02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬੀ.ਕੇ.ਯੂ. ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਬਲਾਕਾਂ ਦੀਆਂ ਚੋਣਾਂ ਕਰਾਉਣ ਲਈ ਤਰੀਕਾਂ ਦਾ ਐਲਾਨ ਕੀਤਾ ਗਿਆ, ਜਿਸ ‘ਚ ਤਿੰਨ ਨਵੰਬਰ ਨੂੰ ਬਲਾਕ ਨਿਹਾਲ ਸਿੰਘ ਵਾਲਾ, ਪੰਜ ਨਵੰਬਰ ਨੂੰ ਬਲਾਕ ਮੋਗਾ-1, 6 ਨਵੰਬਰ ਨੂੰ ਬਲਾਕ ਮੋਗਾ-2, 10 ਨਵੰਬਰ ਨੂੰ ਬਲਾਕ ਬਾਘਾ ਪੁਰਾਣਾ ਅਤੇ 11 ਨਵੰਬਰ ਨੂੰ ਬਲਾਕ ਧਰਮਕੋਟ ਦੀ ਚੋਣ ਕਰਵਾਈ ਜਾਵੇਗੀ। ਬਲਾਕਾਂ ਦੀਆਂ ਚੋਣਾਂ ਕਰਵਾਉਣ ਤੋਂ ਬਾਅਦ ਜ਼ਿਲ੍ਹੇ ਦਾ ਡੈਲੀਗੇਟ ਇਲਾਜ 16 ਨਵੰਬਰ ਨੂੰ ਸੱਦਿਆ ਜਾਵੇਗਾ।

ਮੋਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਦੇ ਆਗੂ ਮੀਟਿੰਗ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ 02-11-2026
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਬਲਾਕਾਂ ਦੀਆਂ ਚੋਣਾਂ ਕਰਾਉਣ ਲਈ ਤਰੀਕਾਂ ਦਾ ਐਲਾਨ ਕੀਤਾ ਗਿਆ, ਜਿਸ ‘ਚ ਤਿੰਨ ਨਵੰਬਰ ਨੂੰ ਬਲਾਕ ਨਿਹਾਲ ਸਿੰਘ ਵਾਲਾ, ਪੰਜ ਨਵੰਬਰ ਨੂੰ ਬਲਾਕ ਮੋਗਾ-1, 6 ਨਵੰਬਰ ਨੂੰ ਬਲਾਕ ਮੋਗਾ-2, 10 ਨਵੰਬਰ ਨੂੰ ਬਲਾਕ ਬਾਘਾ ਪੁਰਾਣਾ ਅਤੇ 11 ਨਵੰਬਰ ਨੂੰ ਬਲਾਕ ਧਰਮਕੋਟ ਦੀ ਚੋਣ ਕਰਵਾਈ ਜਾਵੇਗੀ। ਬਲਾਕਾਂ ਦੀਆਂ ਚੋਣਾਂ ਕਰਵਾਉਣ ਤੋਂ ਬਾਅਦ ਜ਼ਿਲ੍ਹੇ ਦਾ ਡੈਲੀਗੇਟ ਇਲਾਜ 16 ਨਵੰਬਰ ਨੂੰ ਸੱਦਿਆ ਜਾਵੇਗਾ। ਉਸ ਦਿਨ ਜ਼ਿਲ੍ਹਾ ਕਮੇਟੀ ਦੀ ਚੋਣ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਅੱਜ ਇਕ ਮਤਾ ਪਾਸ ਕੀਤਾ ਗਿਆ ਜਿਸ ਵਿਚ ਆਗੂਆਂ ਨੇ ਦੱਸਿਆ ਕਿ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸੈਕਰਾਮੈਂਟ ਇਲਾਕੇ ਵਿਚ ਪੰਜਾਬੀ ਨੌਜਵਾਨ ਲੜਕੀ ਜਸਮੀਨ ਗਿੱਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਲੜਕੀ ਪੰਜਾਬ ਦੇ ਅਗਾਂਹਵਧੂ ਪਰਿਵਾਰ ਦੀ ਧੀ ਹੈ। ਇਸ ਦੀ ਮਾਤਾ ਸੁਖਵਿੰਦਰ ਕੌਰ ਰਾਣੀ ਨੇ ਡੀ.ਐਮ.ਸੀ. ਹਸਪਤਾਲ ਦੀ ਮੈਨੇਜਮੈਂਟ ਦੀਆਂ ਮਨਮਾਨੀਆਂ ਵਿਰੁੱਧ ਚੱਲੇ ਘੋਲ ਸਮੇਂ ਆਗੂ ਭੂਮਿਕਾ ਨਿਭਾਈ ਸੀ। ਜਸਮੀਨ ਦਾ ਵਿਆਹ ਅੱਜ ਤੋਂ ਢਾਈ ਸਾਲ ਪਹਿਲਾਂ ਮੋਗਾ ਨੇੜੇ ਡਾਲਾ ਪਿੰਡ ਦੇ ਨੌਜਵਾਨ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਉਸ ਦੇ ਇਕ ਅੱਠ ਮਹੀਨੇ ਦਾ ਬੇਟਾ ਵੀ ਹੈ। ਜਸਮੀਨ ਦਾ ਗਿੱਲ ਦਾ ਕਤਲ ਉਸ ਦੇ ਪਤੀ ਗੁਰਵਿੰਦਰ ਸਿੰਘ ਵਲੋਂ ਅਮਰੀਕਾ ਵਿਚ ਬੜੀ ਬੇਰਹਿਮੀ ਨਾਲ ਕੀਤਾ ਗਿਆ ਹੈ ਅਤੇ ਉਸ ਨੂੰ ਉੱਥੋਂ ਦੀ ਪੁਲਿਸ ਨੇ ਫੜ ਕੇ ਜੇਲ੍ਹ ‘ਚ ਬੰਦ ਕਰ ਦਿੱਤਾ ਹੈ। ਜਥੇਬੰਦੀ ਸਮਝਦੀ ਹੈ ਕਿ ਜਸਮੀਨ ਦੇ ਲੜਕੇ ਨੂੰ ਜਸਮੀਨ ਦੀ ਮਾਤਾ ਸੁਖਵਿੰਦਰ ਕੌਰ ਨੂੰ ਸੌਂਪ ਦੇਣਾ ਚਾਹੀਦਾ ਹੈ ਤਾਂ ਕਿ ਬੱਚੇ ਦਾ ਭਵਿੱਖ ਸੰਵਾਰਿਆ ਜਾ ਸਕੇ। ਸਾਡੀ ਜਥੇਬੰਦੀ ਇਸ ਕਤਲ ਦੇ ਖ਼ਿਲਾਫ਼ ਧੜੱਲੇ ਨਾਲ ਆਵਾਜ਼ ਬੁਲੰਦ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਅਮਰੀਕਾ ਦੇ ਪ੍ਰਸ਼ਾਸਨ ਨਾਲ ਗੱਲ ਕਰ ਕੇ ਜਸਮੀਨ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ ਅਤੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਜਸਮੀਨ ਦੇ ਬੇਟੇ ਦੇ ਹੱਕ ਉਸ ਦੀ ਮਾਤਾ ਸੁਖਵਿੰਦਰ ਕੌਰ ਨੂੰ ਦਿੱਤੇ ਜਾਣ। ਮੀਟਿੰਗ ‘ਚ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਕੁਲਦੀਪ ਕੌਰ ਕੁੱਸਾ, ਕਰਮਜੀਤ ਕੌਰ ਹਿੰਮਤਪੁਰਾ, ਬੂਟਾ ਸਿੰਘ ਭਾਗੀਕੇ, ਜਗੀਰ ਸਿੰਘ ਹਿੰਮਤਪੁਰਾ, ਇਕਬਾਲ ਸਿੰਘ ਸਿੰਘਾਂਵਾਲਾ, ਲਖਬੀਰ ਸਿੰਘ ਚੜਿੱਕ, ਨਛੱਤਰ ਸਿੰਘ ਝੰਡੇਵਾਲਾ, ਬਲਜੀਤ ਸਿੰਘ ਸੁਖਾਨੰਦ, ਭਾਨ ਸਿੰਘ ਸੁਖਾਨੰਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹੇ ’ਚ ਫੂਡ ਸੇਫ਼ਟੀ ਟੀਮ ਵਲੋਂ ਮਠਿਆਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਅਗਲੀ ਖ਼ਬਰ ਝੋਨੇ ਦੇ ਸੀਜ਼ਨ ਦੌਰਾਨ ਖਾਦ ਦੀਆਂ ਸਪੈਸ਼ਲਾਂ ਲੱਗਣ ਕਾਰਨ ਝੋਨੇ ਦੀ ਲਿਫ਼ਟਿੰਗ ਪ੍ਰਭਾਵਿਤ - ਲੇਬਰ ਅਤੇ ਟਰੱਕਾਂ ਦੀ ਭਾਰੀ ਕਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।