07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ

ਮੋਗਾ, 6 ਨਵੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਅਤੇ ਗੁਣਾਤਮਿਕ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮੈਡਮ ਅਮਰਜੀਤ ਕੌਰ ਪੰਜਾਬੀ ਟੀਚਰ ਨੇ ਬੱਚਿਆਂ ਨੂੰ ਬੰਦੀ ਛੋੜ ਦੇ ਇਤਿਹਾਸ ਬਾਰੇ ਅਤੇ ਮੈਡਮ ਇੰਦੂ ਹਿੰਦੀ ਟੀਚਰ ਵਲੋਂ ਬੱਚਿਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ।

ਅਜੀਤ ਡੈਸਕ 07-11-2026
ਮੋਗਾ, 6 ਨਵੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਅਤੇ ਗੁਣਾਤਮਿਕ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮੈਡਮ ਅਮਰਜੀਤ ਕੌਰ ਪੰਜਾਬੀ ਟੀਚਰ ਨੇ ਬੱਚਿਆਂ ਨੂੰ ਬੰਦੀ ਛੋੜ ਦੇ ਇਤਿਹਾਸ ਬਾਰੇ ਅਤੇ ਮੈਡਮ ਇੰਦੂ ਹਿੰਦੀ ਟੀਚਰ ਵਲੋਂ ਬੱਚਿਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। 12ਵੀਂ ਕਲਾਸ ਦੇ ਵਿਦਿਆਰਥੀ ਅਰਵਿੰਦ ਵਲੋਂ ਵੱਖ-ਵੱਖ ਧਰਮਾਂ ਵਿਚ ਦੀਵਾਲੀ ਮਨਾਏ ਜਾਣ ਦੇ ਇਤਿਹਾਸ ਬਾਰੇ ਦੱਸਿਆ ਗਿਆ। ਵਿਦਿਆਰਥੀ ਆਯੂਸ਼ ਨੇ ਬੱਚਿਆਂ ਨੂੰ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂੰ ਕਰਵਾਇਆ। ਸਕੂਲ ਦੇ ਮਿਊਜ਼ਿਕ ਟੀਚਰ ਮੈਡਮ ਅਮਨ ਅਤੇ ਬੱਚਿਆਂ ਨੇ ਮਿਲ ਕੇ ਸ਼ਬਦ ਗਾਇਣ ਕੀਤਾ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ ਨੇ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ ਕਿ ਜਿਵੇਂ ਦੀਵਾਲੀ ਤੋਂ ਪਹਿਲਾਂ ਅਸੀਂ ਘਰਾਂ ਦੀ ਸਫ਼ਾਈ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਆਪਣੇ ਮਨ ਵਿਚੋਂ ਬੁਰਾਈਆਂ, ਨਫ਼ਰਤ, ਕਰੋਧ, ਲਾਲਚ, ਤ੍ਰਿਸ਼ਨਾਵਾਂ, ਘ੍ਰਿਣਾ, ਈਰਖਾ ਨੂੰ ਵੀ ਕੱਢ ਨੇ ਆਪਣੇ ਹਿਰਦੇ ਨੂੰ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਵਾਧੂ ਚੀਜ਼ਾਂ ‘ਤੇ ਪੈਸੇ ਖ਼ਰਚ ਕਰਨ ਦੀ ਬਜਾਏ ਕੁਝ ਗ਼ਰੀਬ ਬੱਚਿਆਂ ਦੀ ਮਦਦ ਕਰੀਏ ਤਾਂ ਇਸ ਦੇ ਨਾਲ ਸਾਨੂੰ ਖ਼ੁਸ਼ੀ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਸ੍ਰੀ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਸਣੇ ਰਿਹਾਅ ਹੋ ਕੇ ਆਏ ਸਨ। ਉਨ੍ਹਾਂ ਨੇ ਲਕਸ਼ਮੀ ਅਤੇ ਗਣੇਸ਼ ਜੀ ਦੀ ਪੂਜਾ ਦਾ ਮਹੱਤਵ ਵੀ ਦੱਸਿਆ। ਇਸ ਮੌਕੇ ਸਕੂਲ ਵਿਚ ਅਲੱਗ-ਅਲੱਗ ਮੁਕਾਬਲੇ ਕਰਵਾਏ ਗਏ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਰੰਗੋਲੀ ਮੁਕਾਬਲਾ, ਈਕੋ ਫਰੈਂਡਲੀ ਦੀਵਾਲੀ, ਪੋਸਟਰ ਮੁਕਾਬਲੇ ਅਤੇ ਦੀਵੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਦਾਨੀ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਤੇ ਸਾਂਭ ਸੰਭਾਲ ਦੇ ਉੱਪਰ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਲਈ ਪ੍ਰੇਰਿਆ ਅਤੇ ਇਹ ਵੀ ਦੱਸਿਆ ਕਿ ਸਾਨੂੰ ਝੋਨੇ ਦੀ ਪਰਾਲੀ ਨੂੰ ਅੱਗ ਵੀ ਨਹੀਂ ਲਗਾਉਣੀ ਚਾਹੀਦੀ। ਇਸ ਮੌਕੇ ਅੰਬਿਕਾ ਦਾਨੀ ਡਾਇਰੈਕਟਰ ਪ੍ਰਿੰਸੀਪਲ, ਚੇਅਰਮੈਨ ਪਰਮਵੀਰ ਸਿੰਘ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਲਿਆਜ਼ਨ ਅਫ਼ਸਰ ਇੰਦਰਪ੍ਰਤਾਪ ਸਿੰਘ, ਡਾ. ਦੀਪਿਕਾ ਦਾਨੀ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਆਕਸਫੋਰਡ ਸਕੂਲ ਵਿਚ ਬੰਦੀ-ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਕਰਵਾਏ ਗਏ ਇੰਟਰ ਹਾਊਸ ਮੁਕਾਬਲੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਿਚ ਵੱਡੇ ਆਗੂ ਜਲਦ ਕਰ ਰਹੇ ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।