19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਮਜ਼੍ਹਬੀ ਸਿੱਖ ਵਾਲਮੀਕਿ ਮਹਾਂ ਪੰਚਾਇਤ ’ਚ ਵੱਡੀ ਗਿਣਤੀ ਵਿਚ ਸੰਗਤ ਹੋਈ ਹਾਜ਼ਰ

ਬਾਘਾ ਪੁਰਾਣਾ, 19 ਨਵੰਬਰ (ਟਿੰਕੂ ਕਾਠਪਾਲ)- ਰੰਘਰੇਟਾ ਪਾਰਲੀਮੈਂਟ ਪੰਜਾਬ ਅਤੇ ਮਜ਼੍ਹਬੀ ਸਿੱਖ ਵਾਲਮੀਕਿ ਮੁਲਾਜ਼ਮ ਭਲਾਈ ਮੰਚ ਪੰਜਾਬ (ਰਜਿ:) ਵਲੋਂ ਅੱਜ ਪਿੰਡ ਰਾਜੇਆਣਾ, ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਵਿਖੇ ਮਜ਼੍ਹਬੀ ਸਿੱਖ ਵਾਲਮੀਕਿ ਮਹਾਂ ਪੰਚਾਇਤ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਹੋਈ। ਇਸ ਮਹਾਂ ਪੰਚਾਇਤ ’ਚ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਸੋਢੀ, ਮੁਖੀ ਦਸਮੇਸ਼ ਤਰਨਾ ਦਲ, ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ, ਬਾਬਾ ਹਰਜਿੰਦਰ ਸਿੰਘ ਭੀਖੀ ਵਾਲੇ, ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.

ਸੰਬੋਧਨ ਕਰਦੇ ਹੋਏ ਆਗੂ ਅਤੇ ਹਾਜ਼ਰ ਸੰਗਤਾਂ। ਤਸਵੀਰ : ਕਾਠਪਾਲ 20-11-2026
ਬਾਘਾ ਪੁਰਾਣਾ, 19 ਨਵੰਬਰ (ਟਿੰਕੂ ਕਾਠਪਾਲ)- ਰੰਘਰੇਟਾ ਪਾਰਲੀਮੈਂਟ ਪੰਜਾਬ ਅਤੇ ਮਜ਼੍ਹਬੀ ਸਿੱਖ ਵਾਲਮੀਕਿ ਮੁਲਾਜ਼ਮ ਭਲਾਈ ਮੰਚ ਪੰਜਾਬ (ਰਜਿ:) ਵਲੋਂ ਅੱਜ ਪਿੰਡ ਰਾਜੇਆਣਾ, ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਵਿਖੇ ਮਜ਼੍ਹਬੀ ਸਿੱਖ ਵਾਲਮੀਕਿ ਮਹਾਂ ਪੰਚਾਇਤ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਹੋਈ। ਇਸ ਮਹਾਂ ਪੰਚਾਇਤ ’ਚ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਸੋਢੀ, ਮੁਖੀ ਦਸਮੇਸ਼ ਤਰਨਾ ਦਲ, ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ, ਬਾਬਾ ਹਰਜਿੰਦਰ ਸਿੰਘ ਭੀਖੀ ਵਾਲੇ, ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਸਾਬਕਾ ਜਸਟਿਸ ਨਿਰਮਲ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪੰਚਾਇਤ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਜ਼੍ਹਬੀ ਸਿੱਖ ਵਾਲਮੀਕਿ ਸਮਾਜ ਪੰਜਾਬ ਦਾ ਵੱਡਾ ਵੋਟ ਬੈਂਕ ਹੋਣ ਦੇ ਬਾਵਜੂਦ ਅੱਜ ਤੱਕ ਉਸ ਨੂੰ ਬਣਦਾ ਹੱਕ ਨਹੀਂ ਮਿਲਿਆ। ਸਮਾਜ ਨੂੰ ਹਮੇਸ਼ਾ ਸਿਰਫ਼ ਵੋਟਾਂ ਲਈ ਹੀ ਵਰਤਿਆ ਗਿਆ, ਪਰ ਸੱਤਾ ਵਿਚ ਹਿੱਸੇਦਾਰੀ ਨਹੀਂ ਦਿੱਤੀ ਗਈ। ਮਹਾਂ ਪੰਚਾਇਤ ਵਿਚ ਸਰਬਸੰਮਤੀ ਨਾਲ ਹੇਠ ਲਿਖੀਆਂ ਮੰਗਾਂ ਰੱਖੀਆਂ ਗਈਆਂ। ਹਰ ਰਾਜਨੀਤਕ ਪਾਰਟੀ ਮਜ਼੍ਹਬੀ ਸਿੱਖ ਵਾਲਮੀਕਿ ਸਮਾਜ ਨੂੰ 17 ਸੀਟਾਂ ਦੇਵੇ। ਸਮਾਜ ਨੂੰ ਸਾਢੇ 12 ਫ਼ੀਸਦੀ ਸਿਆਸੀ ਰਿਜ਼ਰਵੇਸ਼ਨ ਦਿੱਤਾ ਜਾਵੇ। ਆਂਗਣਵਾੜੀ ਵਰਕਰ, ਆਸ਼ਾ ਵਰਕਰਾਂ ਨੂੰ ਡੀ.ਸੀ. ਰੇਟ ’ਤੇ ਪੱਕਾ ਕੀਤਾ ਜਾਵੇ। ਗਰੀਬ ਪਰਿਵਾਰਾਂ ਨੂੰ ਬੈਂਕ ਲੋਨ ਅਤੇ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ, ਤਾਂ ਜੋ ਉਹ ਆਪਣਾ ਜੀਵਨ ਪੱਧਰ ਬਦਲ ਸਕਣ। ਸਮਾਜ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਸਵ: ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਯਾਦ ਵਿਚ ਰਾਗੀ ਭਾਈ ਜੋਧਵੀਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਗੁਰੂ ਕੇ ਬੇਟੇ ਐਵਾਰਡ, ਡਾ. ਹਰਬੰਸ ਸਿੰਘ ਝੁੰਬਾਂ ਬਾਬਾ ਸਾਹਿਬ ਫ਼ੈਲੋਸ਼ਿਪ ਐਵਾਰਡ, ਬਾਬਾ ਹਰਜਿੰਦਰ ਭੀਖੀ ਵਾਲੇ ਗੁਰੂ ਕੇ ਬੇਟੇ, ਸਰਪੰਚ ਹਰਪਾਲ ਸਿੰਘ ਆਲੇ ਵਾਲਾ ਸਫਲ ਕਿਸਾਨ, ਕੈਪਟਨ ਹਰਚਰਨ ਸਿੰਘ ਫ਼ਰੀਦਕੋਟ ਨੂੰ ਬਾਬਾ ਬੀਰ ਸਿੰਘ ਧੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੰਘ ਰਾਜੇਆਣਾ ਕੌਮੀ ਪ੍ਰਧਾਨ, ਰੰਘਰੇਟਾ ਪਾਰਲੀਮੈਂਟ ਪੰਜਾਬ, ਮੇਵਾ ਸਿੰਘ ਭੱਟੀ ਪ੍ਰਧਾਨ ਮੁਲਾਜ਼ਮ ਵਿੰਗ, ਸੰਦੀਪ ਸਿੰਘ ਭੱਟੀ ਪ੍ਰਧਾਨ, ਯੂਥ ਵਿੰਗ ਆਲ ਇੰਡੀਆ ਸਰਪੰਚ ਬਲਵਿੰਦਰ ਸਿੰਘ ਮੂਸਾ ਖੇੜਾ- ਸਟੇਟ ਪ੍ਰਧਾਨ, ਹਰਿਆਣਾ, ਰਘਬੀਰ ਸਿੰਘ ਘਾਰੂ ਸਟੇਟ ਪ੍ਰਧਾਨ, ਰਾਜਸਥਾਨ ਸਰਪੰਚ ਬਲਵਿੰਦਰ ਸਿੰਘ ਮੂਸਾ ਖੇੜਾ ਸਟੇਟ ਪ੍ਰਧਾਨ ਹਰਿਆਣਾ, ਸਰਪੰਚ ਗੁਰਮੀਤ ਸਿੰਘ ਘਰਾਚੋਂ ਚੀਫ਼ ਐਡਵਾਈਜ਼ਰ ਸਰਪੰਚ ਕੁਲਦੀਪ ਸਿੰਘ ਵੱਡਾ ਘਰ, ਸਰਪੰਚ ਪ੍ਰੇਮ ਸਿੰਘ ਸਫਰੀ, ਸਰਪੰਚ ਹਰਪਾਲ ਸਿੰਘ ਆਲੇ ਵਾਲਾ, ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ ਚੰਦ ਪੁਰਾਣਾ, ਸਾਬਕਾ ਸਰਪੰਚ ਸਤਨਾਮ ਸਿੰਘ ਰੋਡੇ ਵਲੋਂ ਹਾਜ਼ਰੀਆਂ ਭਰੀਆਂ ਗਈਆਂ।
ਪਿਛਲੀ ਖ਼ਬਰ ਯੂਨੀਕ ਸਕੂਲ ਸਮਾਲਸਰ ’ ਚ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਭਜਨ ਸੰਧਿਆ ਮਨ ਕੀ ਬਾਤ ਸਾਂਵਰੇ ਕੇ ਸਾਥ ਦੇ ਸੱਦਾ ਪੱਤਰ ਭੇਟ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।