ਪੰਥਕ ਗੁਰਦੁਆਰਾ ਸਾਹਿਬ ਵਿਖੇ ਬਰਾਂਡਿਆਂ ਦੀ ਰੱਖੀ
ਕਿਸ਼ਨਪੁਰਾ ਕਲਾਂ, 20 ਨਵੰਬਰ (ਅਮੋਲਕ ਸਿੰਘ ਕਲਸੀ)-ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਕਲਾਂ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਅਤੇ ਬਾਹਰਲੀ ਸਾਈਡ ਤੇ ਬਰਾਂਡਿਆਂ ਦੀ ਉਸਾਰੀ ਦਾ ਕਾਰਜ ਧਾਰਮਿਕ ਮਰਿਆਦਾ ਅਨੁਸਾਰ ਇਲਾਕੇ ਦੇ ਸੰਤ ਮਹਾਂਪੁਰਸ਼ ਨੇ ਪੰਜ ਇੱਟਾਂ ਰੱਖ ਕੇ ਨੀਂਹ ਰੱਖਣ ਦੀ ਰਸਮ ਅਦਾ ਕੀਤੀ। ਵਾਤਾਵਰਣ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਖੋਸੇ ਕੋਟਲੇ ਵਾਲਿਆਂ ਵਲੋਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲ ਵਾਲੇ, ਸੰਤ ਬਾਬਾ ਗੁਰਮੇਲ ਸਿੰਘ ਜੀਂਦੜੇ ਵਾਲੇ, ਉਦਾਸੀਨ ਡੇਰਾ ਮੁਖੀ ਮਹੰਤ ਬਲਵਿੰਦਰ ਦਾਸ, ਬਾਬਾ ਮੋਹਨ ਸਿੰਘ ਠਾਠ ਵਾਲੇ, ਕਥਾਵਾਚਕ ਭਾਈ ਅਰਜਿੰਦਰ ਸਿੰਘ, ਸਰਪੰਚ ਪ੍ਰਿੰਸ ਚਾਵਲਾ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂ ਬਰਾਂਡਿਆਂ ਦੀ ਉਸਾਰੀ ਦੀ ਆਰੰਭਤਾ ਕਰਵਾਈ ਗਈ।
ਕਿਸ਼ਨਪੁਰਾ ਕਲਾਂ, 20 ਨਵੰਬਰ (ਅਮੋਲਕ ਸਿੰਘ ਕਲਸੀ)-ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਕਲਾਂ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਅਤੇ ਬਾਹਰਲੀ ਸਾਈਡ ਤੇ ਬਰਾਂਡਿਆਂ ਦੀ ਉਸਾਰੀ ਦਾ ਕਾਰਜ ਧਾਰਮਿਕ ਮਰਿਆਦਾ ਅਨੁਸਾਰ ਇਲਾਕੇ ਦੇ ਸੰਤ ਮਹਾਂਪੁਰਸ਼ ਨੇ ਪੰਜ ਇੱਟਾਂ ਰੱਖ ਕੇ ਨੀਂਹ ਰੱਖਣ ਦੀ ਰਸਮ ਅਦਾ ਕੀਤੀ। ਵਾਤਾਵਰਣ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਖੋਸੇ ਕੋਟਲੇ ਵਾਲਿਆਂ ਵਲੋਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲ ਵਾਲੇ, ਸੰਤ ਬਾਬਾ ਗੁਰਮੇਲ ਸਿੰਘ ਜੀਂਦੜੇ ਵਾਲੇ, ਉਦਾਸੀਨ ਡੇਰਾ ਮੁਖੀ ਮਹੰਤ ਬਲਵਿੰਦਰ ਦਾਸ, ਬਾਬਾ ਮੋਹਨ ਸਿੰਘ ਠਾਠ ਵਾਲੇ, ਕਥਾਵਾਚਕ ਭਾਈ ਅਰਜਿੰਦਰ ਸਿੰਘ, ਸਰਪੰਚ ਪ੍ਰਿੰਸ ਚਾਵਲਾ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂ ਬਰਾਂਡਿਆਂ ਦੀ ਉਸਾਰੀ ਦੀ ਆਰੰਭਤਾ ਕਰਵਾਈ ਗਈ। ਇਸ ਮੌਕੇ ਗ੍ਰੰਥੀ ਭਾਈ ਗੁਰਜੰਟ ਸਿੰਘ, ਭਾਈ ਜੋਗਾ ਸਿੰਘ, ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਸਵਿੰਦਰ ਸਿੰਘ ਔਲਖ, ਪੰਚ ਛਿੰਦਰ ਬਾਈ, ਪੰਚ ਜਗਤਾਰ ਸਿੰਘ ਬਾਬਾ, ਠੇਕੇਦਾਰ ਸੁਖਮੰਦਰ ਸਿੰਘ ਅਜੀਤਵਾਲ, ਨਵਦੀਪ ਬਾਵਾ ਆੜ੍ਹਤੀਆਂ, ਈਸ਼ਵਰ ਸਿੰਘ ਆੜ੍ਹਤੀਆ, ਜਗਰਾਜ ਸਿੰਘ ਗਾਜਾ, ਜਗਤਾਰ ਸਿੰਘ ਸਾਗੂ, ਬਲਵਿੰਦਰ ਸਿੰਘ ਸੀਮਿੰਟ ਸਟੋਰ ਵਾਲੇ, ਪ੍ਰਧਾਨ ਅਜਮੇਰ ਸਿੰਘ ਮਾਨ, ਬਲਵਿੰਦਰ ਕਰਿਆਨਾ ਸਟੋਰ ਵਾਲੇ ਤੋਂ ਇਲਾਵਾ ਪਿੰਡ ਵਾਸੀ ਮਾਈਆਂ ਬੀਬੀਆਂ ਹਾਜ਼ਰ ਸਨ।