04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਹਲਕਾ ਵਾਸੀਆਂ ਵਲੋਂ ਮਿਲਦੇ ਪਿਆਰ ਨੂੰ ਕੰਮਾਂ ਦੇ ਰੂਪ ’ਚ ਦੁੱਗਣਾ ਕਰ ਕੇ ਮੋੜਾਂਗੇ-ਵਿਧਾਇਕ ਲਾਡੀ ਢੋਸ

ਕੋਟ ਈਸੇ ਖਾਂ, 3 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)- ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ ਸੀ, ਵਿਧਾਇਕ ਬਣਨ ਤੋਂ ਬਾਅਦ ਨਾਲ ਹੀ ਉਨ੍ਹਾਂ ਨੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇਕ ਕਰ ਦਿੱਤਾ ਸੀ ਤੇ ਅੱਜ ਹਲਕਾ ਧਰਮਕੋਟ ਦੇ ਪਿੰਡਾਂ ਸ਼ਹਿਰਾਂ ਦੀ ਬਦਲੀ ਨੁਹਾਰ ਨੇ ਵਿਧਾਇਕ ਦੀ ਚੰਗੀ ਕਾਰਜਸ਼ੈਲੀ ਦਾ ਸਬੂਤ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਵਿਧਾਇਕ ਲਾਡੀ ਢੋਸ ਨੂੰ ਹਲਕਾ ਧਰਮਕੋਟ ਤੋਂ ਮੁੜ ਉਮੀਦਵਾਰ ਬਣਾਏ ਜਾਣ ਨਾਲ ਸਾਥੀਆਂ ਤੇ ਵਰਕਰਾਂ ਦਾ ਹੌਸਲਾ ਹੋਰ ਵਧਿਆ ਹੈ ਤੇ ਵਿਧਾਇਕ ਨੂੰ ਹੋਰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ‘ਚ ਭੇਜਿਆ ਜਾਵੇਗਾ। ਪਿੰਡ ਖੋਸਾ ਰਣਧੀਰ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ ਅਤੇ ਨਗਰ ਵਾਸੀਆਂ ਨੇ ਵਿਧਾਇਕ ਲਾਡੀ ਢੋਸ ਦਾ ਸਨਮਾਨ ਕਰਨ ਸਮੇਂ ਕੀਤਾ।

ਅਜੀਤ ਡੈਸਕ 04-11-2026
ਕੋਟ ਈਸੇ ਖਾਂ, 3 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)- ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ ਸੀ, ਵਿਧਾਇਕ ਬਣਨ ਤੋਂ ਬਾਅਦ ਨਾਲ ਹੀ ਉਨ੍ਹਾਂ ਨੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇਕ ਕਰ ਦਿੱਤਾ ਸੀ ਤੇ ਅੱਜ ਹਲਕਾ ਧਰਮਕੋਟ ਦੇ ਪਿੰਡਾਂ ਸ਼ਹਿਰਾਂ ਦੀ ਬਦਲੀ ਨੁਹਾਰ ਨੇ ਵਿਧਾਇਕ ਦੀ ਚੰਗੀ ਕਾਰਜਸ਼ੈਲੀ ਦਾ ਸਬੂਤ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਵਿਧਾਇਕ ਲਾਡੀ ਢੋਸ ਨੂੰ ਹਲਕਾ ਧਰਮਕੋਟ ਤੋਂ ਮੁੜ ਉਮੀਦਵਾਰ ਬਣਾਏ ਜਾਣ ਨਾਲ ਸਾਥੀਆਂ ਤੇ ਵਰਕਰਾਂ ਦਾ ਹੌਸਲਾ ਹੋਰ ਵਧਿਆ ਹੈ ਤੇ ਵਿਧਾਇਕ ਨੂੰ ਹੋਰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ‘ਚ ਭੇਜਿਆ ਜਾਵੇਗਾ। ਪਿੰਡ ਖੋਸਾ ਰਣਧੀਰ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ ਅਤੇ ਨਗਰ ਵਾਸੀਆਂ ਨੇ ਵਿਧਾਇਕ ਲਾਡੀ ਢੋਸ ਦਾ ਸਨਮਾਨ ਕਰਨ ਸਮੇਂ ਕੀਤਾ। ਇਸ ਮੌਕੇ ਵਿਧਾਇਕ ਲਾਡੀ ਢੋਸ ਨੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਕੰਮਾਂ ਲਈ ਕੋਈ ਕਸਰ ਨਹੀਂ ਛੱਡੀ ਅਤੇ ਹਲਕਾ ਵਾਸੀਆਂ ਦਾ ਅੱਗੇ ਵੀ ਜਿਵੇਂ ਪਿਆਰ ਮਿਲੇਗਾ, ਕੰਮਾਂ ਦੇ ਰੂਪ ‘ਚ ਦੁੱਗਣਾ ਕਰਕੇ ਮੋੜਾਂਗੇ। ਇਸ ਮੌਕੇ ਸਰਪੰਚ ਰਮਨਦੀਪ ਸਿੰਘ ਰਿੰਪੀ, ਸਾਧੂ ਸਿੰਘ, ਮੰਦਰ ਸਿੰਘ, ਇੰਦਰਜੀਤ ਸਿੰਘ, ਬਚਨ ਸਿੰਘ, ਪਰਮਿੰਦਰ ਸਿੰਘ ਬੱਬੂ, ਜਸਵੀਰ ਠੇਕੇਦਾਰ, ਗੁਰਭੇਜ ਸਿੰਘ, ਕਾਲੂ ਖੋਸਾ, ਗੁਰਦੀਪ ਸਿੰਘ, ਇਕਬਾਲ ਸਿੰਘ, ਗੁਰਪਾਲ ਸਿੰਘ ਸਾਬਕਾ ਪੰਚ, ਅੰਗਰੇਜ਼ ਸਿੰਘ ਪੰਚ, ਚੇਅਰਮੈਨ ਸੁਖਦੇਵ ਸਿੰਘ, ਮਾਸਟਰ ਗੁਰਦੇਵ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ ਮੈਂਬਰ, ਗੁਰਸੇਵਕ ਸਿੰਘ ਸਰਪੰਚ ਆਦਿ ਸਨ।
ਪਿਛਲੀ ਖ਼ਬਰ ਭੱਜ-ਦੌੜ ਭਰੀ ਜ਼ਿੰਦਗੀ ’ਚ ਚੰਗੀ ਸਿਹਤ ਲਈ ਸਮਾਂ ਕੱਢਣਾ ਵੀ ਜ਼ਰੂਰੀ-ਡਾ. ਅਰੋੜਾ ਓਲੰਪੀਆ ਜਿਮ ਦਾ ਵਿਧਾਇਕ ਵਲੋਂ ਉਦਘਾਟਨ ਅਗਲੀ ਖ਼ਬਰ ਨਿਹਾਲ ਸਿੰਘ ਵਾਲਾ ਤੋਂ ਭਾਜਪਾ ਦੇ ਹਲਕਾ ਇੰਚਾਰਜ ਮੁਖ਼ਤਿਆਰ ਸਿੰਘ ਸੰਧੂ ਨੂੰ ਮਿਲਿਆ ਵੱਡਾ ਬਲ ਵੱਖ-ਵੱਖ ਪਾਰਟੀਆਂ ਦੇ 20...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।