਸਾਨੀ ਉੱਪਰ ਇਕ ਹੋਰ ਵੱਡਾ ਬੋਝ ਪਵੇਗਾ, ਜਿਸ ਦਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਡਟਵਾਂ ਵਿਰੋਧ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਬੀ.
ਹ
ਹਰਬੰਸ ਸਿੰਘ ਬਹਿਰਾਮ ਕੇ, ਕਾਰਜ ਸਿੰਘ ਮਸੀਤਾਂ
26-10-2026
ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸਹਿਕਾਰੀ ਸਭਾਵਾਂ ਨਾਲ ਵੱਡੀ ਗਿਣਤੀ ਵਿਚ ਜੁੜੇ ਮਿਹਨਤਕਸ਼ ਕਿਸਾਨਾਂ ਲਈ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਕਰਜ਼ਾ ਨੀਤੀ ਨਾਲ ਸੂਬੇ ਦੀ ਕਿਸਾਨੀ ਉੱਪਰ ਇਕ ਹੋਰ ਵੱਡਾ ਬੋਝ ਪਵੇਗਾ, ਜਿਸ ਦਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਡਟਵਾਂ ਵਿਰੋਧ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਬੀ.ਕੇ.ਯੂ. ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ ਅਤੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਨੇ ਕਿਹਾ ਕਿ ਲਿਆਂਦੀ ਗਈ ਇਸ ਨਵੀਂ ਕਰਜ਼ਾ ਨੀਤੀ ਅਨੁਸਾਰ 2 ਲੱਖ ਤੋਂ ਥੋੜਾ ਜਿਹਾ ਵੀ ਵੱਧ ਕਰਜ਼ਾ ਲੈਣ ਵਾਲੇ ਕਿਸਾਨ ਨੂੰ ਆਪਣੀ ਜ਼ਮੀਨ ਗਿਰਵੀ ਰੱਖਣੀ ਪਵੇਗੀ, ਜਦ ਕਿ ਪਹਿਲਾਂ ਅਜਿਹਾ ਨਹੀਂ ਸੀ ਅਤੇ ਹੁਣ ਇਕ ਲੱਖ ਰੁਪਏ ਲਈ ਪੰਜ ਕਿੱਲੇ ਤੱਕ ਦੇ ਕਿਸਾਨ ਦੀ 6000 ਹਿੱਸੇਦਾਰੀ ਅਤੇ ਪੰਜ ਕਿੱਲੇ ਤੋਂ ਵੱਧ ਵਾਲੇ ਕਿਸਾਨ ਲਈ 9000 ਹਿੱਸੇਦਾਰੀ ਹੋਵੇਗੀ, ਜੋ ਪਹਿਲਾਂ ਘੱਟ ਸੀ। ਆਗੂਆਂ ਕਿਹਾ ਕਿ ਕਿਸਾਨ ਪਹਿਲਾਂ ਹਿੱਸੇਦਾਰੀ ਸੁਸਾਇਟੀ ਅਤੇ ਬੈਂਕ ਵਿਚ ਅੱਧੀ ਅੱਧੀ ਜਮਾਂ ਕਰਦੇ ਸਨ ਪਰ ਹੁਣ ਸਿੱਧੀ ਬੈਂਕ ਵਿਚ ਜਮਾ ਕਰਵਾਉਣੀ ਹੋਵੇਗੀ। ਆਗੂਆਂ ਕਿਹਾ ਕਿ ਇਸ ਨਵੀਂ ਕਰਜ਼ਾ ਨੀਤੀ ਕਾਰਨ ਕਿਸਾਨਾਂ ਨੂੰ ਅਗਲੇਰੀ ਫ਼ਸਲ ਦੀ ਬਿਜਾਈ ਲਈ ਜਿਹੜੇ ਸਾਧਨ ਜੁਟਾਉਣੇ ਪੈਂਦੇ ਸਨ, ਉਸ ਲਈ ਹੁਣ ਹੋਰ ਮੁਸ਼ਕਲ ਆਵੇਗੀ ਤੇ ਕਿਸਾਨਾਂ ਦੀ ਆਰਥਿਕਤਾ ਨੂੰ ਵੀ ਵੱਡੀ ਢਾਹ ਲੱਗੇਗੀ। ਆਗੂਆਂ ਕਿਹਾ ਕਿ ਨਵੀਂ ਕਰਜ਼ਾ ਨੀਤੀ ਦਾ ਸਾਰੇ ਕਿਸਾਨ ਡਟ ਕੇ ਵਿਰੋਧ ਜਿਤਾਉਣ ਤਾਂ ਜੋ ਮਿਹਨਤਕਸ਼ ਕਿਸਾਨਾਂ ਦਾ ਹੋਰ ਨੁਕਸਾਨ ਨਾ ਹੋਵੇ।